ਭਾਰਤ ਦੀ ਹਾਰ ਤੋਂ ਬਾਅਦ ਦੀਪਕ ਚਾਹਰ ਭਾਵੁਕ ਹੋ ਗਏ ਕਿਉਂਕਿ ਮੇਜ਼ਬਾਨ ਦੱਖਣੀ ਅਫਰੀਕਾ ਨੇ ਐਤਵਾਰ ਨੂੰ ਆਖਰੀ ਵਨਡੇ ਵਿੱਚ ਕੇਐਲ ਰਾਹੁਲ ਦੇ ਟੀਮ ਨੂੰ ਲਗਾਤਾਰ ਤੀਜੀ ਹਾਰ ਦਿੱਤੀ। ਭਾਰਤ-ਦੱਖਣੀ ਅਫਰੀਕਾ ਦੀ ਹੋਈ ਸੀਰਜ਼ ਵਿੱਚ ਦੀਪਕ ਚਾਹਰ ਆਪਣੇ ਬੱਲੇ ਨਾਲ ਚਲਾਈ ਆਤਿਸ਼ਬਾਜ਼ੀ ਪਾਰੀ ਨਾਲ ਭਾਰਤ ਨੂੰ 3-0 ਦੀ ਹਾਰ ਨੂੰ ਰੋਕਣ ਵਿੱਚ ਅਸਫਲ ਰਹੇ। 288 ਦੌੜਾਂ ਦਾ ਪਿੱਛਾ ਕਰਦੇ ਹੋਏ ਭਾਰਤ ਨੇ ਕਪਤਾਨ ਕੇਐੱਲ ਰਾਹੁਲ ਨੂੰ ਛੇਤੀ ਹੀ ਗੁਆ ਦਿੱਤਾ, ਇਸ ਤੋਂ ਪਹਿਲਾਂ ਸ਼ਿਖਰ ਧਵਨ ਅਤੇ ਵਿਰਾਟ ਕੋਹਲੀ ਨੇ 98 ਦੌੜਾਂ ਦੀ ਸਾਂਝੇਦਾਰੀ ਨਾਲ ਪਾਰੀ ਨੂੰ ਮਜ਼ਬੂਤ ਕੀਤਾ। ਦੋਵੇਂ ਬੱਲੇਬਾਜ਼, ਹਾਲਾਂਕਿ, ਆਪਣੇ ਅਰਧ ਸੈਂਕੜਿਆਂ ਨੂੰ ਤਿੰਨ ਅੰਕਾਂ ਵਿੱਚ ਨਹੀਂ ਬਦਲ ਸਕੇ, ਕਿਉਂਕਿ ਧਵਨ 61 ਦੌੜਾਂ ਬਣਾ ਕੇ ਆਊਟ ਹੋਏ ਜਦਕਿ ਕੋਹਲੀ ਭਾਰਤ ਦੇ ਲਈ 65 ਦੌੜਾਂ ਜੋੜਨ ਵਿੱਚ ਕਾਮਯਾਬ ਰਹੇ। ਰਿਸ਼ਭ ਪੰਤ ਗੋਲਡਨ ਡੱਕ ਲਈ ਪੈਵੇਲੀਅਨ ਪਰਤ ਗਏ। ਪਹਿਲੀ ਵਾਰ ਇਲੈਵਨ ‘ਚ ਜਗ੍ਹਾ ਬਣਾਉਣ ਵਾਲੇ ਸੂਰਿਆਕੁਮਾਰ ਯਾਦਵ ਨੇ 32 ਗੇਂਦਾਂ ‘ਤੇ 39 ਦੌੜਾਂ ਦੀ ਪਾਰੀ ਖੇਡੀ। ਪਰ ਵਿਕਟਾਂ ਲਗਾਤਾਰ ਡਿੱਗਣ ਅਤੇ 223/7 ਦੇ ਸਕੋਰ ਬੋਰਡ ਦੇ ਨਾਲ, ਇਸ ਸੀਰੀਜ਼ ਵਿੱਚ ਭਾਰਤ ਤਿੰਨੇ ਵਨਡੇ ਮੈਚ ਹਾਰ ਗਿਆ। ਹਾਲਾਂਕਿ ਦੀਪਕ ਚਾਹਰ ਦੀਆਂ ਯੋਜਨਾਵਾਂ ਹੋਰ ਸਨ। ਚਾਹਰ ਨੇ ਬੜੀ ਤੇਜ਼ੀ ਨਾਲ 54 ਦੌੜਾਂ ਬਣਾਈਆਂ, ਇਸ ਪਾਰੀ ਵਿੱਚ ਪੰਜ ਚੌਕੇ ਸਨ। ਤਿੰਨ ਓਵਰਾਂ ਵਿੱਚ ਸਿਰਫ 10 ਹੋਰ ਦੌੜਾਂ ਦੀ ਲੋੜ ਸੀ ਪਰ ਚਾਹਰ ਲੁੰਗੀ ਨਗਿਡੀ ਦੇ ਸਲੋ ਦਾ ਸ਼ਿਕਾਰ ਹੋ ਗਏ। ਡੈਥ ਓਵਰਾਂ ਵਿੱਚ ਦੱਖਣੀ ਅਫ਼ਰੀਕਾ ਦੀ ਕਲੀਨੀਕਲ ਗੇਂਦਬਾਜ਼ੀ ਕਾਰਨ ਭਾਰਤ ਸਿਰਫ਼ 4 ਦੌੜਾਂ ਨਾਲ ਹਾਰ ਗਿਆ। ਮੈਚ ਹਾਰਨ ‘ਤੇ ਦੀਪਕ ਚਾਹਰ ਬਹੁਤ ਉਦਾਸ ਹੋ ਗਏ।
Comment here