ਸਿਆਸਤਖਬਰਾਂਚਲੰਤ ਮਾਮਲੇ

‘ਭਾਰਤ ਜੋੜੋ ਯਾਤਰਾ’ ਦੇ 100 ਦਿਨ ਹੋਣ ’ਤੇ ਹੋਵੇਗਾ ਸਭਿਆਚਾਰਕ ਪ੍ਰੋਗਰਾਮ-ਜੈਰਾਮ

ਸਵਾਈ ਮਾਧੋਪੁਰ-ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਇਥੇ ਦੱਸਿਆ ਕਿ ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਸ਼ੁੱਕਰਵਾਰ ਨੂੰ 100 ਦਿਨ ਪੂਰੇ ਕਰ ਰਹੀ ਹੈ ਅਤੇ ਇਸ ਮੌਕੇ ਸੂਬੇ ਦੀ ਰਾਜਧਾਨੀ ਜੈਪੁਰ ਵਿਚ ਸੱਭਿਆਚਾਰਕ ਪ੍ਰੋਗਰਾਮ ‘ਭਾਰਤ ਜੋੜੋ ਕੰਸਰਟ’ ਦਾ ਆਯੋਜਨ ਕੀਤਾ ਜਾਵੇਗਾ ਅਤੇ ਯਾਤਰਾ ਦੀ ਅਗਵਾਈ ਕਰ ਰਹੇ ਰਾਹੁਲ ਗਾਂਧੀ ਪੱਤਰਕਾਰਾਂ ਨੂੰ ਸੰਬੋਧਨ ਕਰਨਗੇ। ਇਸ ਯਾਤਰਾ ਵਿਚ ਰਾਵਤਸਰ ਤੋਂ ਕਾਂਗਰਸੀ ਨੇਤਾ ਪ੍ਰਵੀਣਾ ਵੀ ਸ਼ਾਮਲ ਹੋਈ।
ਉਨ੍ਹਾਂ ਕਿਹਾ ਕਿ ਇਸ ਦਿਨ ਰਾਹੁਲ ਗਾਂਧੀ ਦੁਪਹਿਰ ਨੂੰ ਦੌਸਾ ਵਿਚ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਨਗੇ ਅਤੇ ਇਸ ਦਿਨ ਯਾਤਰਾ ਵਿਚ ਉਨ੍ਹਾਂ ਨਾਲ ਹਿਮਾਚਲ ਪ੍ਰਦੇਸ਼ ਦੇ ਨਵੇਂ ਚੁਣੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਅਤੇ ਉਥੇ ਦੇ ਕਾਂਗਰਸ ਵਿਧਾਇਕ ਵੀ ਸ਼ਾਮਲ ਹੋਣਗੇ।
ਉਥੇ ਹੀ ਸ਼ਾਮ ਨੂੰ ਕਾਂਗਰਸ ਪਾਰਟੀ ਜੈਪੁਰ ਵਿਚ ਇਕ ਸੰਗੀਤ ਪ੍ਰੋਗਰਾਮ ਆਯੋਜਿਤ ਕਰੇਗੀ, ਜਿਸ ਵਿਚ ਬਾਲੀਵੁੱਡ ਗਾਇਕਾ ਸੁਨਿਧੀ ਚੌਹਾਨ ਪੇਸ਼ਕਾਰੀ ਦੇਵੇਗੀ। ਇਸ ਵਿਚ ਰਾਹੁਲ ਗਾਂਧੀ, ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਹੋਰ ਨੇਤਾ ਵੀ ਮੌਜੂਦ ਰਹਿਣਗੇ। ਰਮੇਸ਼ ਨੇ ਦੱਸਿਆ ਕਿ 19 ਦਸੰਬਰ ਨੂੰ ਅਲਵਰ ਵਿਚ ਇਕ ਵਿਸ਼ਵ ਜਨਸਭਾ ਦਾ ਆਯੋਜਨ ਕੀਤਾ ਜਾਵੇਗਾ। ਸਾਬਕਾ ਕੇਂਦਰੀ ਮੰਤਰੀ ਨਮੋਨਾਰਾਇਣ ਮੀਣਾ ਨੇ ਕਿਹਾ ਕਿ ਯਾਤਰਾ ਨੂੰ ਜ਼ਬਰਦਸਤ ਸਮਰਥਨ ਮਿਲ ਰਿਹਾ ਹੈ।

Comment here