ਅਪਰਾਧਸਿਆਸਤਖਬਰਾਂ

ਭਾਰਤ ’ਚ ਮੁਸਲਮਾਨਾਂ ਨੂੰ ਖੁੱਲ੍ਹ ਕੇ ਬੋਲਣ ਦੀ ਆਜ਼ਾਦੀ : ਮੌਲਾਨਾ ਰਾਸ਼ਿਦ

ਨਵੀਂ ਦਿੱਲੀ-ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਨੇ ਸੰਯੁਕਤ ਰਾਸ਼ਟਰ ’ਚ ਇਕ ਪ੍ਰੈੱਸ ਕਾਨਫਰੰਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਅਪਮਾਨਜਨਕ ਟਿੱਪਣੀ ਕੀਤੀ। ਇਸ ਸੰਬੰਧੀ ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਦੀ ਨਿੰਦਾ ਕਰਦੇ ਹੋਏ ਕੁੱਲ ਹਿੰਦ ਇਮਾਮ ਐਸੋਸੀਏਸਨ ਦੇ ਪ੍ਰਧਾਨ ਮੌਲਾਨਾ ਸਾਜਿਦ ਰਸ਼ੀਦੀ ਨੇ ਕਿਹਾ ਕਿ ਭਾਰਤ ’ਚ ਮੁਸਲਮਾਨ ਕਈ ਮੁਸਲਿਮ ਦੇਸ਼ਾਂ ਦੇ ਮੁਕਾਬਲੇ ਆਜ਼ਾਦ ਰੂਪ ਨਾਲ ਬੋਲ ਸਕਦੇ ਹਨ। ਪਾਕਿਸਤਾਨ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਮੌਲਾਨਾ ਰਸ਼ੀਦੀ ਨੇ ਕਿਹਾ, ‘‘ਪਾਕਿਸਤਾਨ ’ਚ ਹਰ ਦਿਨ ਮਸਜਿਦਾਂ ਅਤੇ ਮਜ਼ਾਰਾਂ ’ਚ ਧਮਾਕਾ ਹੁੰਦਾ ਹੈ। ਜਿਹਾਦ ਦੇ ਨਾਮ ’ਤੇ ਉਹ ਜੋ ਕਰ ਰਹੇ ਹਨ, ਉਹ ਪੂਰੀ ਤਰ੍ਹਾਂ ਨਾਲ ਨਿੰਦਾਯੋਗ ਹੈ।’’ ਉਨ੍ਹਾਂ ਕਿਹਾ ਕਿ ਭਾਰਤ ’ਚ ਮੁਸਲਮਾਨ ਸਰਕਾਰ ਖਿਲਾਫ਼ ਬੋਲ ਸਕਦੇ ਹਨ, ਕਿਉਂਕਿ ਸੰਵਿਧਾਨ ਉਨ੍ਹਾਂ ਨੂੰ ਬੋਲਣ ਦੀ ਇਜਾਜ਼ਤ ਦਿੰਦਾ ਹੈ। ਮੌਲਾਨਾ ਰਸ਼ੀਦੀ ਨੇ ਦੱਸਿਆ, ‘‘ਪਾਕਿਸਤਾਨ ’ਚ ਸਰਕਾਰ ਅਤੇ ਫ਼ੌਜ ਖਿਲਾਫ਼ ਬੋਲਣਾ ਜ਼ੋਖਮ ਭਰਿਆ ਹੋ ਜਾਂਦਾ ਹੈ ਪਰ ਭਾਰਤ ’ਚ ਅਜਿਹਾ ਨਹੀਂ ਹੁੰਦਾ ਹੈ। ਇਕ ਮੁਸਲਮਾਨ ਸੰਵਿਧਾਨ ਦੇ ਦਾਇਰੇ ’ਚ ਰਹਿ ਕੇ ਸਰਕਾਰ ਖਿਲਾਫ਼ ਅਤੇ ਇੱਥੇ ਤੱਕ ਕਿ ਅਦਾਲਤ ਖਿਲਾਫ਼ ਵੀ ਬੋਲ ਸਕਦਾ ਹੈ। ਇੱਥੇ ਦੇ ਮੁਸਲਮਾਨ ਕਿਸੇ ਦਬਾਅ ’ਚ ਨਹੀਂ ਸਗੋਂ ਆਪਣੇ ਦਮ ’ਤੇ ਜੀ ਰਹੇ ਹਨ।’’
ਉਨ੍ਹਾਂ ਕਿਹਾ, ‘‘ਖਾੜੀ ਦੇਸ਼ਾਂ ’ਚ ਬਾਦਸ਼ਾਹਾਂ ਖਿਲਾਫ਼ ਬੋਲਣ ’ਤੇ ਲੋਕਾਂ ਨੂੰ ਫਾਂਸੀ ’ਤੇ ਲਟਕਾ ਦਿੱਤਾ ਜਾਂਦਾ ਹੈ ਪਰ ਭਾਰਤ ’ਚ ਇਕ ਖੂਬਸੂਰਤ ਸੰਵਿਧਾਨ ਹੈ, ਜਿਸ ਦੇ ਅਧੀਨ ਤੁਸੀਂ ਆਪਣੀ ਗੱਲ ਰੱਖ ਸਕਦੇ ਹੋ।’’ ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੇ ਸੰਯੁਕਤ ਰਾਸ਼ਟਰ ’ਚ ਇਕ ਪ੍ਰੈੱਸ ਕਾਨਫਰੰਸ ਦੌਰਾਨ ਅਪਮਾਨਜਨਕ ਟਿੱਪਣੀ ਕੀਤੀ। ਬਿਲਾਵਲ ਭੁੱਟੋ ਦੀ ਟਿੱਪਣੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਵਲੋਂ ਇਕ ਪਾਕਿਸਤਾਨੀ ਪੱਤਰਕਾਰ ਦੇ ਸਵਾਲ ਦੇ ਜਵਾਬ ਤੋਂ ਬਾਅਦ ਆਈ ਸੀ, ਜਿਸ ਨੇ ਭਾਰਤ ’ਤੇ ਅੱਤਵਾਦ ਫੈਲਾਉਣ ਦਾ ਲਗਾਇਆ ਸੀ ਅਤੇ ਜੈਸ਼ੰਕਰ ਨੇ ਕਿਹਾ ਸੀ, ‘‘ਇਹ ਪਾਕਿਸਤਾਨ ਦੇ ਮੰਤਰੀ ਹੈ ਜੋ ਦੱਸਣਯੋਗ ਕਿ ਪਾਕਿਸਤਾਨ ਕਦੋਂ ਤੱਕ ਅੱਤਵਾਦ ਦਾ ਅਭਿਆਸ ਕਰਨ ਦਾ ਇਰਾਦਾ ਰੱਖਦਾ ਹੈ।’’

Comment here