ਸਿਆਸਤਸਿਹਤ-ਖਬਰਾਂਖਬਰਾਂ

ਭਾਰਤ ’ਚ ਡਰੱਗ ਸੋਧ ਤੋਂ ਬਾਅਦ ਸਸਤੀਆਂ ਹੋਣਗੀਆਂ ਬ੍ਰਾਂਡੇਡ ਦਵਾਈਆਂ

ਨਵੀਂ ਦਿੱਲੀ-ਭਾਰਤ ਸਰਕਾਰ ਨੇ ਡਰੱਗ ਪ੍ਰਾਈਸ ਕੰਟਰੋਲ ਆਰਡਰ ’ਚ ਸੋਧ ਕਰ ਦਿੱਤੀ ਹੈ। ਦੇਸ਼ ’ਚ ਪੇਟੈਂਟ ਸੁਰੱਖਿਆ ਗੁਆਉਂਦੇ ਹੀ ਪੇਟੈਂਟ ਦਵਾਈਆਂ ਦੀ ਕੀਮਤ ਅੱਧੀ ਹੋ ਜਾਏਗੀ ਜਾਂ ਫਿਰ ਪੇਟੈਂਟ ਬੰਦ ਹੋਣ ਕੰਢੇ ਪਹੁੰਚ ਜਾਏਗੀ, ਜਿਸ ਨਾਲ ਮਰੀਜ਼ਾਂ ਨੂੰ ਕਾਫੀ ਰਾਹਤ ਮਿਲੇਗੀ। ਪੇਟੈਂਟ ਗੁਆਉਣ ਵਾਲੀ ਦਵਾਈ ਦੀ ਕੀਮਤ ’ਚ 50 ਫੀਸਦੀ ਤੱਕ ਦੀ ਕਮੀ ਆ ਸਕਦੀ ਹੈ ਅਤੇ ਇਕ ਸਾਲ ਬਾਅਦ ਹੋਲਸੇਲ ਪ੍ਰਾਈਸ ਇੰਡੈਕਸ ਵਿਚ ਬਦਲਾਅ ਨਾਲ ਐੱਮ. ਆਰ. ਪੀ. ਵੀ ਬਦਲ ਜਾਏਗੀ। ਇਸ ਨਾਲ ਆਮ ਲੋਕਾਂ ਨੂੰ ਕਾਫੀ ਰਾਹਤ ਮਿਲ ਜਾਏਗੀ ਕਿਉਂਕਿ ਸਰਕਾਰ ਨੇ ਡਰੱਗ ਪ੍ਰਾਈਸ ਕੰਟਰੋਲ ਆਰਡਰ ’ਚ ਸੋਧ ਕਰ ਦਿੱਤੀ ਹੈ। ਪੇਟੈਂਟ ਸੁਰੱਖਿਆ ਖਤਮ ਹੋਣ ਤੋਂ ਬਾਅਦ ਦਵਾਈਆਂ ਦੀਆਂ ਨਵੀਆਂ ਕੀਮਤਾਂ ਤੈਅ ਕੀਤੀਆਂ ਜਾਣਗੀਆਂ।
ਦਰਅਸਲ ਆਮ ਤੌਰ ’ਤੇ ਇਕ ਵਾਰ ਜਦੋਂ ਦਵਾਈ ਗਲੋਬਲ ਪੱਧਰ ’ਤੇ ਆਪਣਾ ਏਕਾਧਿਕਾਰ ਗੁਆ ਦਿੰਦੀ ਹੈ ਤਾਂ ਜੈਨੇਰਿਕ ਵਰਜ਼ਨ ਦੇ ਐਂਟਰੀ ਦੇ ਨਾਲ ਕੀਮਤਾਂ 90 ਫੀਸਦੀ ਤੱਕ ਘੱਟ ਹੋ ਜਾਂਦੀਆਂ ਹਨ। ਸਰਕਾਰ ਦਾ ਫੈਸਲਾ ਕੀਮਤਾਂ ’ਤੇ ਸਪੱਸ਼ਟਤਾ ਮੁਹੱਈਆ ਕਰਦਾ ਹੈ ਕਿ ਮਲਟੀਨੈਸ਼ਨਲ ਫਾਰਮਾ ਮੇਜਰ ਉਨ੍ਹਾਂ ਬਲਾਕਬਸਟਰ ਦਵਾਈਆਂ ’ਤੇ ਚਾਰਜ ਕਰ ਸਕਦੇ ਹਨ ਜੋ ਪੇਟੈਂਟ ਤੋਂ ਬਾਹਰ ਹੋ ਰਹੀਆਂ ਹਨ। ਮਲਟੀਨੈਸ਼ਨਲ ਕੰਪਨੀਆਂ ਅਤੇ ਸਰਕਾਰ ਇਸ ਨੂੰ ਹੱਲ ਕਰਨ ’ਚ ਅਸਮਰੱਥ ਹੋਣ ਕਾਰਣ ਇਹ ਪਿਛਲੇ ਕੁੱਝ ਸਾਲਾਂ ਤੋਂ ਇਕ ਗੁੰਝਲਦਾਰ ਮੁੱਦਾ ਰਿਹਾ ਹੈ।
ਪਿਛਲੇ ਕੁੱਝ ਸਾਲ ’ਚ ਵਿਲਡੈਗਨੀਪਿਟਨ ਅਤੇ ਸੀਤਾਗਿਲਪਿਟਨ ਸਮੇਤ ਲੋਕਪ੍ਰਿਯ ਐਂਟੀ-ਡਾਇਬਿਟਿਕ ਦਵਾਈਆਂ ਅਤੇ ਵਾਲਸਟਰਨ ਸਮੇਤ ਕਾਰਡੀਅਕ ਦਵਾਈਆਂ ਦੀਆਂ ਕੀਮਤਾਂ ਏਕਾਧਿਕਾਰ ਗੁਆਉਣ ਤੋਂ ਬਾਅਦ ਕ੍ਰੈਸ਼ਡ ਹੋ ਗਈਆਂ ਹਨ। ਇਸ ਤੋਂ ਬਾਅਦ ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਿਟੀ ਨੇ ਵੀ ਉਨ੍ਹਾਂ ਦੀ ਸਮਾਨਆਰਥਕ ਅਤੇ ਪਹੁੰਚ ’ਚ ਸੁਧਾਰ ਲਈ 2 ਦਵਾਈਆਂ ਦੀਆਂ ਵੱਧ ਤੋਂ ਵੱਧ ਕੀਮਤਾਂ ਤੈਅ ਕੀਤੀਆਂ।
ਦੱਸ ਦਈਏ ਕਿ ਪੇਟੈਂਟ ਦਵਾਈਆਂ ਲਈ ਵਿਚਾਰਾਂ ’ਚ ਵੇਰੀਏਸ਼ਨ ਕਾਰਣ ਪਾਲਿਸੀ ਨੂੰ ਹਾਲੇ ਤੱਕ ਪੱਕਾ ਨਹੀਂ ਕੀਤਾ ਗਿਆ ਹੈ। ਬੀਤੇ ਸਮੇਂ ਦੌਰਾਨ ਸਰਕਾਰ ਨੇ ਪ੍ਰਾਈਸ ਸਿਸਟਮ ਵਿਕਸਿਤ ਕਰਨ ਲਈ ਕਈ ਕਮੇਟੀਆਂ ਦਾ ਗਠਨ ਕੀਤਾ ਅਤੇ ਗੱਲਬਾਤ ਅਤੇ ਰਿਫਰੈਂਸ ਪ੍ਰਾਈਸਿੰਗ ਸਮੇਤ ਕਈ ਤਰੀਕਿਆਂ ’ਤੇ ਚਰਚਾ ਕੀਤੀ।

Comment here