ਸਿਆਸਤਖਬਰਾਂਦੁਨੀਆ

ਭਾਰਤ ਦੇ ਅਜ਼ਾਦੀ ਦਿਵਸ ਮੌਕੇ ਟਾਈਮਜ਼ ਸਕੁਏਅਰ ਤੇ ਝੂਲੇਗਾ ਤਿਰੰਗਾ

ਨਿਊਯਾਰਕ-ਭਾਰਤ ਦੀ ਅਜ਼ਾਦੀ ਦੇ ਜਸ਼ਨਾਂ ਦੇ ਸਮਾਗਮ ਦੇਸ਼ ਵਿਦੇਸ਼ ਵਿੱਚ ਕਰਵਾਏ ਜਾ ਰਹੇ ਹਨ, ਅਮਰੀਕਾ ਤੋਂ ਖਬਰ ਆਈ ਹੈ ਕਿ ਇਥੇ ਫੈਡਰੇਸ਼ਨ ਆਫ ਇੰਡੀਅਨ ਐਸੋਸੀਏਸ਼ਨ ਨਿਊਯਾਰਕ, ਨਿਊਜਰਸੀ ਅਤੇ ਕਨੈਕਟਿਕਟ 15 ਅਗਸਤ ਨੂੰ ਟਾਈਮਜ਼ ਸਕੁਏਅਰ ਉੱਤੇ ਭਾਰਤ ਦੀ 75ਵੀਂ ਵਰੇਗੰਢ ਮੌਕੇ ਹੋਣ ਵਾਲੇ ਸਮਾਗਮਾਂ ਦੀ ਮੇਜ਼ਬਾਨੀ ਕਰੇਗਾ ਅਤੇ ਤਿਰੰਗਾ ਲਹਿਰਾਏਗਾ। ਇੱਥੇ ਪਹਿਲਾ ਭਾਰਤ ਦਿਵਸ ਬਿਲਬੋਰਡ 24 ਘੰਟੇ ਲਈ ਪ੍ਰਦਰਸ਼ਿਤ ਕੀਤਾ ਜਾਵੇਗਾ, ਐਮਪਾਇਰ ਸਟੇਟ ਬਿਲਡਿੰਗ ਨੂੰ ਭਾਰਤੀ ਤਿਰੰਗੇ ਦੇ ਰੰਗਾਂ ਵਿੱਚ ਰੌਸ਼ਨ ਕੀਤਾ ਜਾਵੇਗਾ ਅਤੇ ਦਿਨ ਦਾ ਆਖਰ ਹਡਸਨ ਨਦੀ ਉੱਤੇ ਸ਼ਾਨਦਾਰ ਕਰੂਜ਼ ਨਾਲ ਹੋਵੇਗਾ, ਜਿਸ ਵਿੱਚ ਸੀਨੀਅਰ ਸਰਕਾਰੀ ਅਧਿਕਾਰੀ, ਵਿਸ਼ੇਸ਼ ਮਹਿਮਾਨ ਅਤੇ ਭਾਰਤੀ ਅਮਰੀਕੀ ਭਾਈਚਾਰੇ ਦੇ ਮੈਂਬਰ ਹਿੱਸਾ ਲੈਣਗੇ। ਫੈਡਰੇਸ਼ਨ ਆਫ ਇੰਡੀਅਨ ਐਸੋਸੀਏਸ਼ਨ ਨੇ ਪਿਛਲੇ ਸਾਲ ਪਹਿਲੀ ਵਾਰ ਦੇਸ਼ ਦੇ ਅਜ਼ਾਦੀ ਦਿਹਾੜੇ ਤੇ ਟਾਈਮਜ਼ ਸਕੁਏਅਰ ਤੇ ਭਾਰਤ ਦਾ ਰਾਸ਼ਟਰੀ ਝੰਡਾ ਲਹਿਰਾਇਆ ਸੀ। ਐਸੋਸੀਏਸ਼ਨ ਦੇ ਮੁਖੀ ਅੰਕੁਰ ਵੈਦ ਨੇ ਕਿਹਾ ਕਿ ਸੰਗਠਨ ਦਾ ਇਰਾਦਾ ਟਾਈਮਜ਼ ਸਕੁਏਅਰ ਉੱਤੇ ਹਰ ਸਾਲ ਤਿਰੰਗਾ ਲਹਿਰਾਉਣ ਦਾ ਹੈ, ਕਿਉਂਕਿ ਇਸ ਆਯੋਜਨ ਦਾ ਆਪਣਾ ਮਹੱਤਵ ਹੈ। ਵੈਦ ਨੇ ਹੀ ਜਾਣਕਾਰੀ ਦਿੱਤੀ ਕਿ ਇਸ ਵਾਰ ਲਹਿਰਾਇਆ ਜਾਣ ਵਾਲਾ ਝੰਡਾ 6 ਫੁੱਟ ਲੰਬਾ ਅਤੇ 10 ਫੁੱਟ ਚੌੜਾ ਹੋਵੇਗਾ, ਪੋਲ ਦੀ ਉਡਾਈ 25 ਫੁੱਟ ਹੈ। ਨਿਊਯਾਰਕ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਦੂਤ ਰਣਧੀਰ ਜਾਯਸਵਾਲ ਤਿਰੰਗਾ ਲਹਿਰਾਉਣਗੇ। ਇਸ ਸਮਾਗਮ ਵਿੱਚ ਭਾਰਤੀ ਮੂਲ ਦੇ ਅਮਰੀਕੀ ਖਿਡਾਰੀ ਅਤੇ ਸ਼ਤਰੰਜ ਦੇ ਇਤਿਹਾਸ ਵਿੱਚ ਸਭ ਤੋਂ ਘੱਟ ਉਮਰ ਦੇ ਗ੍ਰੈਂਡਮਾਸਟਰ 12 ਸਾਲਾ ਅਭਿਮਨਯੂ ਮਿਸ਼ਰਾ ਅਤੇ 17 ਸਮੀਰ ਬੈਨਰਜੀ ਨੂੰ ਵੀ ਸਨਮਾਨਤ ਕੀਤਾ ਜਾਵੇਗਾ, ਜਿਹਨਾਂ ਨੇ  ਪਿਛਲੇ ਮਹੀਨੇ ਵਿਬੰਲਡਨ ਬਾਇਜ਼ ਦਾ ਸਿੰਗਲ ਫਾਈਨਲ ਜਿੱਤ ਕੇ ਇਤਿਹਾਸ ਰਚ ਦਿਤਾ ਸੀ। ਕਲਾਕਾਰ ਜੋਨਿਤਾ ਗਾਂਧੀ ਅਤੇ ਮਿਕੀ ਸਿੰਘ ਵੀ ਮਹਿਮਾਨਾਂ ਚ ਸ਼ੁਮਾਰ ਹੋਣਗੇ, ਵੈਦ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਦੀ ਐਸੋਸੀਏਸ਼ਨ ਅਮਰੀਕਾ ਵਿੱਚ ਇੰਨਟੀਗ੍ਰੇਟਿਡ ਪ੍ਰਵਾਸੀ ਉੱਤੇ ਕੇਂਦਰਿਤ ਇਕ ਮੁਹਿਮ ਵੀ ਸ਼ੁਰੂ ਕਰ ਰਹੀ ਹੈ।

 

 

Comment here