ਕੈਲੀਫੋਰਨੀਆ-ਅਮਰੀਕਾ ਸਥਿਤ ਸਿੱਖ ਸੰਗਠਨ ਸਮੂਹ ਸਿੱਖ ਫਾਰ ਜਸਟਿਸ ਖਾਲਿਸਤਾਨ ਪੱਖੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੂੰ ਪੱਤਰ ਲਿਖ ਕੇ ਭਾਰਤ ਖ਼ਿਲਾਫ਼ ਭੜਕਾਉਣ ਦੀ ਨਾਕਾਮ ਕੋਸ਼ਿਸ਼ ਕੀਤੀ ਹੈ। ਪੱਤਰ ’ਚ ਪੰਨੂ ਨੇ ਅਮਰੀਕੀ ਰਾਸ਼ਟਰਪਤੀ ਨੂੰ ਪਾਕਿਸਤਾਨ ਦਾ ਸਮਰਥਨ ਕਰਨ ਲਈ ਵੀ ਕਿਹਾ ਹੈ। ਅੱਤਵਾਦੀ ਪੰਨੂ ਨੇ ਅਮਰੀਕੀ ਰਾਸ਼ਟਰਪਤੀ ਨੂੰ ਪੱਤਰ ਲਿਖ ਕੇ ਕਿਹਾ ਕਿ ਐੱਸ.ਐੱਫ਼.ਜੇ. ਜੋ ਭਾਰਤੀ ਪੰਜਾਬ ਨੂੰ ਇਕ ਆਜ਼ਾਦ ਦੇਸ਼ ਬਣਾਉਣਾ ਚਾਹੁੰਦਾ ਹੈ। ਅਮਰੀਕੀ ਸਿੱਖਾਂ ਦੇ ਮਜ਼ਬੂਤ ਸਮਰਥਨ ਵਾਲੀ ਇਕ ਅਮਰੀਕੀ ਸੰਸਥਾ ਹੋਣ ਦੇ ਨਾਤੇ, ਅਸੀਂ ਤੁਹਾਡਾ ਧਿਆਨ ਦੱਖਣੀ ਏਸ਼ੀਆ, ਪਾਕਿਸਤਾਨ ਅਤੇ ਖਾਲਿਸਤਾਨ ਵਿੱਚ ਸੰਯੁਕਤ ਰਾਜ ਅਮਰੀਕਾ ਦੇ ਕੁਦਰਤੀ ਅਤੇ ਭਰੋਸੇਮੰਦ ਸਹਿਯੋਗੀਆਂ ਵੱਲ ਖਿੱਚਣ ਲਈ ਇਹ ਪੱਤਰ ਲਿਖ ਰਹੇ ਹਾਂ। ਪੱਤਰ ’ਚ ਪੰਨੂ ਨੇ ਭਾਰਤ ਨੂੰ ਅਮਰੀਕਾ ਦਾ ਦੁਸ਼ਮਣ ਦੱਸਦਿਆਂ ਕਿਹਾ ਕਿ ਭਾਰਤ ਨੇ ਅਮਰੀਕਾ ਅਤੇ ਉਸ ਦੇ ਲੋਕਾਂ ਦੇ ਹਿੱਤਾਂ ਨਾਲ ਧੋਖਾ ਕੀਤਾ ਹੈ। ਮੋਦੀ ਦੀ ਅਗਵਾਈ ਵਿੱਚ ਭਾਰਤ ਨੇ ਰੂਸ-ਯੂਕ੍ਰੇਨ ਯੁੱਧ ਵਿੱਚ ਰੂਸ ਦਾ ਸਾਥ ਦਿੱਤਾ ਹੈ ਅਤੇ ਪਾਬੰਦੀਆਂ ਦੇ ਬਾਵਜੂਦ ਰੂਸ ਨਾਲ ਅਰਬਾਂ ਡਾਲਰ ਦਾ ਵਪਾਰ ਕਰ ਰਿਹਾ ਹੈ।
ਭਾਰਤ ਨੇ ਅਮਰੀਕਾ ਦੇ ਲੋਕਾਂ ਦੇ ਹਿੱਤਾਂ ਨਾਲ ਧੋਖਾ ਕੀਤਾ-ਪੰਨੂ

Comment here