ਸਿਆਸਤਖਬਰਾਂਚਲੰਤ ਮਾਮਲੇ

ਭਾਰਤ ਜੋੜੋ ਯਾਤਰਾ ‘ਚ ਸ਼ਾਮਿਲ ਹੋਏ ਸਿੱਧੂ ਦੇ ਪਿਤਾ ਬਲਕੌਰ ਸਿੰਘ

ਜਲੰਧਰ-ਅੱਜ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਜਲੰਧਰ ਦੇ ਖਾਲਸਾ ਕਾਲਜ ਤੋਂ ਮੁੜ ਸ਼ੁਰੂ ਹੋਈ। ਭਾਰਤ ਜੋੜੋ ਯਾਤਰਾ ਸ਼ਹਿਰ ਦੇ ਵਿਚਕਾਰ ਸਥਿਤ ਰੇਲਵੇ ਸਟੇਸ਼ਨ ਨੇੜੇ ਤੋਂ ਸ਼ੁਰੂ ਹੋ ਕੇ ਪਠਾਨਕੋਟ ਚੌਕ ਤੱਕ ਗਈ। ਅੱਜ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਵੀ ਭਾਰਤ ਜੋੜੋ ਯਾਤਰਾ ਵਿੱਚ ਸ਼ਾਮਲ ਹੋਏ। ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਰਿੰਗ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਰਾਹੁਲ ਗਾਂਧੀ ਕੋਲ ਲੈ ਕੇ ਗਏ। ਬਲਕੌਰ ਸਿੰਘ ਰਾਹੁਲ ਗਾਂਧੀ ਨੂੰ ਮਿਲ ਕੇ ਕੁਝ ਸਮੇਂ ਬਾਅਦ ਵਾਪਸ ਪਰਤ ਗਏ। ਉਨ੍ਹਾਂ ਕਿਹਾ ਉਹਨਾਂ ਨੂੰ ਦਿਲ ਦੀ ਸਮੱਸਿਆ ਸੀ, ਉਨ੍ਹਾਂ ਨੇ ਸਟੰਟ ਪੁਆਇਆ ਹੈ, ਜਿਸ ਕਾਰਨ ਉਹ ਭੀੜ ਵਿੱਚ ਨਹੀਂ ਚਲ ਸਕਦੇ ਹਨ ਇਸ ਮੌਕੇ ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਵਾਸੀਆਂ ਦੀ ਬਦੌਲਤ ਹੀ ਉਹ ਇੰਨਾ ਵੱਡਾ ਸਦਮਾ ਝੱਲ ਸਕੇ ਹਨ।

Comment here