ਸਿਆਸਤਖਬਰਾਂਚਲੰਤ ਮਾਮਲੇਦੁਨੀਆ

ਭਾਰਤ ਚ ਸਵਾ ਕਰੋੜ ਚ ਐਮਬੀਬੀਐਸ, ਯੁਕਰੇਨ ਚ 25-30 ਲੱਖ ਚ

ਨਵੀਂ ਦਿੱਲੀ- ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦੌਰਾਨ ਯੁਕਰੇਨ ਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਜਿੱਥੇ ਦੇਸ਼ ਵਾਪਸ ਲਿਆਉਣ ਲਈ ਚਾਰਾਜੋਈ ਚੱਲ ਰਹੀ ਹੈ, ਓਥੇ ਦੇਸ਼ ਦੀ ਸਿੱਖਿਆ ਪ੍ਰਣਾਲੀ ਉੱਤੇ ਵੀ ਸਵਾਲ ਹੋਣ ਲੱਗੇ ਹਨ ਕਿ ਆਖਰ ਐਸਾ ਕੀ ਕਾਰਨ ਹੈ ਕਿ ਭਾਰਤ ਦੇ ਏਨੀ ਵੱਡੀ ਗਿਣਤੀ ਨੌਜਵਾਨ ਉਚ ਸਿੱਖਿਆ ਲਈ ਵਿਦੇਸ਼ਾਂ ਦਾ ਰੁਖ ਕਰ ਰਹੇ ਹਨ।  ਖਾਸ ਕਰਕੇ ਮੈਡੀਕਲ ਸਿੱਖਿਆ ਲਈ ਵਿਦੇਸ਼ਾਂ ਵਿਚਦਾਖਲਾ ਲੈਣ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਭਾਰਤ ਦੇ ਪ੍ਰਾਈਵੇਟ ਮੈਡੀਕਲ ਕਾਲਜ ਤੋਂ ਐਮਬੀਬੀਐਸ ਕਰਨਾ ਯੂਕਰੇਨ ਦੇ ਮੁਕਾਬਲੇ ਚਾਰ ਤੋਂ ਪੰਜ ਗੁਣਾ ਮਹਿੰਗਾ ਹੈ। ਵਿਦੇਸ਼ਾਂ ਦੇ ਮੁਕਾਬਲੇ ਭਾਰਤ ‘ਚ ਡਾਕਟਰੀ ਸਿੱਖਿਆ ਦੀ ਲਾਗਤ ‘ਚ ਬਹੁਤ ਅੰਤਰ ਹੈ ਜਿਸ ਕਾਰਨ ਲੋਕ ਆਪਣੇ ਬੱਚਿਆਂ ਨੂੰ ਵਿਦੇਸ਼ ਪੜ੍ਹਨ ਲਈ ਭੇਜਦੇ ਹਨ।  ਭਾਰਤ ‘ਚ ਐਮਬੀਬੀਐਸ ਸਰਕਾਰੀ ਸੀਟਾਂ ਹਜ਼ਾਰਾਂ ‘ਚ ਹਨ ਅਤੇ ਲੱਖਾਂ ਬੱਚੇ ਪ੍ਰੀਖਿਆ ‘ਚ ਬੈਠਦੇ ਹਨ। ਮੈਰਿਟ ਬਹੁਤ ਉੱਚੀ ਜਾਂਦੀ ਹੈ। ਇਸ ਵਿੱਚ ਰਾਖਵੇਂਕਰਨ ਦਾ ਵਰਗੀਕਰਨ। ਜੇਕਰ ਨੀਟ ਰਾਹੀਂ ਸਰਕਾਰੀ ਕਾਲਜ ‘ਚ ਦਾਖਲਾ ਲਿਆ ਜਾਵੇ ਤਾਂ ਚੰਗੀ ਗੱਲ ਨਹੀਂ ਤਾਂ ਪ੍ਰਾਈਵੇਟ ਮੈਡੀਕਲ ਕਾਲਜ ਹੀ ਬਚਦੇ ਹਨ। ਇਸ ਤੋਂ ਇਲਾਵਾ ਪ੍ਰਾਈਵੇਟ ਯੂਨੀਵਰਸਿਟੀ ਦੇ ਖਰਚੇ, ਸਿੱਖਿਆ, ਹੋਸਟਲ, ਖਾਣੇ ਦੇ ਖਰਚੇ ਮਿਲਾ ਕੇ ਪੰਜ ਸਾਲਾਂ ਵਿੱਚ 1 ਕਰੋੜ 25 ਲੱਖ ਰੁਪਏ ਤਕ ਦਾ ਖਰਚ ਆਉਂਦਾ ਹੈ। ਜਦੋਂਕਿ ਯੂਕਰੇਨ ‘ਚ ਐਮਬੀਬੀਐਸ ਦੀ ਪੜ੍ਹਾਈ ਦਾ ਖਰਚਾ ਯੂਕਰੇਨ ਦੇ ਅਨੁਸਾਰ 3800 ਤੋਂ 4000 ਡਾਲਰ ਪ੍ਰਤੀ ਸਾਲ ਹੈ। ਇਹ ਆਪਣੇ ਰੁਪਏ ਦੇ ਹਿਸਾਬ ਨਾਲ ਤਿੰਨ ਤੋਂ ਸਾਢੇ ਤਿੰਨ ਲੱਖ ਰੁਪਏ ਸਾਲਾਨਾ ਹੈ। ਕੁੱਲ ਮਿਲਾ ਕੇ ਯੂਕਰੇਨ ‘ਚ  ਐਮਬੀਬੀਐਸ ਦੀ ਡਿਗਰੀ ਪ੍ਰਾਪਤ ਕਰਨ ਦਾ ਖਰਚਾ 25 ਤੋਂ 30 ਲੱਖ ਰੁਪਏ ਹੈ। ਇਸ ਵਿੱਚ ਸਾਰੇ ਹੋਸਟਲ ਅਤੇ ਭੋਜਨ ਸਭ ਸ਼ਾਮਲ ਹੈ। ਜਿਹੜੇ ਲੋਕ ਪੈਸੇ ਦੀ ਕਮੀ ਕਾਰਨ ਆਪਣੇ ਬੱਚਿਆਂ ਨੂੰ ਭਾਰਤ ‘ਚ ਡਾਕਟਰੀ ਦੀ ਪੜ੍ਹਾਈ ਨਹੀਂ ਕਰਵਾ ਸਕਦੇ, ਉਹ ਆਪਣੇ ਬੱਚਿਆਂ ਨੂੰ ਡਾਕਟਰ ਬਣਾਉਣਾ ਚਾਹੁੰਦੇ ਹਨ। ਉਹ ਕਿਸੇ ਤਰ੍ਹਾਂ ਇੰਤਜ਼ਾਮ ਕਰਕੇ ਬੱਚਿਆਂ ਨੂੰ ਐਮਬੀਬੀਐਸ ਦੀ ਪੜ੍ਹਾਈ ਲਈ ਵਿਦੇਸ਼ ਭੇਜ ਦਿੰਦੇ ਹਨ। ਹੁਣ ਦੇਸ਼ ਵਿਚ ਮਹਿੰਗੀ ਸਿੱਖਿਆ ਤੇ ਸਵਾਲ ਉਠੇ ਹਨ ਕਿ ਸਰਕਾਰਾਂ ਨੂੰ ਇਸ ਪਾਸੇ ਸੋਚਣਾ ਚਾਹੀਦਾ ਹੈ।

Comment here