ਖਬਰਾਂਚਲੰਤ ਮਾਮਲੇ

ਭਾਰਤ ’ਚ ਭਾਰੀ ਮੀਂਹ ਦੇ ਬਾਵਜੂਦ 85 ਜ਼ਿਲ੍ਹੇ ਸੋਕੇ ਦੀ ਮਾਰ ਹੇਠ

ਨਵੀਂ ਦਿੱਲੀ–ਭਾਰਤ ਵਿਚ ਮੌਸਮ ਵਿਭਾਗ ਮੁਤਾਬਕ ਜੂਨ ਤੋਂ ਬਾਅਦ ਔਸਤ ਨਾਲੋਂ 9 ਫੀਸਦੀ ਜ਼ਿਆਦਾ ਬਾਰਿਸ਼ ਹੋਈ ਹੈ। ਮੰਗਲਵਾਰ ਤਕ ਦੇਸ਼ ਦਾ ਔਸਤ 266 ਮਿਲੀ ਮੀਟਰ ਸੀ, ਜਦਕਿ ਰਾਸ਼ਟਰੀ ਔਸਤ 289 ਮਿਲੀ ਮੀਟਰ ਸੀ। ਬਾਰਿਸ਼ ਦੇ ਬਾਵਜੂਦ ਦੇਸ਼ ’ਚ ਜੂਨ ਦੌਰਾਨ ਆਸਮਾਨ ਵਰਖਾ ਪੈਟਰਨ ਵੀ ਵੇਖਿਆ ਗਿਆ ਹੈ। ਦੇਸ਼ ਦੇ ਲਗਭਗ 85 ਜ਼ਿਲ੍ਹੇ ਸੋਕੇ ਦੀ ਹਾਲਤ ਦਾ ਸਾਹਮਣਾ ਕਰ ਰਹੇ ਹਨ। ਭਾਰਤ ਦੇ 25 ਸੂਬਿਆਂ ’ਚ ਮੰਗਲਵਾਰ ਨੂੰ ਮਾਨਸੂਨ ਸਰਗਰਮ ਰਿਹਾ।
32 ਕਰੋੜ ਦੀ ਅਨੁਮਾਨਿਤ ਆਬਾਦੀ ਵਾਲੇ ਇਨ੍ਹਾਂ ਜ਼ਿਲਿ੍ਹਆਂ ’ਚ ਘੱਟ ਬਾਰਿਸ਼ ਦਰਜ ਕੀਤੀ ਗਈ ਹੈ। ਸਭ ਤੋਂ ਜ਼ਿਆਦਾ 42 ਜ਼ਿਲ੍ਹੇ ਉੱਤਰ-ਪ੍ਰਦੇਸ਼ ’ਚ ਹਨ। ਤਾਮਿਲਨਾਡੂ ਦੇ ਕਰੀਬ 12 ਜ਼ਿਲ੍ਹੇ ਵੀ ਸੋਕੇ ਦਾ ਸਾਹਮਣਾ ਕਰ ਰਹੇ ਹਨ। ਦੇਸ਼ ਦੇ ਉੱਤਰ-ਪੱਛਮੀ ਖੇਤਰਾਂ ’ਚ ਵਰਖਾ ਦੀ ਕਮੀ ਹੁੰਦੀ ਹੈ। ਇਸ ਵਿਚ ਰਾਜਸਥਾਨ ਦਾ ਪੱਛਮੀ ਜ਼ਿਲ੍ਹਾ ਸ਼ਾਮਲ ਹੈ। ਉੱਤਰ-ਪ੍ਰਦੇਸ਼ ਦੇ ਪੂਰਬੀ ਜ਼ਿਲਿ੍ਹਆਂ ’ਚ ਘੱਟ ਬਾਰਿਸ਼ ਕਾਰਨ ਕਾਨਪੁਰ ਅਤੇ ਲਖਨਊ ਵਰਗੇ ਸ਼ਹਿਰਾਂ ’ਚ ਤਾਪਮਾਨ 37 ਡਿਗਰੀ ਸੈਲਸੀਅਸ ਰਿਹਾ। ਘੱਟ ਵਰਖਾ ਕਾਰਨ ਬਿਜਾਈ ਖੇਤਰ ’ਚ ਵੀ ਕਮੀ ਆ ਸਕਦੀ ਹੈ।
ਗੁਜਰਾਤ, ਮੱਧ ਪ੍ਰਦੇਸ਼,ਛੱਤੀਸਗੜ੍ਹ, ਮਹਾਰਾਸ਼ਟਰ, ਓਡੀਸ਼ਾ, ਕੇਰਲ, ਕਰਨਾਟਕ, ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ’ਚ ਅਗਲੇ ਚਾਰ ਦਿਨਾਂ ਤਕ ਮਧਮ ਤੋਂ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਦੱਖਣ-ਪੱਛਮ ’ਚ ਅਰਬ ਸਾਗਰ ਤੋਂ ਵੀ ਮਾਨਸੂਨ ਸਿਸਟਮ ਮਜਬੂਤ ਹੋ ਰਿਹਾ ਹੈ।
ਯੂ.ਪੀ. ਸਮੇਤ ਚਾਰ ਸੂਬਿਆਂ ’ਚ 18 ਜੁਲਾਈ ਤੋਂ ਬਾਅਦ ਬਾਰਿਸ਼ ਹੋਵੇਗੀ
ਬਾਰਿਸ਼ ਦੀ ਘਾਟ ਨਾਲ ਜੂਝ ਰਹੇ ਯੂ.ਪੀ., ਬਿਹਾਰ, ਝਾਰਖੰਡ ਅਤੇ ਪੱਛਮੀ ਬੰਗਾਲ ’ਚ 18 ਜੁਲਾਈ ਤੋਂ ਬਾਅਦ ਚੰਗੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। 21 ਜੁਲਾਈ ਤਕ ਚੰਗੀ ਬਾਰਿਸ਼ ਹੋਵੇਗੀ। ਅਜਿਹਾ ਪੂਰੀ ਖੇਤਰ ਦੇ ਪਹਾੜੀ ਇਲਾਕਿਆਂ ਅਤੇ ਬੰਗਾਲ ਦੀ ਖਾੜੀ ’ਚ ਬਣੇ ਚੱਕਰਵਾਤੀ ਸਿਸਟਮ ਕਾਰਨ ਹੋਇਆ ਹੈ।
ਘੱਟ ਬਾਰਿਸ਼ ਨਾਲ ਪੂਰਬੀ ਯੂ.ਪੀ. ਦੇ 26 ਜ਼ਿਲਿ੍ਹਆਂ ’ਚ ਝੋਨੇ ’ਤੇ ਅਸਰ
ਪੂਰਬੀ ਯੂ.ਪੀ. ਦੇ 26 ਜ਼ਿਲਿ੍ਹਆਂ ’ਚ ਹੁਣ ਤਕ ਬਾਰਿਸ਼ ਨਾਲ ਝੋਨੇ ਦੀ ਪੈਦਾਵਾਰ ਪ੍ਰਭਾਵਿਤ ਹੋਣ ਦਾ ਖਦਸ਼ਾ ਹੈ। ਲਖਨਊ ਖੇਤੀ ਯੂਨੀਵਰਸਿਟੀ ਦੇ ਡਾ. ਏ.ਪੀ. ਰਾਓ ਨੇ ਖਦਸ਼ਾ ਜਤਾਇਆ ਕਿ ਜੇਕਰ ਇਸ ਹਫਤੇ ਚੰਗੀ ਬਾਰਿਸ਼ ਨਹੀਂ ਹੋਈ ਤਾਂ ਝੋਨੇ ਦੀ ਪੈਦਾਵਾਰ ਘੱਟ ਸਕਦੀ ਹੈ। ਯੂ.ਪੀ. ’ਚ 5,967 ਹੈਕਟੇਅਰ ’ਚ ਝੋਨੇ ਦੀ ਖੇਤੀ ਹੁੰਦੀ ਹੈ।

Comment here