ਨਵੀਂ ਦਿੱਲੀ-ਕੋਰੋਨਾ ਕਾਰਨ ਸਰਕਾਰ ਨੇ ਵਿਆਹਾਂ ਵਰਗੇ ਭੀੜ-ਭੜੱਕੇ ਵਾਲੇ ਸਮਾਗਮਾਂ ’ਤੇ ਪਾਬੰਦੀ ਲਗਾ ਦਿੱਤੀ ਹੈ, ਜਿਸ ਕਾਰਨ ਵੱਡੀ ਗਿਣਤੀ ’ਚ ਲੋਕਾਂ ਨੂੰ ਵਿਆਹ ਸਮਾਗਮ ’ਚ ਸ਼ਾਮਲ ਨਹੀਂ ਹੋਣ ਦਿੱਤਾ ਜਾ ਰਿਹਾ ਪਰ ਜਲਦੀ ਹੀ ਇਸ ਸਮੱਸਿਆ ਨੂੰ ਹੱਲ ਕੀਤਾ ਜਾ ਸਕਦਾ ਹੈ। ਦਰਅਸਲ ਭਾਰਤ ਦਾ ਪਹਿਲਾ ਮੇਟਾਵਰਸ ਵਿਆਹ ਤਾਮਿਲਨਾਡੂ ਵਿਚ ਹੋ ਰਿਹਾ ਹੈ, ਜਿਸ ਵਿਚ ਅਣਗਿਣਤ ਮਹਿਮਾਨ ਸ਼ਾਮਲ ਹੋਣ ਦੇ ਯੋਗ ਹੋਣਗੇ। ਇਸ ਦੀ ਜਾਣਕਾਰੀ ਦਿਨੇਸ਼ ਦੀ ਤਰਫ਼ੋਂ ਟਵਿੱਟਰ ’ਤੇ ਇਕ ਪੋਸਟ ਪਾ ਕੇ ਦਿੱਤੀ ਗਈ ਹੈ। ਮੇਟਾਵਰਸ ਦਾ ਵਿਆਹ 6 ਫਰਵਰੀ ਨੂੰ ਹੋਵੇਗਾ।
ਕੀ ਹੈ ਮੈਟਾਵਰਸ ਦੀ ਦੁਨੀਆ?
ਮੈਟਾਵਰਸ ਵਿਚ ਆਗਮੈਂਟੇਡ ਰਿਆਲਟੀ, ਵਰਚੁਅਲ ਰਿਆਲਟੀ ਤੇ ਵੀਡੀਓ ਟੂਲ ਵਰਤੇ ਜਾਂਦੇ ਹਨ। ਇਸ ਵਿਚ ਇਕ ਡਿਜੀਟਲ ਸਪੇਸ ਵਿਚ ਲੋਕ ਇਕ ਦੂਜੇ ਨਾਲ ਡਿਜੀਟਲ ਮੋਡ ਵਿਚ ਜੁੜੇ ਹੋਏ ਹਨ। ਸਧਾਰਨ ਰੂਪ ਵਿਚ ਤੁਸੀਂ ਘਰ ਵਿਚ ਹੋਵੋਗੇ ਪਰ ਤੁਹਾਡਾ ਅਵਤਾਰ ਮੈਟਾਵਰਸ ਵਿਚ ਹੋਵੇਗਾ, ਜਿਸ ਨੂੰ ਤੁਸੀਂ ਕੰਟਰੋਲ ਕਰਨ ਦੇ ਯੋਗ ਹੋਵੋਗੇ। ਤੁਹਾਡਾ ਡਿਜੀਟਲ ਅਵਤਾਰ ਇਸ ਮੈਟਾਵਰਸ ਸੰਸਾਰ ਵਿਚ ਉਹ ਸਭ ਕੁਝ ਕਰੇਗਾ ਜੋ ਤੁਸੀਂ ਅਸਲ ਵਿਚ ਕਰਦੇ ਹੋ। ਤੁਸੀਂ ਵਿਆਹ ਵਿਚ ਕ੍ਰਿਪਟੋਕਰੰਸੀ ਵਿਚ ਤੋਹਫ਼ੇ ਖ਼ਰੀਦ ਸਕੋਗੇ ਅਤੇ ਦੇ ਸਕੋਗੇ।
ਕੌਣ ਕਰੇਗਾ ਮੈਟਾਵਰਸ ਵਿਆਹ ਦੀ ਮੇਜ਼ਬਾਨੀ ?
ਤਾਮਿਲਨਾਡੂ ਦੇ ਇਕ ਜੋੜੇ, ਦਿਨੇਸ਼ ਐੱਸਪੀ ਅਤੇ ਜਨਗਾਨੰਦਿਨੀ ਰਾਮਾਸਵਾਮੀ ਅਗਲੇ ਮਹੀਨੇ ਦੇ ਪਹਿਲੇ ਐਤਵਾਰ ਨੂੰ ਸ਼ਿਵਲਿੰਗਪੁਰਮ ਪਿੰਡ ਵਿਚ ਵਿਆਹ ਕਰਨਗੇ। ਜਿਸ ਤੋਂਂ ਬਾਅਦ ਉਹ ਰਿਸੈਪਸ਼ਨ ਦੀ ਮੇਜ਼ਬਾਨੀ ਕਰਨਗੇ, ਜੋ ਦੇਸ਼ ਦਾ ਪਹਿਲਾ ਮੈਟਾਵਰਸ ਵਿਆਹ ਹੋਵੇਗਾ। ਜਿਸ ਵਿਚ ਮਹਿਮਾਨ ਭਾਗ ਲੈ ਸਕਣਗੇ। ਪਾਲੀਗਾਨ ਬਲਾਕਚੈਨ ਤੇ ਠੳਰਦਿੜੲਰਸੲ ਮੈਟਾਵਰਸ ਸਟਾਰਟਅੱਪ ਭਾਰਤ ਦੇ ਪਹਿਲੇ ਮੈਟਾਵਰਸ ਵਿਆਹ ਦੀ ਮੇਜ਼ਬਾਨੀ ਕਰਨਗੇ। ਦਿਨੇਸ਼ ਆਈਆਈਟੀ ਮਦਰਾਸ ਵਿਚ ਇਕ ਪ੍ਰੋਜੈਕਟ ਐਸੋਸੀਏਟ ਹੈ। ਜਿਸ ਨੇ ਮੈਟਾਵਰਸ ਮੈਰਿਜ ਦਾ ਵਿਚਾਰ ਪੇਸ਼ ਕੀਤਾ। ਇਸ ਦੇ ਨਾਲ ਹੀ ਉਸ ਦੀ ਹੋਣ ਵਾਲੀ ਪਤਨੀ ਨੂੰ ਵੀ ਉਸ ਦਾ ਇਹ ਵਿਚਾਰ ਪਸੰਦ ਆਇਆ।
ਕਿਵੇਂਂ ਆਇਆ ਮੈਟਾਵਰਸ ਵਿਆਹ ਦਾ ਵਿਚਾਰ?
ਦਿਨੇਸ਼ ਨੇ ਕ੍ਰਿਪਟੋ ਤੇ ਬਲਾਕਚੈਨ ਤਕਨੀਕ ਵਿਚ ਕੰਮ ਕੀਤਾ ਹੈ। ਜੋ ਕਿ ਕ੍ਰਿਪਟੋਕਰੰਸੀ ਦਾ ਇਕ ਰੂਪ ਹੈ। ਕਿਉਂਕਿ ਬਲਾਕਚੈਨ ਮੈਟਾਵਰਸ ਦੀ ਬੁਨਿਆਦੀ ਤਕਨੀਕ ਹੈ। ਦਿਨੇਸ਼ ਮੁਤਾਬਕ ਜਦੋਂਂ ਮੇਰਾ ਵਿਆਹ ਤੈਅ ਹੋਇਆ ਤਾਂ ਮੈਂਂ ਮੈਟਾਵਰਸ ’ਚ ਰਿਸੈਪਸ਼ਨ ਕਰਨ ਬਾਰੇ ਸੋਚ ਰਿਹਾ ਸੀ।
Comment here