ਸਿਆਸਤਖਬਰਾਂ

ਭਾਰਤ ਦੀਆਂ ਸਰਹੱਦਾਂ ਤੇ ਤਾਇਨਾਤ ਹੋਣਗੇ ਰੋਬੋਟ

ਨਵੀਂ ਦਿੱਲੀ: ਅਕਸਰ ਪਾਕਿਸਤਾਨ ਵਲੋਂ ਕੋਈ ਨਾ ਕੋਈ ਸਾਜਿਸ਼ ਰਚੀ ਜਾਂਦੀ ਹੈ ਅਤੇ ਬਾਰਡਰ ਤੇ ਸਥਿਤ ਪਿੰਡਾਂ ਵਿੱਚੋਂ ਕਦੇ ਬੰਬਾਂ ਦੇ ਟੁਕੜੇ ਪਾਏ ਜਾਂਦੇ ਹਨ ਜਾਂ ਫਿਰ ਕਿਸੇ ਨਾ ਕਿਸੇ ਖਤਰੇ ਦਾ ਡਰ ਬਣਿਆ ਹੀ ਰਹਿੰਦਾ ਹੈ, ਦੇਸ਼ ਦੀਆਂ ਸੀਮਾਵਾਂ ‘ਤੇ ਅੱਤਵਾਦੀਆਂ ਦੀ ਘੁਸਪੈਠ ਪੂਰੀ ਤਰ੍ਹਾਂ ਰੁਕੇ, ਇਸ ਲਈ ਸਾਡੇ ਜਵਾਨ ਬਲਿਦਾਨੀ ਨਾ ਦੇਣ ਇਸ ਦਿਸ਼ਾ ‘ਚ ਕੇਂਦਰੀ ਸੀਮਾ ਬਲ ਯਾਨੀ ਬੀਐੱਸਐੱਫ ਨੇ ਕਦਮ ਚੁਕ ਲਿਆ ਹੈ। ਆਟੀਫਿਸ਼ੀਅਲ ਇੰਟੈਲੀਜੈਨਸ ਨਾਲ ਲੈਸ ਦੋ ਰੋਬੋਟ ਪੰਜਾਬ ‘ਚ ਬਾਰਡਰ ‘ਤੇ ਤੈਨਾਤ ਕੀਤੇ ਗਏ ਹਨ। ਇਹ ਰਾਤ ਨੂੰ ਬਾਰਡਰ ਦੀ ਨਿਗਰਾਨੀ ਕਰਨਗੇ। ਕਿਸੇ ਵੀ ਤਰ੍ਹਾ ਦੀ ਗਤੀਵਿਧੀ ਹੋਣ ‘ਤੇ ਇਹ ਬੀਐੱਸਐੱਫ ਨੂੰ ਅਲਰਟ ਕਰ ਦੇਣਗੇ। ਹਾਲਾਂਕਿ ਅਜੇ ਦੋ ਰੋਬੋਟ ਜਰੀਏ ਇਸ ਦਾ ਪਰੀਖਣ ਸ਼ੁਰੂ ਕੀਤਾ ਗਿਆ ਹੈ। ਇਸ ‘ਚ ਸਫਲਤਾ ਮਿਲਣ ਨਾਲ ਦੇਸ਼ ਦੇ ਬਾਕੀ ਬਾਰਡਰਾਂ ‘ਤੇ ਵੀ ਇਸ ਨੂੰ ਤੈਨਾਤ ਕੀਤਾ ਜਾਵੇਗਾ। 95 ਫੀਸਦੀ ਤਕ ਮੇਡ ਇਨ ਇੰਡੀਆ ਉਤਪਾਦਾਂ ਨਾਲ ਤਿਆਰ ਰੋਬੋਟ ‘ਚ ਸਿਰਫ ਚਿਪ ਹੀ ਕੋਰੀਆ ਦੀ ਵਰਤੀ ਗਈ ਹੈ। ਡੀਟਾਊਨ ਰੋਬੋਟਿਕ ਦੇ ਸੰਸਥਾਪਕ ਤੇ ਸੀਈਓ ਅਵਿਨਾਸ਼ ਚੰਦਰ ਪਾਲ ਨੇ ਦੱਸਿਆ ਕਿ ਇਕ-ਇਕ ਮੀਟਰ ਵੱਡੇ ਦੋ ਰੋਬੋਟ ਖਰੀਦੇ ਹਨ। ਉਸ ‘ਚ ਵੀ ਬਦਲਾਅ ਕਰਵਾਇਆ ਹੈ। ਇਸ ‘ਚ ਬਾਰਡਰ ਦੀ ਨਿਗਰਾਨੀ ਲਈ ਨਾਈਟ ਵਿਜ਼ਨ ਕੈਮਰਾ ਲਗਵਾਇਆ ਗਿਆ ਹੈ। ਜਿਸ ਨਾਲ ਰਾਤ ਨੂੰ ਵੀ ਬਾਰਡਰ ‘ਤੇ ਹੋਣ ਵਾਲੀਆਂ ਗਤੀਵਿਧੀਆਂ ‘ਤੇ ਵੀ ਨਜ਼ਰ ਰੱਖੀ ਜਾ ਸਕੇ। ਰੋਬੋਟ ‘ਚ ਫਲੈਸ਼ ਲਾਈਟ ਵੀ ਲਗਾਈ ਗਈ ਹੈ।

Comment here