ਸਿਆਸਤਖਬਰਾਂਦੁਨੀਆਪ੍ਰਵਾਸੀ ਮਸਲੇ

ਭਾਰਤ ਦੇ ਨਵੇਂ ਰਾਜਦੂਤ ਰਾਵਤ ਨੇ ਚੀਨ ਚ ਸੰਭਾਲਿਆ ਅਹੁਦਾ

ਬੀਜਿੰਗ: ਚੀਨ ਵਿੱਚ ਭਾਰਤ ਦੇ ਨਵੇਂ ਰਾਜਦੂਤ ਪ੍ਰਦੀਪ ਕੁਮਾਰ ਰਾਵਤ ਨੇ ਬੀਤੇ ਸੋਮਵਾਰ ਨੂੰ ਆਪਣਾ ਅਹੁਦਾ ਸੰਭਾਲ ਲਿਆ ਹੈ। ਰਾਵਤ 4 ਮਾਰਚ ਨੂੰ ਚੀਨ ਪਹੁੰਚਿਆ ਸੀ ਅਤੇ ਚੀਨ ਦੇ ਕੋਵਿਡ-19 ਪ੍ਰੋਟੋਕੋਲ ਦੇ ਬਾਅਦ ਆਈਸੋਲੇਸ਼ਨ ਵਿੱਚ ਸੀ। ਚੀਨ ‘ਚ ਭਾਰਤੀ ਦੂਤਘਰ ਨੇ ਟਵੀਟ ਕੀਤਾ, ”ਚੀਨ ‘ਚ ਭਾਰਤ ਦੇ ਰਾਜਦੂਤ ਪ੍ਰਦੀਪ ਕੁਮਾਰ ਰਾਵਤ ਨੇ ਅੱਜ ਆਪਣਾ ਅਹੁਦਾ ਸੰਭਾਲ ਲਿਆ ਹੈ।” ਰਾਵਤ ਤੋਂ ਪਹਿਲਾਂ ਰਾਜਦੂਤ ਵਿਕਰਮ ਮਿਸ਼ਰੀ ਇਹ ਜ਼ਿੰਮੇਵਾਰੀ ਸੰਭਾਲ ਰਹੇ ਸਨ। ਮਿਸਰੀ ਨੂੰ ਉਪ ਰਾਸ਼ਟਰੀ ਸੁਰੱਖਿਆ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ 1990 ਬੈਚ ਦੇ ਭਾਰਤੀ ਵਿਦੇਸ਼ ਸੇਵਾ ਅਧਿਕਾਰੀ ਰਾਵਤ ਨੇ ਨੀਦਰਲੈਂਡ ਵਿੱਚ ਭਾਰਤ ਦੇ ਰਾਜਦੂਤ ਵਜੋਂ ਸੇਵਾ ਨਿਭਾਈ ਸੀ। ਰਾਵਤ ਦੀ ਨਿਯੁਕਤੀ ਅਜਿਹੇ ਸਮੇਂ ‘ਚ ਹੋਈ ਹੈ ਜਦੋਂ ਚੀਨ ਅਤੇ ਭਾਰਤ ਵਿਚਾਲੇ ਪੂਰਬੀ ਲੱਦਾਖ ਸਰਹੱਦ ‘ਤੇ ਤਣਾਅ ਜਾਰੀ ਹੈ। ਉਹ ਇਸ ਤੋਂ ਪਹਿਲਾਂ ਹਾਂਗਕਾਂਗ ਅਤੇ ਬੀਜਿੰਗ ਵਿੱਚ ਵੀ ਸੇਵਾਵਾਂ ਦੇ ਚੁੱਕੇ ਹਨ। ਉਹ ਇੰਡੋਨੇਸ਼ੀਆ ਅਤੇ ਤਿਮੋਰ-ਲੇਸਤੇ ਵਿੱਚ ਭਾਰਤ ਦੇ ਰਾਜਦੂਤ ਵੀ ਰਹਿ ਚੁੱਕੇ ਹਨ। ਰਾਵਤ ਚੰਗੀ ਤਰ੍ਹਾਂ ਮੈਂਡਰਿਨ (ਚੀਨ ਦੀ ਸਰਕਾਰੀ ਭਾਸ਼ਾ) ਬੋਲਦਾ ਹੈ।

Comment here