ਸਿਹਤ-ਖਬਰਾਂਖਬਰਾਂ

ਭਾਰਤ ਦੇ 8 ਸੂਬਿਆਂ ’ਚ ਦੁੱਗਣੇ ਹੋਏ ਓਮੀਕ੍ਰੋਨ ਦੇ ਮਾਮਲੇ

ਨਵੀਂ ਦਿੱਲੀ-ਭਾਰਤ ’ਚ ਕੋਰੋਨਾ ਦੇ ਮਾਮਲਿਆਂ ’ਚ ਵਾਧੇ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਕਾਫ਼ੀ ਚਿੰਤਤ ਹੈ। ਨਵੇਂ ਵੇਰੀਐਂਟ ਓਮੀਕ੍ਰੋਨ ਸੰਕਰਮਣ ਦੇ ਮਾਮਲਿਆਂ ਨੂੰ ਰਫ਼ਤਾਰ ਦੇ ਦਿੱਤੀ ਹੈ। ਦਿੱਲੀ ਅਤੇ ਮੁੰਬਈ ’ਚ ਬਹੁਤ ਤੇਜ਼ੀ ਨਾਲ ਮਾਮਲੇ ਵਧਣ ਲੱਗੇ ਹਨ। ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ 8 ਸੂਬਿਆਂ ਨੂੰ ਚਿੱਠੀ ਲਿਖੀ ਹੈ। ਇਨ੍ਹਾਂ ’ਚ ਦਿੱਲੀ, ਹਰਿਆਣਾ, ਤਾਮਿਲਨਾਡੂ, ਪੱਛਮੀ ਬੰਗਾਲ, ਮਹਾਰਾਸ਼ਟਰ, ਗੁਜਰਾਤ, ਕਰਨਾਟਕ ਅਤੇ ਝਾਰਖੰਡ ਸ਼ਾਮਲ ਹੈ। ਸਰਕਾਰ ਨੇ ਇਨ੍ਹਾਂ ਸੂਬਿਆਂ ਨੂੰ ਕੋਰੋਨਾ ਦੀ ਜਾਂਚ ਵਧਾਉਣ ਅਤੇ ਹਸਪਤਾਲ ਪੱਧਰ ਦੀਆਂ ਤਿਆਰੀਆਂ ਨੂੰ ਮਜ਼ਬੂਤ ਕਰਨ, ਵੈਕਸੀਨੇਸ਼ਨ ਦੀ ਗਤੀ ਅਤੇ ਕਵਰੇਜ਼ ਵਧਾਉਣ ਦੀ ਸਲਾਹ ਦਿੱਤੀ ਹੈ।
ਕੇਂਦਰੀ ਸਿਹਤ ਮੰਤਰਾਲਾ ਅਨੁਸਾਰ, ਅੰਕੜੇ ਦੱਸਦੇ ਹਨ ਕਿ ਭਾਰਤ ਦੇ ਘੱਟੋ-ਘੱਟ 8 ਸੂਬਿਆਂ ਦੇ ਕੁਝ ਸ਼ਹਿਰਾਂ ’ਚ ਕੋਰੋਨਾ ਵਾਇਰਸ ਪੀੜਤਾਂ ਦੇ ਅੰਕੜੇ ਦੁੱਗਣੇ ਹੋ ਰਹੇ ਹਨ। ਇਨ੍ਹਾਂ ’ਚ ਦਿੱਲੀ, ਹਰਿਆਣਾ, ਤਾਮਿਲਨਾਡੂ, ਪੱਛਮੀ ਬੰਗਾਲ, ਮਹਾਰਾਸ਼ਟਰ, ਗੁਜਰਾਤ, ਕਰਨਾਟਕ ਅਤੇ ਝਾਰਖੰਡ ਦਾ ਨਾਮ ਸ਼ਾਮਲ ਹੈ। ਦਿੱਲੀ ’ਚ ਓਮੀਕ੍ਰੋਨ ਦੇ ਸਭ ਤੋਂ ਵੱਧ 263 ਮਾਮਲੇ ਸਾਹਮਣੇ ਆਏ ਹਨ ਅਤੇ ਇਸ ਤੋਂ ਬਾਅਦ ਮਹਾਰਾਸ਼ਟਰ ’ 252, ਗੁਜਰਾਤ ’ਚ 97, ਰਾਜਸਥਾਨ ’ਚ 69, ਕੇਰਲ ’ਚ 65 ਅਤੇ ਤੇਲੰਗਾਨਾ ’ਚ 62 ਮਾਮਲੇ ਸਾਹਮਣੇ ਆਏ ਹਨ। ਦੇਸ਼ ’ਚ ਓਮੀਕ੍ਰੋਨ ਵੇਰੀਐਂਟ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ 961 ਹੋ ਗਈ ਹੈ।

Comment here