ਸਿਆਸਤਖਬਰਾਂਦੁਨੀਆ

ਭਾਰਤ ਤੇ ਅਮਰੀਕਾ ਦੇ ਸਬੰਧਾਂ ‘ਚ ਨਵੀਂ ਗਤੀਸ਼ੀਲਤਾ ਪੈਦਾ ਹੋਈ : ਸੰਧੂ

ਵਾਸ਼ਿੰਗਟਨ-ਇੱਥੇ ‘ਇੰਡੀਅਨ ਅਮਰੀਕਨ ਇੰਟਰਨੈਸ਼ਨਲ ਚੈਂਬਰ ਆਫ ਕਾਮਰਸ’ ਦੀ 30ਵੀਂ ਵਰ੍ਹੇਗੰਢ ਨੂੰ ਸੰਬੋਧਨ ਕਰਦਿਆਂ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਦੁਵੱਲੇ ਸਬੰਧਾਂ ਨੂੰ ਹੁਲਾਰਾ ਦੇਣ ਵਾਲੀਆਂ ਵਜ੍ਹਾ ਦੇ ਤੌਰ ‘ਤੇ ਭੂ-ਰਾਜਨੀਤਿਕ ਅਤੇ ਆਰਥਿਕ ਭਾਈਵਾਲੀ ਅਗਲੇ ਪੱਧਰ ਵੱਲ ਵੱਧ ਰਹੇ ਭਾਰਤ ਅਤੇ ਅਮਰੀਕਾ ਦੇ ਸਬੰਧਾਂ ਵਿਚ ਨਵੀਂ ਗਤੀਸ਼ੀਲਤਾ ਪੈਦਾ ਹੋਈ ਹੈ। ਉਨ੍ਹਾਂ ਕਿਹਾ, ‘ਅਮਰੀਕਾ ਦੀਆਂ 2,000 ਤੋਂ ਵੱਧ ਕੰਪਨੀਆਂ ਭਾਰਤ ਵਿੱਚ ਆਪਣੀ ਮੌਜੂਦਗੀ ਵਧਾਉਣਾ ਚਾਹੁੰਦੀਆਂ ਹਨ, ਜਦੋਂ ਕਿ ਅਮਰੀਕਾ ਦੇ ਸਾਰੇ 50 ਰਾਜਾਂ ਵਿਚ ਭਾਰਤ ਦੀ 200 ਤੋਂ ਵੱਧ ਭਾਰਤੀ ਕੰਪਨੀਆਂ ਮੌਜੂਦ ਹਨ। ਭਾਰਤ ਦੀ ਘਰੇਲੂ ਸਮਰੱਥਾ ਇਸ ਗਤੀਸ਼ੀਲਤਾ ਵਿੱਚ ਇੱਕ ਮਹੱਤਵਪੂਰਨ ਕਾਰਕ ਰਹੀ ਹੈ।’ ਭਾਰਤੀ ਰਾਜਦੂਤ ਨੇ ਕਿਹਾ ਕਿ ਭਾਰਤ, ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਹੈ ਅਤੇ ਉਹ ਵੱਡੇ ਦੇਸ਼ਾਂ ਵਿੱਚ ਸਭ ਤੋਂ ਤੇਜ਼ੀ ਨਾਲ ਵਧ ਰਹੀਆਂ ਅਰਥਵਿਵਸਥਾਵਾਂ ਵਿੱਚੋਂ ਇੱਕ ਰਿਹਾ ਹੈ।
ਉਨ੍ਹਾਂ ਕਿਹਾ, “ਪਿਛਲੇ ਕੁਝ ਸਾਲਾਂ ਵਿੱਚ ਆਰਥਿਕ ਭਾਗੀਦਾਰੀ ਸੱਚਮੁੱਚ ਤੇਜ਼ ਹੋਈ ਹੈ। ਜਦੋਂ 2020 ਵਿਚ ਮੈਂ ਰਾਜਦੂਤ ਦਾ ਅਹੁਦਾ ਸੰਭਾਲਿਆ ਸੀ ਤਾਂ ਭਾਰਤ-ਅਮਰੀਕਾ ਦਾ ਵਪਾਰ ਲਗਭਗ 146 ਅਰਬ ਡਾਲਰ ਸੀ। ਪਿਛਲੇ ਸਾਲ ਇਹ 190 ਅਰਬ ਡਾਲਰ ਦੇ ਪਾਰ ਚਲਾ ਗਿਆ, ਜੋ ਕੋਵਿਡ ਅਤੇ ਕੋਈ ਐੱਫ.ਟੀ.ਏ. (ਮੁਕਤ ਵਪਾਰ ਸਮਝੌਤਾ) ਨਾ ਹੋਣ ਦੇ ਬਾਵਜੂਦ ਸਿਰਫ਼ ਤਿੰਨ ਸਾਲਾਂ ਵਿੱਚ 30 ਫ਼ੀਸਦੀ ਦਾ ਜ਼ਿਕਰਯੋਗ ਵਾਧਾ ਹੈ।’ ਸੰਧੂ ਨੇ ਕਿਹਾ ਕਿ ਇਸ ਗਤੀਸ਼ੀਲਤਾ ਨੂੰ ਆਕਾਰ ਦੇਣ ਵਿਚ ਭੂ-ਰਾਜਨੀਤੀ ਇੱਕ ਕਾਰਕ ਰਹੀ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਮਹਾਮਾਰੀ ਉਦਯੋਗ ਲਈ ਇੱਕ ਚੇਤਾਵਨੀ ਸੀ ਕਿ ਹੁਣ ਪਹਿਲਾਂ ਦੀ ਤਰ੍ਹਾਂ ਵਪਾਰ ਨਹੀਂ ਹੋ ਸਕਦਾ, ਖ਼ਾਸ ਕਰਕੇ ਜਦੋਂ ਗੱਲ ਗਲੋਬਲ ਸਪਲਾਈ ਚੇਨਾਂ ਦੀ ਆਉਂਦੀ ਹੈ।

Comment here