ਸਿਆਸਤਖਬਰਾਂਦੁਨੀਆ

ਭਾਰਤ-ਨੇਪਾਲ ਦਾ ਰਿਸ਼ਤਾ ਟੁੱਟਣ ਨਹੀਂ ਦਿਆਂਗੇ : ਰਾਜਨਾਥ ਸਿੰਘ

ਦੇਹਰਾਦੂਨ-ਚੀਨ ਦਾ ਨਾਂ ਲਏ ਬਿਨਾਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਕੁੱਝ ਤਾਕਤਾਂ ਭਾਰਤ ਅਤੇ ਨੇਪਾਲ ਦੇ ਰਿਸ਼ਤੇ ਵਿਗਾੜਨਾ ਚਾਹੁੰਦੀਆਂ ਹਨ ਪਰ ਭਾਰਤ ਕਿਸੇ ਵੀ ਕੀਮਤ ’ਤੇ ਇਨ੍ਹਾਂ ਰਿਸ਼ਤਿਆਂ ਨੂੰ ਟੁੱਟਣ ਨਹੀਂ ਦੇਵੇਗਾ। ਇੱਥੇ ਗੁਨਿਆਲ ਪਿੰਡ ਵਿੱਚ ਬਣਾਏ ਜਾ ਰਹੇ ਸੈਨਿਕ ਧਾਮ ਦੇ ਭੂਮੀਪੂਜਨ ਮਗਰੋਂ ਰੱਖਿਆ ਮੰਤਰੀ ਨੇ ਕਿਹਾ, ‘‘ਕੁੱਝ ਤਾਕਤਾਂ ਅਜਿਹੀਆਂ ਹਨ ਜਿਹੜੀਆਂ ਭਾਰਤ ਅਤੇ ਨੇਪਾਲ ਦੇ ਰਿਸ਼ਤੇ ਵਿਗਾੜਨਾ ਚਾਹੁੰਦੀਆਂ ਹਨ ਪਰ ਸਰਕਾਰ ਦਾ ਨੁਮਾਇੰਦਾ ਹੋਣ ਦੇ ਨਾਤੇ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਭਾਵੇਂ ਕੁਝ ਵੀ ਹੋ ਜਾਵੇ, ਸਾਨੂੰ ਸਿਰ ਝੁਕਾ ਕੇ ਹੀ ਕਿਉਂ ਨਾ ਰਹਿਣਾ ਪਵੇ ਪਰ ਆਪਣੇ ਗੁਆਂਢੀ ਮੁਲਕ ਨੇਪਾਲ ਨਾਲ ਰਿਸ਼ਤੇ ਕਦੇ ਵੀ ਟੁੱਟਣ ਨਹੀਂ ਦੇਵਾਂਗੇ, ਕਦੇ ਵਿਗੜਨ ਨਹੀਂ ਦੇਵਾਂਗੇ।’’

Comment here