ਸਿਆਸਤਖਬਰਾਂਦੁਨੀਆ

ਭਾਰਤ ਤੋਂ ਮੈਡੀਕਲ ਸਮੱਗਰੀ ਦੀ ਪਹਿਲੀ ਖੇਪ ਕਾਬੁਲ ਪੁੱਜੀ, ਤਾਲਿਬਾਨ ਨੇ ਕੀਤਾ ਧੰਨਵਾਦ

ਕਾਬੁਲ-ਭਾਰਤ ਵਲੋਂ ਭੇਜੀ ਗਈ ਮਦਦ ’ਚ ਜੀਵਨ ਰੱਖਿਅਕ ਦਵਾਈਆਂ ਇਕ ਵਿਸ਼ੇਸ਼ ਜਹਾਜ਼ ਰਾਹੀਂ ਨਵੀਂ ਦਿੱਲੀ ਤੋਂ ਕਾਬੁਲ ਲਈ ਪਹੁੰਚਾਇਆ ਗਿਆ। ਤਾਲਿਬਾਨ ਨੇ ਭਾਰਤ ਤੋਂ 1.6 ਮੀਟ੍ਰਿਕ ਟਨ ਮੈਡੀਕਲ ਮਦਦ ਦੀ ਪਹਿਲੀ ਖੇਪ ਅਫ਼ਗਾਨਿਸਤਾਨ ਪਹੁੰਚਣ ਤੋਂ ਬਾਅਦ ਭਾਰਤ ਦੀ ਤਾਰੀਫ਼ ਕਰਦੇ ਹੋਏ ਧੰਨਵਾਦ ਕੀਤਾ ਅਤੇ ਕਿਹਾ ਕਿ ਦੋਹਾਂ ਦੇਸ਼ਾਂ ਵਿਚਾਲੇ ਰਿਸ਼ਤਾ ਬੇਹੱਦ ਮਹੱਤਵਪੂਰਨ ਹੈ। ਭਾਰਤ ’ਚ ਅਫ਼ਗਾਨਿਸਤਾਨ ਦੇ ਰਾਜਦੂਤ ਫਰੀਦ ਮਾਮੁਨਦਜਈ ਨੇ ਕਿਹਾ ਕਿ ਇਸ ਮਦਦ ਨਾਲ ਮੁਸ਼ਕਲ ਮੌਕੇ ਅਫ਼ਗਾਨਿਸਤਾਨ ’ਚ ਕਈ ਪਰਿਵਾਰਾਂ ਦੀ ਮਦਦ ਹੋਵੇਗੀ।
ਮਾਮੁਨਦਜਈ ਨੇ ਟਵੀਟ ਕੀਤਾ, ‘‘ਸਾਰੇ ਬੱਚਿਆਂ ਨੂੰ ਥੋੜ੍ਹੀ ਮਦਦ ਦੀ ਜ਼ਰੂਰਤ ਹੁੰਦੀ ਹੈ, ਕੁਝ ਉਮੀਦ ਅਤੇ ਉਨ੍ਹਾਂ ’ਚ ਕੋਈ ਵਿਸ਼ਵਾਸ ਕਰੇ। ਮੈਡੀਕਲ ਸਮੱਗਰੀ ਦੀ ਪਹਿਲੀ ਖੇਪ ਭਾਰਤ ਤੋਂ ਕਾਬੁਲ ਆਈ। 1.6 ਮੀਟ੍ਰਿਕ ਟਨ ਜੀਵਨ ਰੱਖਿਅਕ ਦਵਾਈਆਂ ਨਾਲ ਮੁਸ਼ਕਲ ਮੌਕੇ ਬਹੁਤ ਸਾਰੇ ਪਰਿਵਾਰਾਂ ਦੀ ਮਦਦ ਹੋਵੇਗੀ। ਭਾਰਤ ਦੇ ਲੋਕਾਂ ਦਾ ਤੋਹਫ਼ਾ।’’ ਇਸਲਾਮਿਕ ਅਮੀਰਾਤ ਆਫ਼ ਅਫ਼ਗਾਨਿਸਤਾਨ (ਆਈ.ਈ.ਏ.) ਦੇ ਉੱਪ ਬੁਲਾਰੇ ਅਹਿਮਦੁੱਲਾ ਵਾਸਿਕ ਨੇ ਸ਼ਨੀਵਾਰ ਨੂੰ ਇਕ ਟਵੀਟ ’ਚ ਕਿਹਾ,‘‘ਭਾਰਤ ਖੇਤਰ ਦਾ ਮੋਹਰੀ ਦੇਸ਼ ਹੈ। ਅਫ਼ਗਾਨਿਸਤਾਨ ਅਤੇ ਭਾਰਤ ਦਾ ਸੰਬੰਧ ਬਹੁਤ ਮਹੱਤਵਪੂਰਨ ਹੈ।’’ ਵਿਦੇਸ਼ ਮੰਤਰਾਲਾ ਨੇ ਕਿਹਾ ਸੀ ਕਿ ਅਫ਼ਗਾਨਿਸਤਾਨ ’ਚ ਚੁਣੌਤੀਪੂਰਨ ਮਨੁੱਖੀ ਸਥਿਤੀ ਨੂੰ ਦੇਖਦੇ ਹੋਏ ਭਾਰਤ ਸਰਕਾਰ ਨੇ ਭਾਰਤੀਆਂ ਅਤੇ ਅਫ਼ਗਾਨਿਸਤਾਨੀ ਨਾਗਰਿਕਾਂ ਨੂੰ ਲੈ ਕੇ ਆਈ ਫਲਾਈਟ ਦੀ ਵਾਪਸੀ ’ਚ ਮੈਡੀਕਲ ਸਪਲਾਈ ਦੀ ਖੇਪ ਭੇਜੀ ਹੈ।

Comment here