ਅਪਰਾਧਸਿਆਸਤਖਬਰਾਂਦੁਨੀਆ

ਭਾਰਤ ‘ਚ ਪਾਕਿ ਖਿਲਾਫ 22 ਅਕਤੂਬਰ ਨੂੰ ਮਨਾਇਆ ਜਾਂਦਾ ‘ਕਾਲਾ ਦਿਵਸ’

ਨਵੀਂ ਦਿੱਲੀ-ਕਸ਼ਮੀਰ ਵਿਚ ਅਮਨ-ਸ਼ਾਂਤੀ ਦੇ ਸਭ ਤੋਂ ਵੱਡੇ ਦੁਸ਼ਮਣ ਪਾਕਿਸਤਾਨ ਨੇ 75 ਸਾਲ ਪਹਿਲਾਂ ਤੋਂ ਹੀ ਕਸ਼ਮੀਰ ਵਿੱਚ ਖ਼ੂਨ-ਖ਼ਰਾਬਾ ਦੀਆਂ ਸਾਜ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਸਨ। 22 ਅਕਤੂਬਰ 1947 ਨੂੰ ਕਸ਼ਮੀਰ ‘ਤੇ ਕਬਜ਼ਾ ਕਰਨ ਦੇ ਇਰਾਦੇ ਨਾਲ ਪਾਕਿਸਤਾਨੀ ਫੌਜ ਨੇ ਕਬਾਇਲੀ ਹਮਲਾਵਰਾਂ ਨਾਲ ਮਿਲ ਕੇ ਕਸ਼ਮੀਰ ‘ਤੇ ਹਮਲਾ ਕਰ ਦਿੱਤਾ ਸੀ ਅਤੇ ਕਸ਼ਮੀਰ ‘ਚ ਭਾਰੀ ਖੂਨ-ਖਰਾਬਾ ਕੀਤਾ ਸੀ। ਇਸ ਦਿਨ ਨੂੰ ਭਾਰਤ ਵਿੱਚ ਪਾਕਿਸਤਾਨ ਦੀ ਹਮਾਇਤ ਪ੍ਰਾਪਤ ਹਿੰਸਾ ਅਤੇ ਅੱਤਵਾਦ ਵਿਰੁੱਧ ਕਾਲੇ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ।
ਕਸ਼ਮੀਰ ‘ਤੇ ਪਾਕਿਸਤਾਨ ਦੇ 75 ਸਾਲ ਪੁਰਾਣੇ ਗੁਨਾਹ ਨੂੰ ਪੂਰਾ ਦੇਸ਼ ਦੇਖ ਰਿਹਾ ਹੈ। 22 ਅਕਤੂਬਰ 1947 ਨੂੰ ਪਾਕਿਸਤਾਨੀ ਫੌਜ ਨੇ ਕਬਾਇਲੀਆਂ ਨਾਲ ਮਿਲ ਕੇ ਕਸ਼ਮੀਰ ‘ਤੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਕਸ਼ਮੀਰ ਵਿੱਚ ਕਤਲੇਆਮ ਮਚਾਇਆ ਸੀ ਅਤੇ ਬਹੁਤ ਲੁੱਟਮਾਰ ਕੀਤੀ ਸੀ। ਔਰਤਾਂ ਨਾਲ ਬਦਸਲੂਕੀ ਕੀਤੀ ਗਈ। ਭਾਰਤ ਘਾਟੀ ਵਿੱਚ ਪਾਕਿਸਤਾਨ ਦੀ ਹਿੰਸਾ ਅਤੇ ਦਹਿਸ਼ਤੀ ਸਾਜ਼ਿਸ਼ਾਂ iਖ਼ਲਾਫ਼ 22 ਅਕਤੂਬਰ ਨੂੰ ਕਾਲੇ ਦਿਵਸ ਵਜੋਂ ਮਨਾ ਰਿਹਾ ਹੈ। ਦੱਸ ਦੇਈਏ ਕਿ ਕਸ਼ਮੀਰ ‘ਚੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਅੱਜ ਘਾਟੀ ‘ਚ ਸ਼ਾਂਤੀ ਦਾ ਮਾਹੌਲ ਹੈ। ਨਵਾਂ ਕਸ਼ਮੀਰ ਵਿਕਾਸ ਦੇ ਰਾਹ ‘ਤੇ ਵਧ ਰਿਹਾ ਹੈ, ਕਸ਼ਮੀਰ ‘ਚ ਸ਼ਾਂਤੀ ਦੇ ਸਭ ਤੋਂ ਵੱਡੇ ਦੁਸ਼ਮਣ ਪਾਕਿਸਤਾਨ ਦੀਆਂ ਸਾਜ਼ਿਸ਼ਾਂ ਕਾਮਯਾਬ ਨਹੀਂ ਹੋ ਰਹੀਆਂ। ਪਰ ਕਿਸ ਤਰ੍ਹਾਂ ਪਾਕਿਸਤਾਨ ਨੇ ਕਸ਼ਮੀਰ ਨੂੰ ਵਾਰ-ਵਾਰ ਸਾੜਨ ਦੀ ਕੋਸ਼ਿਸ਼ ਕੀਤੀ, ਇਸ ਨੂੰ ਭੁਲਾਇਆ ਨਹੀਂ ਜਾ ਸਕਦਾ।

Comment here