ਅਪਰਾਧਸਿਆਸਤਖਬਰਾਂਦੁਨੀਆ

ਭਾਰਤ ਦੀ ਤਬਾਹੀ ਲਈ ਪਾਕਿਸਤਾਨ ਪ੍ਰਮਾਣੂ ਬੰਬਾਂ ’ਚ ਕਰ ਰਿਹਾ ਵਾਧਾ

ਸਾਲ 2025 ਤੱਕ ਪਾਕਿ ਕੋਲ ਹੋ ਜਾਣਗੇ 200 ਐਟਮ ਬੰਬ

ਇਸਲਾਮਾਬਾਦ-ਭਾਰਤ ਦੇ ਸਭ ਤੋਂ ਵੱਡੇ ਦੁਸ਼ਮਨ ਪਾਕਿਸਤਾਨ ਦੇ ਕੋਲ ਅਜੇ ਲਗਭਗ 165 ਪ੍ਰਮਾਣੂ ਹਥਿਆਰ ਹਨ। ਇਹੀ ਨਹੀਂ, ਇਨ੍ਹਾਂ ਪ੍ਰਮਾਣੂ ਬੰਬਾਂ ਨੂੰ ਸੁੱਟਣ ਲਈ ਪਾਕਿਸਤਾਨ ਆਪਣੀ ਮਿਜ਼ਾਈਲ ਅਤੇ ਹਵਾਈ ਤਾਕਤ ’ਚ ਲਗਾਤਾਰ ਵਾਧਾ ਕਰ ਰਿਹਾ ਹੈ। ਬੁਲੇਟਿਨ ਆਫ ਅਟਾਮਿਕ ਸਾਇੰਟਿਸਟ ਦੀ ਤਾਜ਼ਾ ਰਿਪੋਰਟ ’ਚ ਕਿਹਾ ਗਿਆ ਹੈ ਕਿ ਪਾਕਿਸਤਾਨ ਜੇਕਰ ਇਸ ਤੇਜ਼ੀ ਨਾਲ ਪ੍ਰਮਾਣੂ ਬੰਬ ਬਣਾਉਂਦਾ ਰਿਹਾ ਤਾਂ ਸਾਲ 2025 ਤੱਕ ਉਸ ਦੇ ਕੋਲ 200 ਦੇ ਕਰੀਬ ਐਟਮ ਬੰਬ ਹੋ ਜਾਣਗੇ।ਪ੍ਰਮਾਣੂ ਵਿਗਿਆਨੀਆਂ ਦੀ ਟੀਮ ਨੇ ਸੈਟੇਲਾਈਟ ਤਸਵੀਰਾਂ ਦੀ ਮਦਦ ਨਾਲ ਪਾਕਿਸਤਾਨੀ ਫ਼ੌਜ ਦੇ ਟਿਕਾਣਿਆਂ ਅਤੇ ਏਅਰਫੋਰਸ ਦੇ ਅੱਡਿਆਂ ਦੀ ਜਾਂਚ ਕੀਤੀ। ਇਨ੍ਹਾਂ ’ਚ ਸਾਫ਼ ਨਜ਼ਰ ਆ ਰਿਹਾ ਹੈ ਕਿ ਜਨਰਲ ਕਮਰ ਬਾਜਵਾ ਦੀ ਫੌਜ ਨਵੇਂ ਲਾਂਚਰ ਅਤੇ ਸੁਵਿਧਾਵਾਂ ਬਣਾ ਰਹੀ ਜੋ ਉਸ ਦੀ ਪ੍ਰਮਾਣੂ ਫੋਰਸ ਨਾਲ ਜੁਡ ਹੋਈ ਹੋ ਸਕਦੀ ਹੈ। ਅਮਰੀਕਾ ਦੀ ਰੱਖਿਆ ਖੁਫੀਆ ਏਜੰਸੀ ਦੇ ਡਾਇਰੈਕਟਰ ਨੇ ਵੀ ਅਪ੍ਰੈਲ ’ਚ ਅਮਰੀਕੀ ਕਾਂਗਰਸ ਦੇ ਸਾਹਮਣੇ ਦਿੱਤੇ ਬਿਆਨ ’ਚ ਕਿਹਾ ਸੀ ਕਿ ਪਾਕਿਸਤਾਨ ਸਾਲ 2021 ’ਚ ਆਪਣੇ ਪ੍ਰਮਾਣੂ ਹਥਿਆਰਾਂ ਦਾ ਜ਼ਖੀਰਾ ਵਧਾ ਸਕਦਾ ਹੈ।

Comment here