ਅਪਰਾਧਸਿਆਸਤਖਬਰਾਂ

ਭਾਰਤ ‘ਚ ਸੱਟੇਬਾਜ਼ੀ ਵਾਲੀਆਂ 232 ਵਿਦੇਸ਼ੀ ਐਪ ‘ਬਲਾਕ’

ਨਵੀਂ ਦਿੱਲੀ-ਸਰਕਾਰ ਨੇ ਦੇਸ਼ ਦੀ ਆਰਥਿਕ ਲਈ ਖ਼ਤਰਾ ਪੈਦਾ ਕਰਨ ਵਾਲੀਆਂ ਸੱਟੇਬਾਜ਼ੀ, ਜੂਏ, ਮਨੀ ਲਾਂਡਰਿੰਗ ਤੇ ਅਣਅਧਿਕਾਰਤ ਕਰਜ਼ ਸੇਵਾਵਾਂ ਵਿਚ ਸ਼ਾਮਿਲ ਚੀਨ ਸਮੇਤ ਵਿਦੇਸ਼ੀ ਸੰਸਥਾਵਾਂ ਦੁਆਰਾ ਸੰਚਾਲਿਤ 232 ਐਪਲੀਕੇਨਜ਼ ਨੂੰ ‘ਬਲਾਕ’ ਕਰ ਦਿੱਤਾ ਹੈ। ਅਧਿਕਾਰਤ ਸੂਤਰ ਅਨੁਸਾਰ ਇਲੈਕਟ੍ਰਾਨਿਕ ਤੇ ਆਈ.ਟੀ. ਮੰਤਰਾਲੇ ਵਲੋਂ ਇਨ੍ਹਾਂ ’ਐਪਸ’ ਨੂੰ ਗ੍ਰਹਿ ਮੰਤਰਾਲੇ ਦੇ ਨਿਰਦੇਸ਼ ਬਾਅਦ ਬਲਾਕ ਕੀਤਾ ਗਿਆ ਹੈ। ਸੂਤਰ ਅਨੁਸਾਰ ਸੱਟੇਬਾਜ਼ੀ, ਜੂਏ ਤੇ ਮਨੀ ਲਾਂਡਰਿੰਗ ਆਦਿ ਵਿਚ ਸ਼ਾਮਿਲ 138 ਐਪਸ ਨੂੰ ਬਲਾਕ ਕਰਨ ਲਈ ਬੀਤੀ ਸ਼ਾਮ ਹੁਕਮ ਜਾਰੀ ਹੋਏ ਸਨ ਤੇ ਅਣਅਧਿਕਾਰਤ ਕਰਜ਼ ਸੇਵਾਵਾਂ ਵਿਚ ਲੱਗੀਆਂ 94 ਐਪਸ ਨੂੰ ਬਲਾਕ ਕਰਨ ਲਈ ਵੱਖਰੇ ਤੌਰ ’ਤੇ ਹੁਕਮ ਜਾਰੀ ਹੋਏ ਹਨ। ਇਹ ਐਪਸ ਚੀਨ ਸਮੇਤ ਹੋਰ ਵਿਦੇਸ਼ੀ ਇਕਾਈਆਂ ਵਲੋਂ ਸੰਚਾਲਿਤ ਕੀਤੀਆਂ ਜਾ ਰਹੀਆਂ ਸਨ।

Comment here