ਸਿਆਸਤਖਬਰਾਂਚਲੰਤ ਮਾਮਲੇ

ਭਾਰਤ ਦੀ ਨਵੀਂ ਸੰਸਦ ਨੇ ਦਿੱਲੀ ਦੀ ਸ਼ਾਨ ਵਧਾਈ

ਕੇਂਦਰ ’ਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ 9 ਸਾਲਾਂ ਤੋਂ ਕੰਮ ਕਰ ਰਹੀ ਹੈ। ਦੇਸ਼ ’ਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ​​ਕੀਤਾ ਜਾ ਰਿਹਾ ਹੈ। ਵਿਕਾਸ ਅੰਤਰਰਾਸ਼ਟਰੀ ਮਾਪਦੰਡਾਂ ਨਾਲ ਕੀਤਾ ਜਾ ਰਿਹਾ ਹੈ। ਦੇਸ਼ ਭਰ ’ਚ ਉਸਾਰੀ ਦਾ ਕੰਮ ਚੱਲ ਰਿਹਾ ਹੈ। ਯੋਜਨਾਵਾਂ ਦੇ ਮੁਕੰਮਲ ਹੋਣ ਤੋਂ ਬਾਅਦ ਬਦਲਾਅ ਅਤੇ ਨਵੀਨਤਾ ਵਿਕਾਸ ਦੀ ਕਹਾਣੀ ਸੁਣਾ ਰਿਹਾ ਹੈ। ਦੇਸ਼ ਦੀ ਨਵੀਂ ਸੰਸਦ ਨੇ ਦਿੱਲੀ ਦੀ ਸ਼ਾਨ ਵਧਾ ਦਿੱਤੀ ਹੈ। ਦੇਸ਼ ਦੇ ਮਾਹਿਰਾਂ, ਇੰਜੀਨੀਅਰਾਂ ਅਤੇ ਮਜ਼ਦੂਰਾਂ ਦੀ ਅਣਥੱਕ ਮਿਹਨਤ ਨਾਲ ਲੋਕਤੰਤਰ ਦਾ ਸਭ ਤੋਂ ਵੱਡਾ ਮੰਦਰ ਬਹੁਤ ਤੇਜ਼ੀ ਨਾਲ ਬਣਾਇਆ ਗਿਆ ਅਤੇ ਹੁਣ ਇਹ ਤਿਆਰ ਹੋ ਕੇ ਵਿਸ਼ਵ ’ਚ ਹਿੰਦੁਸਤਾਨ ਦਾ ਮਾਣ ਵਧਾ ਰਿਹਾ ਹੈ। ਦਿੱਲੀ ਪੁਲਸ ਦਾ ਨਵਾਂ ਹੈੱਡਕੁਆਰਟਰ ਹੋਵੇ, ਇੰਡੀਆ ਗੇਟ ਨੇੜੇ ਡਿਊਟੀ ਲਾਈਨ ਦੀ ਸੁੰਦਰਤਾ ਹੋਵੇ, ਲੰਬੀਆਂ-ਲੰਬੀਆਂ ਸੁਰੰਗਾਂ ਵਾਲੇ ਰਸਤੇ ਹੋਣ, ਵਪਾਰ ਨੂੰ ਪ੍ਰਫੁੱਲਿਤ ਕਰਨ ਲਈ ਪ੍ਰਗਤੀ ਮੈਦਾਨ ਹੋਵੇ, ਇੰਡੀਆ ਗੇਟ ਨੇੜੇ ਛਤਰ ਦੇ ਹੇਠਾਂ ਨੇਤਾ ਜੀ ਦੀ ਮੂਰਤੀ ਹੋਵੇ, ਰਾਸ਼ਟਰ ਲਈ ਆਪਣਾ ਸਭ ਕੁਝ ਕੁਰਬਾਨ ਕਰਨ ਵਾਲੇ ਸੈਨਿਕਾਂ ਨੂੰ ਸਮਰਪਿਤ ਜੰਗੀ ਮੈਮੋਰੀਅਲ ਹੋਵੇ ਜਾਂ ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਨਿਰਮਾਣ-ਵਿਕਾਸ ਕਾਰਜ ਹੋਣ, ਇਹ ਸਾਰੇ ਤੁਹਾਨੂੰ ਮਾਣ ਮਹਿਸੂਸ ਕਰਵਾ ਰਹੇ ਹਨ।
ਨਵੀਂ ਸੰਸਦ ਦਾ ਇਕ ਹਿੱਸਾ ਇਹ ਵੀ’
ਸੈਂਟਰਲ ਵਿਸਟਾ ਦੇ ਨਵੀਨੀਕਰਨ ਪ੍ਰਾਜੈਕਟ ਦੀ ਵਿਸ਼ੇਸ਼ਤਾ ਨਵੀਂ ਬਣੀ ਸੰਸਦ ਦੀ ਇਮਾਰਤ ਹੈ। ਸੈਂਟਰਲ ਵਿਸਟਾ ਪ੍ਰਾਜੈਕਟ ਜੋ ਰਾਏਸੀਨਾ ਪਹਾੜੀ ਨਾਲ ਇੰਡੀਆ ਗੇਟ ਤਕ, ਰਾਜਪਥ ਦੇ ਕਿਨਾਰੇ ਸਥਿਤ ਹੈ। ਸੁਰੱਖਿਆ ਚਿੰਤਾਵਾਂ ਅਤੇ ਆਉਣ ਵਾਲੀਆਂ ਜ਼ਰੂਰਤਾਂ ਦੇ ਵਿਚਕਾਰ, ਇਸ ਦੀ ਲੋੜ ਮਹਿਸੂਸ ਕੀਤੀ ਗਈ। ਇਹ ਰਾਸ਼ਟਰਪਤੀ ਭਵਨ ਅਤੇ ਇੰਡੀਆ ਗੇਟ ਦੇ ਵਿਚਕਾਰ 3 ਕਿਲੋਮੀਟਰ (1.9 ਮੀਲ) ਲੰਬੇ ਰਾਜਪਥ ਨੂੰ ਦਰਸਾਉਂਦੀ ਹੈ। ਇਸ ਦੇ ਉੱਤਰੀ ਅਤੇ ਦੱਖਣੀ ਬਲਾਕਾਂ ਨੇੜੇ ਉਪ-ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਲਈ ਭਵਿੱਖ ਦੇ ਵਿਸਤਾਰ, ਨਵੇਂ ਨਿਵਾਸ ਸਥਾਨਾਂ ਅਤੇ ਦਫਤਰਾਂ ਲਈ ਬੈਠਣ ਦੀ ਸਮਰੱਥਾ ’ਚ ਵਾਧੇ ਨਾਲ ਮੌਜੂਦਾ ਇਕ ਨਵਾਂ ਸੰਸਦ ਭਵਨ ਬਣ ਕੇ ਤਿਆਰ ਹੈ। ਇਸ ’ਚ ਪੁਰਾਣੀ ਸੰਸਦ ਨਾਲੋਂ ਜ਼ਿਆਦਾ ਮੈਂਬਰ ਬੈਠਣ ਦੀ ਸਮਰੱਥਾ ਹੈ। ਆਧੁਨਿਕ ਸਹੂਲਤਾਂ ਨਾਲ ਭਰਪੂਰ ਨਵੀਂ ਸੰਸਦ ਦਾ ਉਦਘਾਟਨ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤਾ ਜਾਣਾ ਹੈ। ਇਸ ਦੌਰਾਨ ਸੰਸਦ ਦੇ ਮਾਣਯੋਗ ਮੈਂਬਰਾਂ ਦੇ ਵਾਧੂ ਸੰਸਦ ਕਰਮਚਾਰੀਆਂ ਦੇ ਮੌਜੂਦ ਰਹਿਣ ਦੀ ਸੰਭਾਵਨਾ ਹੈ। ਇਸ ’ਚ ਇਕ ਸਾਂਝਾ ਕੇਂਦਰੀ ਸਕੱਤਰੇਤ ਅਤੇ ਵਿਸ਼ੇਸ਼ ਸੁਰੱਖਿਆ ਸਮੂਹ (ਐੱਸ. ਪੀ. ਜੀ.) ਭਵਨ ਵੀ ਸ਼ਾਮਲ ਹੈ।
ਨੇਤਾ ਜੀ ਦੀ ਮੂਰਤੀ
ਸੁਤੰਤਰਤਾ ਸੈਨਾਨੀ ਅਤੇ ਭਾਰਤੀ ਰਾਸ਼ਟਰੀ ਸੈਨਾ ਦੇ ਕਮਾਂਡਰ-ਇਨ-ਚੀਫ਼ ਸੁਭਾਸ਼ ਚੰਦਰ ਬੋਸ ਨੂੰ ਲੋਕ ਨੇਤਾ ਜੀ ਸੁਭਾਸ਼ ਦੇ ਨਾਮ ਨਾਲ ਵੀ ਜਾਣਦੇ ਹਨ। ਇੰਡੀਆ ਗੇਟ ’ਤੇ ਲਗਾਈ ਗਈ ਉਨ੍ਹਾਂ ਦੀ ਸ਼ਾਨਦਾਰ ਮੂਰਤੀ 280 ਮੀਟ੍ਰਿਕ ਟਨ ਵਜ਼ਨ ਵਾਲੇ ਗ੍ਰੇਨਾਈਟ ਦੇ ਇਕ ਮੋਨੋਲਿਥ ਬਲਾਕ ਤੋਂ ਬਣਾਈ ਗਈ ਹੈ। ਕੁੱਲ 26,000 ਘੰਟਿਆਂ ਦੀ ਤੀਬਰ ਕਲਾਤਮਕ ਕੋਸ਼ਿਸ਼ ਤੋਂ ਬਾਅਦ ਇਹ ਬਣੀ ਸੀ। ਇਹ ਮੂਰਤੀ ਰਵਾਇਤੀ ਤਕਨੀਕਾਂ ਅਤੇ ਆਧੁਨਿਕ ਸਾਜ਼ੋ-ਸਾਮਾਨ ਦੀ ਵਰਤੋਂ ਕਰ ਕੇ ਪੂਰੀ ਤਰ੍ਹਾਂ ਹੱਥਾਂ ਨਾਲ ਬਣਾਈ ਗਈ ਹੈ। ਇਸ ਮੂਰਤੀ ਨੂੰ ਪੂਰਾ ਕਰਨ ਵਾਲੇ ਮੂਰਤੀਕਾਰਾਂ ਦੀ ਟੀਮ ਦੀ ਅਗਵਾਈ ਅਰੁਣ ਯੋਗੀਰਾਜ ਨੇ ਕੀਤੀ ਸੀ। ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਇਸ ਮੂਰਤੀ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤਾ ਗਿਆ ਸੀ। ਇਸ ਸਾਲ ਦੀ ਸ਼ੁਰੂਆਤ ’ਚ ਪਰਾਕਰਮ ਦਿਵਸ (23 ਜਨਵਰੀ) ਦੇ ਮੌਕੇ ’ਤੇ ਨੇਤਾ ਜੀ ਦੀ 125ਵੀਂ ਜਯੰਤੀ ਦੇ ਮੌਕੇ ’ਤੇ ਉਨ੍ਹਾਂ ਦੀ ਹੋਲੋਗ੍ਰਾਮ ਮੂਰਤੀ ਦਾ ਉਦਘਾਟਨ ਕੀਤਾ ਗਿਆ ਸੀ।
ਨਵਾਂ ਪੁਲਸ ਹੈੱਡਕੁਆਰਟਰ
ਦਿੱਲੀ ’ਚ ਪੁਲਸ ਹੈੱਡਕੁਆਰਟਰ ਪਹਿਲਾਂ ਆਈ. ਟੀ. ਓ. ਸਥਿਤ ਪੀ. ਡਬਲਯੂ. ਡੀ. ਦੇ ਹੈੱਡਕੁਆਰਟਰ ’ਚ ਸਾਲਾਂ ਤੋਂ ਚੱਲ ਰਿਹਾ ਸੀ। ਯਾਨੀ ਦਿੱਲੀ ਪੁਲਸ ਕੋਲ ਖੁਦ ਦਾ ਹੈੱਡਕੁਆਰਟਰ ਭਵਨ ਨਹੀਂ ਸੀ ਪਰ ਕੇਂਦਰ ਸਰਕਾਰ ਵੱਲੋਂ ਪੁਲਸ ਨੂੰ ਨਵਾਂ ਹੈੱਡਕੁਆਰਟਰ ਜੈਸਿੰਘ ਮਾਰਗ ’ਤੇ ਬਣਾ ਕੇ ਦਿੱਤਾ ਗਿਆ ਹੈ। ਰਾਸ਼ਟਰੀ ਯੁੱਧ ਯਾਦਗਾਰ ਜਾਂ ਵਾਰ ਮੈਮੋਰੀਅਲ ਇੰਡੀਆ ਗੇਟ ਦੇ ਆਸ-ਪਾਸ ਹਥਿਆਰਬੰਦ ਫੋਰਸਾਂ ਨੂੰ ਸਨਮਾਨਿਤ ਕਰਨ ਲਈ ਬਣਾਈ ਗਈ ਇਕ ਯਾਦਗਾਰ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 25 ਫਰਵਰੀ 2019 ਨੂੰ ਇੰਡੀਆ ਗੇਟ ਨੇੜੇ 44 ਏਕੜ ’ਚ ਬਣਿਆ ਨੈਸ਼ਨਲ ਵਾਰ ਮੈਮੋਰੀਅਲ ਰਾਸ਼ਟਰ ਨੂੰ ਸਮਰਪਿਤ ਕੀਤਾ।
ਪ੍ਰਗਤੀ ਮੈਦਾਨ
ਪ੍ਰਗਤੀ ਮੈਦਾਨ ਦਿੱਲੀ ਸ਼ਹਿਰ ਦਾ ਇਕ ਇਲਾਕਾ ਹੈ। ਇਸ ਦੇ ਨਾਮ ਨਾਲ ਮੈਟਰੋ ਰੇਲ ਦੀ ਬਲੂ ਲਾਈਨ ਦਾ ਇਕ ਸਟੇਸ਼ਨ ਵੀ ਹੈ। ਇੱਥੇ ਹਰ ਸਾਲ ਨਵੰਬਰ ਦੇ ਮਹੀਨੇ ’ਚ ਭਾਰਤੀ ਵਿਸ਼ਵ ਵਪਾਰ ਮੇਲੇ ਦਾ ਆਯੋਜਨ ਕੀਤਾ ਜਾਂਦਾ ਹੈ। ਪ੍ਰਗਤੀ ਮੈਦਾਨ ਦਿੱਲੀ ’ਚ ਵੱਡੀਆਂ ਪ੍ਰਦਰਸ਼ਨੀਆਂ ਦੇੇ ਲੱਗਣ ਦਾ ਕੰਪਲੈਕਸ ਹੈ। ਪੂਰਾ ਕੰਪਲੈਕਸ ਛੋਟੇ-ਛੋਟੇ ਪ੍ਰਦਰਸ਼ਨੀ ਹਾਲਾਂ ’ਚ ਵੰਡਿਆ ਗਿਆ ਹੈ। ਇਹ ਕੰਪਲੈਕਸ ਖਾਸ ਕਰ ਕੇ ਹਰ ਸਾਲ ਲੱਗਣ ਵਾਲੇ ਵਿਸ਼ਵ ਪੁਸਤਕ ਮੇਲੇ ਅਤੇ ਅੰਤਰਰਾਸ਼ਟਰੀ ਟ੍ਰੇਡ ਫੇਅਰ ਲਈ ਮਸ਼ਹੂਰ ਹੈ।

Comment here