ਸਿਆਸਤਸਿਹਤ-ਖਬਰਾਂਖਬਰਾਂਚਲੰਤ ਮਾਮਲੇ

ਭਾਰਤ ’ਚ 90 ਫੀਸਦੀ ਕੋਰੋਨਾ ਟੀਕਾਕਰਨ ਪੂਰਾ

ਨਵੀਂ ਦਿੱਲੀ-ਸਿਹਤ ਮੰਤਰਾਲਾ ਅਨੁਸਾਰ 98 ਫੀਸਦੀ ਬਾਲਗ ਆਬਾਦੀ ਨੂੰ ਟੀਕੇ ਦੀਆਂ ਘੱਟੋ-ਘੱਟੋ ਇਕ ਖੁਰਾਕ ਦਿੱਤੀ ਜਾ ਚੁਕੀ ਹੈ, ਜਦੋਂ ਕਿ 90 ਫੀਸਦੀ ਲੋਕਾਂ ਦਾ ਪੂਰਨ ਟੀਕਾਕਰਨ ਹੋ ਚੁਕਿਆ ਹੈ। ਭਾਰਤ ‘ਚ ਕੋਰੋਨਾ ਵਾਇਰਸ ਸੰਕਰਮਣ ਰੋਕਣ ਲਈ ਸ਼ੁਰੂ ਕੀਤੀ ਗਈ ਟੀਕਾਕਰਨ ਮੁਹਿੰਮ ‘ਚ ਅਹਿਮ ਉਪਲੱਬਧੀ ਹਾਸਲ ਹੋਈ ਹੈ ਅਤੇ ਲੋਕਾਂ ਨੂੰ ਦਿੱਤੀਆਂ ਗਈਆਂ ਖੁਰਾਕਾਂ ਦੀ ਗਿਣਤੀ ਐਤਵਾਰ ਨੂੰ 200 ਦੇ ਅੰਕੜੇ ਨੂੰ ਪਾਰ ਕਰ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਉਪਲੱਬਧੀ ਨੂੰ ਮਾਣ ਦਾ ਪਲ ਦੱਸਿਆ। ਅੰਕੜਿਆਂ ਅਨੁਸਾਰ 15-18 ਸਾਲ ਦਰਮਿਆਨ ਦੇ 82 ਫੀਸਦੀ ਨਾਬਾਲਗਾਂ ਨੂੰ ਵੀ ਟੀਕੇ ਦੀ ਇਕ ਖੁਰਾਕ ਦਿੱਤੀ ਜਾ ਚੁਕੀ ਹੈ, ਜਦੋਂ ਕਿ 68 ਫੀਸਦੀ ਨਾਬਾਲਗਾਂ ਨੂੰ ਦੋਵੇਂ ਖੁਰਾਕਾਂ ਮਿਲ ਚੁਕੀਆਂ ਹਨ।
ਪ੍ਰਧਾਨ ਮੰਤਰੀ ਮੋਦੀ ਨੇ ਇਸ ਉਪਲੱਬਧੀ ‘ਤੇ ਖ਼ੁਸ਼ੀ ਜ਼ਾਹਰ ਕਰਦੇ ਹੋਏ ਕਿਹਾ ਕਿ ਭਾਰਤ ਨੇ ਮੁੜ ਇਤਿਹਾਸ ਰਚਿਆ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਲੋਕਾਂ ਨੇ ਵਿਗਿਆਨ ‘ਤੇ ਭਰੋਸਾ ਦਿਖਾਇਆ ਹੈ ਅਤੇ ਦੇਸ਼ ਦੇ ਡਾਕਟਰਾਂ, ਨਰਸਾਂ, ਮੋਹਰੀ ਮੋਰਚ ਦੇ ਕਰਮੀਆਂ ਅਤੇ ਵਿਗਿਆਨੀਆਂ ਨੇ ਧਰਤੀ ਸੁਰੱਖਿਤ ਕਰਨ ‘ਚ ਅਹਿਮ ਭੂਮਿਕਾ ਨਿਭਾਈ ਹੈ। ਪ੍ਰਧਾਨ ਮੰਤਰੀ ਨੇ ਟਵੀਟ ਕੀਤਾ,”ਮੈਂ ਉਨ੍ਹਾਂ ਦੀ ਭਾਵਨਾ ਅਤੇ ਦ੍ਰਿੜਤਾ ਦੀ ਸ਼ਲਾਘਾ ਕਰਦਾ ਹਾਂ।” ਉਨ੍ਹਾਂ ਕਿਹਾ,”ਭਾਰਤ ਨੇ ਫਿਰ ਤੋਂ ਇਤਿਹਾਸ ਰਚ ਦਿੱਤਾ। ਟੀਕੇ ਦੀਆਂ 200 ਕਰੋੜ ਖ਼ੁਰਾਕਾਂ ਦੇ ਵਿਸ਼ੇਸ਼ ਅੰਕੜੇ ਪਾਸ ਕਰਨ ਲਈ ਸਾਰੇ ਭਾਰਤੀਆਂ ਨੂੰ ਵਧਾਈ। ਭਾਰਤ ਦੀ ਟੀਕਾਕਰਨ ਮੁਹਿੰਮ ਨੂੰ ਵਿਆਪਕ ਬਣਾਉਣ ‘ਚ ਯੋਗਦਾਨ ਦੇਣ ਵਾਲਿਆਂ ‘ਤੇ ਮਾਣ ਹੈ।”

Comment here