ਸਿਆਸਤਖਬਰਾਂਦੁਨੀਆ

ਭਾਰਤ ਨੂੰ ਲੋੜ ਪੈਣ ’ਤੇ ਫਰਾਂਸ ਦੇਵੇਗਾ ਰਾਫੇਲ

ਨਵੀਂ ਦਿੱਲੀ-ਭਾਰਤ ਦੀ ਯਾਤਰਾ ’ਤੇ ਆਏ ਫਰਾਂਸ ਦੇ ਰੱਖਿਆ ਮੰਤਰੀ ਫਲੋਰੈਂਸ ਪਾਰਲੇ ਨੇ ਕਿਹਾ ਕਿ ਭਾਰਤ ਨੂੰ ਲੋੜ ਪੈਣ ’ਤੇ ਫਰਾਂਸ ਵਾਧੂ ਰਾਫੇਲ ਜੰਗੀ ਜਹਾਜ਼ ਦੇਣ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਇਕ ਹੀ ਤਰ੍ਹਾਂ ਦਾ ਜਹਾਜ਼ ਰਣਨੀਤਕ ਭਾਈਵਾਲਾਂ ਵਲੋਂ ਵਰਤਣਾ ਉਨ੍ਹਾਂ ਦੇ ਸੰਬੰਧਾਂ ਦੀ ਅਸਲੀ ਜਾਇਦਾਦ ਤੇ ਮਜ਼ਬੂਤੀ ਨੂੰ ਦਿਖਾਉਂਦਾ ਹੈ। ਪਾਰਲੇ ਨੇ ਇਹ ਟਿੱਪਣੀ ਆਪਣੇ ਭਾਰਤੀ ਹਮਅਹੁਦਾ ਰਾਜਨਾਥ ਸਿੰਘ ਨਾਲ ਵਿਸਤ੍ਰਿਤ ਮੁੱਦਿਆਂ ’ਤੇ ਹੋਣ ਵਾਲੀ ਗੱਲਬਾਤ ਤੋਂ ਪਹਿਲਾਂ ਟੈਂਕ ਵਿਚ ਕੀਤੀ। ਭਾਰਤ ਨੇ ਸਤੰਬਰ 2016 ਵਿਚ ਫਰਾਂਸ ਨਾਲ 59 ਹਜ਼ਾਰ ਕਰੋੜ ਰੁਪਏ ਵਿਚ 36 ਰਾਫੇਲ ਜੰਗੀ ਜਹਾਜ਼ਾਂ ਲਈ ਅੰਤਰ ਸਰਕਾਰੀ ਪੱਧਰ ’ਤੇ ਸਮਝੌਤਾ ਕੀਤਾ ਸੀ।
ਪਾਰਲੇ ਨੇ ਕਿਹਾ ਕਿ ਮੈਂ ਖੁਸ਼ ਹਾਂ ਕਿ ਭਾਰਤੀ ਹਵਾਈ ਫੌਜ ਰਾਫੇਲ ਜਹਾਜ਼ਾਂ ਤੋਂ ਸੰਤੁਸ਼ਟ ਹੈ ਅਤੇ ਸਾਨੂੰ ਮਾਣ ਹੈ ਕਿ ਕੋਵਿਡ-19 ਮਹਾਮਾਰੀ ਦੇ ਬਾਵਜੂਦ ਅਸੀਂ ਕਰਾਰ ਦੇ ਤਹਿਤ ਸਮੇਂ ’ਤੇ 36 ਜਹਾਜ਼ਾਂ ਦੀ ਸਪਲਾਈ ਕੀਤੀ। ਇਹ ਇਕ ਉਪਲੱਭਧੀ ਹੈ। ਫਰਾਂਸੀਸੀ ਰੱਖਿਆ ਮੰਤਰੀ ਨੇ ਭਾਰਤੀ ਸਮੁੰਦਰੀ ਫੌਜ ਦੇ ਬੇੜੇ ਵਿਚ ਦੂਜੇ ਜਹਾਜ਼ ਵਾਹਕ ਬੇੜੇ ਦੇ ਸ਼ਾਮਲ ਕਰਨ ਦੀ ਯੋਜਨਾ ਨੂੰ ਰੇਖਾਂਕਿਤ ਕਰਦੇ ਹੋਏ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਜਹਾਜ਼ ਵਾਹਕ ਬੇੜੇ ਛੇਤੀ ਸੇਵਾ ਵਿਚ ਹੋਣਗੇ। ਉਸ ਦੇ ਲਈ ਜਹਾਜ਼ਾਂ ਦੀ ਲੋੜ ਪਵੇਗੀ। ਜੇਕਰ ਭਾਰਤ ਫੈਸਲਾ ਕਰਦਾ ਹੈ ਤਾਂ ਅਸੀਂ ਕੋਈ ਹੋਰ ਰਾਫੇਲ ਦੇਣ ਲਈ ਤਿਆਰ ਹਾਂ।

Comment here