ਸਿਆਸਤਖਬਰਾਂ

ਭਾਰਤ ਦੀ ਵੰਡ ਕਦੇ ਨਾ ਖਤਮ ਹੋਣ ਵਾਲਾ ਦਰਦ—ਭਾਗਵਤ

ਨੋਇਡਾ-ਇੱਥੇ ਕਿਤਾਬ ਲਾਂਚ ਸਮਾਰੋਹ ਵਿੱਚ ਸ਼ਿਰਕਤ ਕਰਨ ਆਏ ਰਾਸ਼ਟਰੀ ਸਵੈ ਸੇਵਕ ਸੰਘ ਦੇ ਸਰਸੰਘਚਾਲਕ ਮੋਹਨ ਭਾਗਵਤ ਨੇ ਕਿਹਾ ਕਿ ਵੰਡ ਕੋਈ ਰਾਜਨੀਤਕ ਸਵਾਲ ਨਹੀਂ ਹੈ, ਸਗੋਂ ਇਹ ਅਸਤੀਤਵ ਦਾ ਸਵਾਲ ਹੈ। ਭਾਰਤ ਦੀ ਵੰਡ ਦਾ ਪ੍ਰਸਤਾਵ ਸਵੀਕਾਰ ਹੀ ਇਸ ਲਈ ਕੀਤਾ ਗਿਆ, ਤਾਂ ਕਿ ਖੂਨ ਦੀਆਂ ਨਦੀਆਂ ਨਾ ਵਗਣ ਪਰ ਉਸ ਦੇ ਉਲਟ ਉਦੋਂ ਤੋਂ ਹੁਣ ਤੱਕ ਕਿਤੇ ਜ਼ਿਆਦਾ ਖੂਨ ਵਗ ਚੁੱਕਿਆ ਹੈ। ਮੋਹਨ ਭਾਗਵਤ ਨੇ ਕਿਹਾ ਹੈ ਕਿ ਦੇਸ਼ ਦੀ ਵੰਡ ਕਦੇ ਨਾ ਖਤਮ ਹੋਣ ਵਾਲਾ ਦਰਦ ਹੈ। ਉਨ੍ਹਾਂ ਕਿਹਾ ਕਿ ਇਸ ਦਾ ਹੱਲ ਉਦੋਂ ਹੀ ਹੋਵੇਗਾ ਜਦੋਂ ਇਸ ਵੰਡ ਨੂੰ ਖਤਮ ਕੀਤਾ ਜਾਵੇਗਾ। ਭਾਰਤ ਦੀ ਵੰਡ ਵੇਲੇ ਸਭ ਤੋਂ ਪਹਿਲਾਂ ਮਨੁੱਖਤਾ ਦੀ ਬਲੀ ਦਿੱਤੀ ਗਈ ਸੀ।
ਸਰਸੰਘਚਾਲਕ ਭਾਗਵਤ ਨੇ ਕਿਹਾ ਕਿ ਭਾਰਤ ਦੀ ਵੰਡ ਉਸ ਸਮੇਂ ਦੀ ਸਥਿਤੀ ਤੋਂ ਜ਼ਿਆਦਾ ਇਸਲਾਮ ਅਤੇ ਬ੍ਰਿਟਿਸ਼ ਹਮਲਾ ਦਾ ਨਤੀਜਾ ਸੀ। ਹਾਲਾਂਕਿ ਗੁਰੂ ਨਾਨਕ ਜੀ ਨੇ ਇਸਲਾਮੀ ਹਮਲੇ ਨੂੰ ਲੈ ਕੇ ਸਾਨੂੰ ਪਹਿਲਾਂ ਹੀ ਚਿਤਾਵਨੀ ਦਿੱਤੀ ਸੀ। ਉਨ੍ਹਾਂ ਕਿਹਾ ਕਿ ਭਾਰਤ ਦੀ ਵੰਡ ਕਰਨਾ ਕੋਈ ਹੱਲ ਨਹੀਂ ਹੈ, ਇਸ ਨਾਲ ਕੋਈ ਵੀ ਸੁਖੀ ਨਹੀਂ ਹੈ। ਜੇਕਰ ਵੰਡ ਨੂੰ ਸਮਝਣਾ ਹੈ, ਤਾਂ ਸਾਨੂੰ ਉਸ ਸਮੇਂ ਤੋਂ ਸਮਝਣਾ ਹੋਵੇਗਾ। ਦੱਸ ਦੇਈਏ ਕਿ ਸਰ ਸੰਘਚਾਲਕ ਮੋਹਨ ਭਾਗਵਤ ਕਿਤਾਬ ਰਿਲੀਜ਼ ਪ੍ਰੋਗਰਾਮ ‘‘ਭਾਰਤ ਦੀ ਵੰਡ ਦੀ ਸਾਕਸ਼ੀ’’ ’ਚ ਹਿੱਸਾ ਲੈ ਰਹੇ ਸਨ।
ਕਿਤਾਬ ਦੇ ਲੇਖਕ ਕ੍ਰਿਸ਼ਨਾਨੰਦ ਸਾਗਰ ਨੇ ‘ਭਾਰਤ ਦੀ ਵੰਡ ਦੇ ਗਵਾਹ’ ਵਿੱਚ ਦੇਸ਼ ਦੇ ਉਨ੍ਹਾਂ ਲੋਕਾਂ ਦੇ ਅਣਕਹੇ ਅਤੇ ਅਣਸੁਣੇ ਅਨੁਭਵ ਨੂੰ ਸ਼ਾਮਲ ਕੀਤਾ ਹੈ, ਜੋ ਵੰਡ ਦੇ ਦਰਦ ਦੇ ਗਵਾਹ ਹਨ। ਇਹ ਕਿਤਾਬ ਉਨ੍ਹਾਂ ਲੋਕਾਂ ਦੇ ਇੰਟਰਵਿਊਆਂ ਦਾ ਸੰਗ੍ਰਹਿ ਹੈ ਜੋ ਦੇਸ਼ ਦੀ ਵੰਡ ਦੇ ਗਵਾਹ ਹਨ।

Comment here