ਸਿਆਸਤਖਬਰਾਂ

ਭਾਰਤ ਚ ਭ੍ਰਿਸ਼ਟਾਚਾਰ ਘਟਿਆ

 ਨਵੀਂ ਦਿੱਲੀ- ਭਾਰਤ ਨੇ ਇੱਕ ਹੋਰ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ, ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਸਥਿਤੀ ਚ ਸੁਧਾਰ ਆਇਆ ਹੈ। ਟ੍ਰਾਂਸਪੇਰੇਂਸੀ ਇੰਟਰਨੈਸ਼ਨਲ ਦੇ ਨਵੇਂ ਭ੍ਰਿਸ਼ਟਾਚਾਰ ਸੰਵੇਦਨ ਸੂਚਕ ਅੰਕ (ਸੀਪੀਆਈ 2021) ’ਚ ਭਾਰਤ 40 ਅੰਕਾਂ ਨਾਲ 85ਵੇਂ ਸਥਾਨ ’ਤੇ ਹੈ ਅਤੇ ਪਾਕਿਸਤਾਨ ਹੋਰ 16 ਡੰਡੇ ਹੇਠਾਂ ਆ ਗਿਆ ਹੈ। ਉਹ 180 ਦੇਸ਼ਾਂ ਦੀ ਸੂਚੀ ’ਚ 124ਵੇਂ ਤੋਂ 140ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਬੰਗਲਾਦੇਸ਼ 147ਵੇਂ ਸਥਾਨ ’ਤੇ ਹੈ। ਸਾਲ 2019 ’ਚ ਪਾਕਿਸਤਾਨ 120ਵੇਂ ਤੇ 2020 ’ਚ 124ਵੇਂ ਸਥਾਨ ’ਤੇ ਸੀ। 2018 ’ਚ ਤੱਤਕਾਲੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਸ਼ਾਸਨਕਾਲ ’ਚ ਦੇਸ਼ 117ਵੇਂ ਸਥਾਨ ’ਤੇ ਸੀ। ਇਸ ਤੋਂ ਜ਼ਾਹਿਰ ਹੁੰਦਾ ਹੈ ਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਅਗਵਾਈ ਵਾਲੀ ਸਰਕਾਰ ’ਚ ਪਾਕਿਸਤਾਨ ’ਚ ਭ੍ਰਿਸ਼ਟਾਚਾਰ ਹੋਰ ਵਧ ਗਿਆ ਹੈ। ਜਰਮਨੀ ਦੇ ਗ਼ੈਰ ਲਾਭਕਾਰੀ ਸੰਗਠਨ ਟ੍ਰਾਂਸਪੇਰੈਂਸੀ ਇੰਟਰਨੈਸ਼ਨਲ ਦੀ ਰਿਪੋਰਟ ਮੁਤਾਬਕ, ਸੀਪੀਆਈ 2021 ’ਚ ਪਾਕਿਸਤਾਨ ਨੂੰ 100 ’ਚੋਂ 28 ਅੰਕ ਮਿਲੇ ਹਨ। ਸੂਚਕ ਅੰਕ ’ਚ ਸਿਖਰ ’ਤੇ ਰਹਿਣ ਵਾਲੇ ਦੇਸ਼ਾਂ ’ਚ ਡੈਨਮਾਰਕ (88), ਫਿਨਲੈਂਡ (88) ਤੇ ਨਿਊਜ਼ੀਲੈਂਡ (88) ਸ਼ਾਮਿਲ ਹਨ। ਜਦਕਿ ਸੋਮਾਲੀਆ (13), ਸੀਰੀਆ (13) ਤੇ ਦੱਖਣੀ ਸੂਡਾਨ (11) ਸੀਪੀਆਈ ’ਚ ਸਭ ਤੋਂ ਹੇਠਲੇ ਪੱਧਰ ’ਤੇ ਬਣੇ ਹੋਏ ਹਨ। ਟ੍ਰਾਂਸਪੇਰੈਂਸੀ ਇੰਟਰਨੈਸ਼ਨਲ ਨੇ ਆਪਣੀ ਰਿਪੋਰਟ ’ਚ ਦਾਅਵਾ ਕੀਤਾ ਕਿ ਦੁਨੀਆ ਦੇ ਵਧੇਰੇ ਦੇਸ਼ਾਂ ’ਚ ਪਿਛਲੇ ਇਕ ਦਹਾਕੇ ’ਚ ਭ੍ਰਿਸ਼ਟਾਚਾਰ ਦੇ ਪੱਧਰ ਨੂੰ ਘੱਟ ਕਰਨ ਲਈ ਬਹੁਤ ਘੱਟ ਜਾਂ ਕੋਈ ਤਰੱਕੀ ਨਹੀਂ ਹੋਈ, ਪਰ ਭਾਰਤ ਸਰਕਾਰ ਨੇ ਇਸ ਪਾਸੇ ਖਾਸ ਧਿਆਨ ਦੇ ਕੇ ਸਥਿਤੀ ਸੁਧਾਰ ਲਈ।

Comment here