ਨਵੀਂ ਦਿੱਲੀ- ਦੇਸ਼ ‘ਚ ਕਰੋਨਾ ਦੇ ਕੇਸ ਇੱਕ ਵਾਰ ਫੇਰ ਵਧਣ ਲੱਗੇ ਹਨ। ਚੌਵੀ ਘੰਟਿਆਂ ਵਿੱਚ ਕਰੋਨਾ ਦੇ ਨਵੇਂ ਕੇਸ ਤਿੰਨ ਹਜ਼ਾਰ ਦਾ ਅੰਕੜਾ ਪਾਰ ਕਰ ਗਏ ਹਨ। ਸਿਹਤ ਮੰਤਰਾਲੇ ਨੇ ਅੱਜ ਕੋਰੋਨਾ ਨੂੰ ਲੈ ਕੇ ਅਪਡੇਟ ਜਾਰੀ ਕੀਤਾ ਹੈ। ਰਿਪੋਰਟ ਮੁਤਾਬਕ ਦੇਸ਼ ‘ਚ ਪਿਛਲੇ 24 ਘੰਟਿਆਂ ‘ਚ ਕੋਰੋਨਾ ਇਨਫੈਕਸ਼ਨ ਦੇ 3,303 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਇਸ ਦੇ ਨਾਲ ਹੀ ਇਸ ਸਮੇਂ ਦੌਰਾਨ 2,563 ਠੀਕ ਹੋ ਚੁੱਕੇ ਹਨ। ਮੰਤਰਾਲੇ ਨੇ ਕਿਹਾ ਕਿ ਪਿਛਲੇ 24 ਘੰਟਿਆਂ ‘ਚ ਕੋਰੋਨਾ ਕਾਰਨ 39 ਲੋਕਾਂ ਦੀ ਮੌਤ ਵੀ ਹੋਈ ਹੈ। ਇਸ ਨਾਲ ਮਰਨ ਵਾਲਿਆਂ ਦੀ ਗਿਣਤੀ 5,23,693 ਹੋ ਗਈ ਹੈ। ਇਸ ਦੇ ਨਾਲ ਹੀ ਦੇਸ਼ ‘ਚ ਕੋਰੋਨਾ ਦੇ ਐਕਟਿਵ ਕੇਸ ਵਧ ਕੇ 16,980 ਹੋ ਗਏ ਹਨ। ਰੋਜ਼ਾਨਾ ਸਕਾਰਾਤਮਕਤਾ ਦਰ ਵੀ ਵਧ ਕੇ 0.66% ਹੋ ਗਈ ਹੈ। 12 ਮਾਰਚ ਤੋਂ ਬਾਅਦ ਦੇਸ਼ ‘ਚ ਤਿੰਨ ਹਜ਼ਾਰ ਤੋਂ ਵੱਧ ਮਾਮਲੇ ਦਰਜ ਕੀਤੇ ਗਏ ਹਨ। ਦੱਸ ਦੇਈਏ ਕਿ 12 ਮਾਰਚ ਨੂੰ ਕੋਰੋਨਾ ਇਨਫੈਕਸ਼ਨ ਦੇ 3,116 ਮਾਮਲੇ ਸਾਹਮਣੇ ਆਏ ਸਨ। ਲੰਘੇ ਦਿਨ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਕੋਵਿਡ ਕੇਸ ਵਧਣ ਦੇ ਮੁੱਦੇ ਤੇ ਚਰਚਾ ਵੀ ਕੀਤੀ ਸੀ ਅਤੇ ਚੌਕਸੀ ਵਰਤਣ ਲਈ ਕਿਹਾ ਸੀ।
ਭਾਰਤ ਚ ਵਧਣ ਲੱਗੇ ਕਰੋਨਾ ਕੇਸ


Comment here