ਸਿਆਸਤਖਬਰਾਂਚਲੰਤ ਮਾਮਲੇ

ਭਾਰਤ ’ਚ ਵੀ ਹੈ 200 ਸਾਲ ਪੁਰਾਣਾ ‘ਪਾਕਿਸਤਾਨ’ !

ਰਾਂਚੀ-ਭਾਰਤ ਦੇ ਝਾਰਖੰਡ ਵਿਚ ਵੀ ਇਕ ਪਾਕਿਸਤਾਨ ਹੈ। ਇਹ ਸਾਡੇ ਗੁਆਂਢੀ ਦੇਸ਼ ਤੋਂ ਵੀ ਪੁਰਾਣਾ ਹੈ। ਦਰਅਸਲ, ਇਹ ਝਾਰਖੰਡ ਦੇ ਇਕ ਪਿੰਡ ਦਾ ਨਾਂ ਹੈ। ਕਹਿੰਦੇ ਹਨ ਕਿ ਇਹ ਪਿੰਡ ਘੱਟ ਤੋਂ ਘੱਟ 200 ਸਾਲ ਪਹਿਲਾਂ ਆਬਾਦ ਹੋਇਆ ਸੀ। ਦਿਲਚਸਪ ਗੱਲ ਇਹ ਵੀ ਹੈ ਕਿ ਇਸ ਪਾਕਿਸਤਾਨ ਵਿਚ ਇਕ ਵੀ ਮੁਸਲਿਮ ਪਰਿਵਾਰ ਨਹੀਂ ਰਹਿੰਦਾ। ਇਸ ਪਾਕਿਸਤਾਨ ਵਿਚ ਜ਼ਿਆਦਾਤਰ ਲੱਕੜ ਦਾ ਕੰਮ ਕਰਨ ਵਾਲੇ ਪਰਿਵਾਰ ਰਹਿੰਦੇ ਹਨ। ਇਹ ਪਾਕਿਸਤਾਨ ਝਾਰਖੰਡ ਦੇ ਦੇਵਘਰ ਜ਼ਿਲ੍ਹੇ ਦੇ ਸਾਰਠ ਪ੍ਰਖੰਡ ਅਧੀਨ ਸਬੇਜੌਰ ਪੰਚਾਇਤ ਦਾ ਇਕ ਟੋਲਾ ਹੈ। ਇਹ ਟੋਲਾ ਅਖ਼ਬਾਰ ਵਿਚ ਆਏ ਟੈਂਡਰ ਤੋਂ ਬਾਅਦ ਚਰਚਾ ਵਿਚ ਆਇਆ ਹੈ। ਸਾਰਠ ਦੇ ਭਾਜਪਾ ਵਿਧਾਇਕ ਰਣਧੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਜਾਣਕਾਰੀ ਵਿਚ ਲੱਕੜ ਟੋਲਾ ਦਾ ਪਾਕਿਸਤਾਨ ਨਾਂ ਲਗਭਗ 200 ਸਾਲਾਂ ਤੋਂ ਹੈ। ਪਾਕਿਸਤਾਨ ਨਾਂ ਦੇ ਇਕ ਪਿੰਡ ਦੀ ਇਸ ਤੋਂ ਪਹਿਲਾਂ ਕਦੇ ਜ਼ਿਆਦਾ ਚਰਚਾ ਨਹੀਂ ਹੋਈ। ਪਾਕਿਸਤਾਨ ਦਾ ਨਾਂ ਆਉਣ ਤੋਂ ਬਾਅਦ ਤੋਂ ਹੀ ਸੋਸ਼ਲ ਮੀਡੀਆ ’ਤੇ ਇਸ ’ਤੇ ਚਰਚਾਵਾਂ ਹੋਣ ਲੱਗੀਆਂ ਅਤੇ ਗ੍ਰਹਿ ਮੰਤਰਾਲਾ ਨੇ ਇਸ ਦਾ ਨਾਂ ਬਦਲੇ ਜਾਣ ਦੀ ਮੰਗ ਕੀਤੀ ਜਾਣ ਲੱਗੀ ਹੈ।

Comment here