ਨਵੀਂ ਦਿੱਲੀ-ਚੀਨ ਦੇ ਵਿਰੋਧੀ ਖੇਮੇ ਚ ਸ਼ਾਮਲ ਭਾਰਤ ਅਤੇ ਜਾਪਾਨ ਕਈ ਪ੍ਰਭਾਵਸ਼ਾਲੀ ਸੰਸਾਰਕ ਮੰਚਾਂ ਦੇ ਮੈਂਬਰ ਹਨ। ਭਾਰਤ ਜਿਥੇ ਅਗਲੇ ਸਾਲ ਜੀ-20 ਦੀ ਪ੍ਰਧਾਨਤਾ ਕਰੇਗਾ, ਉਧਰ ਜਾਪਾਨ ਜੀ-7 ਦੀ ਕਮਾਨ ਸੰਭਾਲੇਗਾ। ਦੋਵਾਂ ਦੇਸ਼ਾਂ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ‘ਚ ਸੁਾਧਾਰ ਦੀ ਮੰਗ ਨੂੰ ਲੈ ਕੇ ਜੀ-4 ਗਰੁੱਪ ਵੀ ਬਣਾ ਰੱਖਿਆ ਹੈ, ਇਸ ਗਰੁੱਪ ‘ਚ ਬਾਕੀ ਦੋ ਦੇਸ਼ ਬ੍ਰਾਜ਼ੀਲ ਅਤੇ ਦੱਖਣੀ ਅਫਰੀਕਾ ਹੈ। ਇਸ ਦੀ ਅਗਲੀ ਬੈਠਕ ਇਸ ਮਹੀਨੇ ਦੇ ਆਖੀਰ ‘ਚ ਹੋਣੀ ਹੈ। ਚੀਨ ਨੂੰ ਜਵਾਬ ਦੇਣ ਲਈ ਭਾਰਤ ਅਤੇ ਜਾਪਾਨ ਹੁਣ ਸਮੁੰਦਰੀ ਸੁਰੱਖਿਆ ‘ਤੇ ਦੋ-ਪੱਖੀ ਸਹਿਯੋਗ ਨੂੰ ਮਜ਼ਬੂਤ ਕਰਨ ‘ਤੇ ਸਹਿਮਤ ਹੋ ਗਏ ਹਨ। ਇਸ ‘ਚ ਦੋਵਾਂ ਦੇਸ਼ਾਂ ਦੀ ਜਲ ਸੈਨਾ ਦੇ ਸੰਯੁਕਤ ਅਭਿਆਸ ਦਾ ਵਿਸਤਾਰ ਅਤੇ ਉੱਚ ਪੱਧਰੀ ਰੱਖਿਆ ਗੱਲਬਾਤ ਸ਼ਾਮਲ ਹੈ। ਦੋਵਾਂ ਦੇਸ਼ਾਂ ਨੇ ਹਾਲ ਹੀ ‘ਚ ਟੋਕੀਓ ‘ਚ 2 ਪਲੱਸ 2 ਮੰਤਰੀ ਪੱਧਰੀ ਗੱਲਬਾਤ ਕੀਤੀ ਸੀ ਜਿਸ ‘ਚ ਹਿੱਸਾ ਲੈਣ ਲਈ ਭਾਰਤੀ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਵਿਦੇਸ਼ ਮੰਤਰੀ ਡਾ. ਜੈਸ਼ੰਕਰ 8 ਸਤੰਬਰ ਨੂੰ ਜਾਪਾਨ ਗਏ ਸਨ। ਉਥੇ ਉਨ੍ਹਾਂ ਨੇ ਜਾਪਾਨੀ ਰੱਖਿਆ ਮੰਤਰੀ ਹਮਦਾ ਯਾਸੁਕਾਜੂ ਅਤੇ ਵਿਦੇਸ਼ੀ ਮੰਤਰੀ ਹਯਾਸ਼ੀ ਯੋਸ਼ੀਮਾਸਾ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਨਿਯਮ-ਆਧਾਰਿਤ ਸੰਸਾਰਕ ਵਿਵਸਥਾ ਦੇ ਸਾਹਮਣੇ ਆ ਰਹੀਆਂ ਚੁਣੌਤੀਆਂ ਅਤੇ ਉਸ ਨਾਲ ਨਿਪਟਨ ਦੇ ਉਪਾਵਾਂ ‘ਤੇ ਚਰਚਾ ਕੀਤੀ।
ਭਾਰਤ ਅਤੇ ਜਾਪਾਨ ਦੇ ਵੱਧਦੇ ਰੱਖਿਆ ਸੰਬੰਧਾਂ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਅਮਰੀਕਾ ਤੋਂ ਬਾਅਦ ਉਹ ਦੂਜਾ ਦੇਸ਼ ਹੈ ਜਿਸ ਦੇ ਨਾਲ ਭਾਰਤ ਨੇ ਟੂ ਪਲੱਸ ਟੂ ਵਾਰਤਾ ਸ਼ੁਰੂ ਕੀਤੀ। ਜਾਪਾਨੀ ਫੌਜ ਅਤੇ ਭਾਰਤੀ ਫੌਜ ਨੇ ਸਾਲ 2021 ‘ਚ ਆਪਣਾ ਪਹਿਲਾਂ ਸੰਯੁਕਤ ਜਲ ਸੈਨਾ ਅਭਿਆਸ ਕੀਤਾ ਸੀ। ਉਸ ਤੋਂ ਬਾਅਦ ਦੋਵੇਂ ਦੇਸ਼ ਇਸ ਤਰ੍ਹਾਂ ਦੇ ਕਈ ਅਭਿਆਸਾਂ ‘ਚ ਹਿੱਸਾ ਲੈ ਚੁੱਕੇ ਸਨ। ਜਾਪਾਨ ਅਤੇ ਭਾਰਤ ਨੇ 2020 ‘ਚ ਇਕ ਪ੍ਰਾਪਤੀ ਅਤੇ ਕਰਾਸ-ਸਰਵਸਿੰਗ ਸਮਝੌਤਾ ਕੀਤਾ।
Comment here