ਨਵੀਂ ਦਿੱਲੀ-ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸਾਊਦੀ ਅਰਬ ਦੇ ਆਪਣੇ ਹਮਅਹੁਦਾ ਫੈਸਲ ਬਿਨ ਫਰਹਾਨ ਅਲ ਸਾਊਦ ਨਾਲ ਅਫਗਾਨਿਸਤਾਨ ਦੇ ਘਟਨਾਚੱਕਰ ਸਮੇਤ ਕਈ ਦੋ-ਪੱਖੀ ਅਤੇ ਖੇਤਰੀ ਮੁੱਦਿਆਂ ’ਤੇ ਵਿਸਥਾਰ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਵਿਦੇਸ਼ ਮੰਤਰੀ ਫੈਸਲ ਬਿਨ ਫਰਹਾਨ ਭਾਰਤ ਦੇ ਆਪਣੇ ਪਹਿਲੇ ਦੌਰੇ ’ਤੇ ਆਏ। ਉਨ੍ਹਾਂ ਨੇ ਕਿਹਾ ਕਿ ਫਰਹਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ। ਉਹ ਇਸ ਯਾਤਰਾ ’ਤੇ ਅਜਿਹੇ ਵੇਲੇ ਆਏ ਜਦੋਂ ਭਾਰਤ ਪਾਕਿਸਤਾਨ ’ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਦੇ ਘਟਨਾਚੱਕਰਾਂ ਨੂੰ ਲੈ ਕੇ ਸਾਰੇ ਤਾਕਤਵਰ ਦੇਸ਼ਾਂ ਦੇ ਸੰਪਰਕ ’ਚ ਹੈ।
ਭਾਰਤ ਦੌਰੇ ’ਤੇ ਆਏ ਸਾਊਦੀ ਅਰਬ ਦੇ ਵਿਦੇਸ਼ ਮੰਤਰੀ

Comment here