ਸਿਹਤ-ਖਬਰਾਂਖਬਰਾਂ

ਭਾਰਤ ’ਚ ਕੋਰੋਨਾ ਵਾਇਰਸ ਦੇ ਬਦਲ ਰਹੇ ਲੱਛਣਾਂ ਤੋਂ ਡਾਕਟਰ ਚਿੰਤਤ

ਨਵੀਂ ਦਿੱਲੀ-ਭਾਰਤ ਵਿੱਚ ਕੋਰੋਨਾ ਵਾਇਰਸ ਦਾ ਖਤਰਾ ਅਜੇ ਟਲਿਆ ਨਹੀਂ ਹੈ। ਕੋਰੋਨਾ ਦੇ ਲੱਛਣ ਫਿਰ ਬਦਲਣ ਲੱਗੇ ਹਨ। ਡਾਕਟਰਾਂ ਮੁਤਾਬਕ, ਅਸੀਂ ਲੱਛਣਾਂ ’ਚ ਮਹੱਤਵਪੂਰਨ ਬਦਲਾਅ ਵੇਖ ਰਹੇ ਹਾਂ। ਪਹਿਲੀ ਅਤੇ ਦੂਜੀ ਲਹਿਰ ਦੇ ਉਲਟ ਜਦੋਂ ਕੋਵਿਡ ਰੋਗੀਆਂ ਨੂੰ ਸੁੱਕੀ ਖੰਘ ਦਾ ਅਨੁਭਵ ਹੋਇਆ, ਹੁਣ ਇਹੀ ਗਿੱਲੀ ਖੰਘ ਜਾਂ ਕੱਫ ਪੈਦਾ ਕਰਨ ਵਾਲੀ ਖੰਘ ਹੈ ਅਤੇ ਇਸ ਤੋਂ ਇਲਾਵਾ ਹਲਕੇ ਬੁਖਾਰ ਦੇ ਵੀ ਲੱਛਣ ਵੇਖੇ ਗਏ ਹਨ। ਇਸ ’ਤੇ ਡਕਟਰਾਂ ਦਾ ਕਹਿਣਾ ਹੈ ਕਿ ਦੂਜੀ ਲਹਿਰ ਤੋਂ ਬਾਅਦ ਰੋਗੀਆਂ ’ਚ ਕੋਰੋਨਾ ਦੇ ਲੱਛਣ ਕਾਫੀ ਬਦਲ ਗਏ ਹਨ, ਜਿਸ ਨਾਲ ਇਨਫੈਕਸ਼ਨ ਦਾ ਪਤਾ ਲਗਾਉਣ ’ਚ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵੱਡੀ ਗਿਣਤੀ ’ਚ ਰੋਗੀਆਂ ਨੂੰ ਪੂਰੀ ਤਰ੍ਹਾਂ ਟੀਕਾ ਲਗਾਇਆ ਗਿਆ ਹੈ। ਇਸ ਤੋਂ ਬਾਅਦ ਮਰੀਜ਼ਾਂ ’ਚ ਗੰਭੀਰ ਲੱਛਣ ਨਜ਼ਰ ਨਹੀਂ ਆ ਰਹੇ।
ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਲੋਕਾਂ ਨੂੰ ਵੀ ਟੈਸਟਿੰਗ ਦੀ ਲੋੜ ਹੈ ਜਿਨ੍ਹਾਂ ’ਚ ਲੱਛਣ ਹਲਕੇ ਹਨ। ਮਾਹਿਰ ਮੰਨ ਰਹੇ ਹਨ ਕਿ ਵਾਇਰਸ ਨੇ ਲੱਛਣ ਬਦਲ ਲਏ ਹਨ। ਹੁਣ ਵੱਖਿਆ ਜਾ ਰਿਹਾ ਹੈ ਕਿ ਇਕ ਹੀ ਪਰਿਵਾਰ ਦੇ ਕਈ ਮੈਂਬਰ ਖੰਘ ਅਤੇ ਜ਼ੁਕਾਮ ਨਾਲ ਪੀੜਤ ਪਾਏ ਜਾ ਰਹੇ ਹਨ।
ਇਕ ਰਿਪੋਰਟ ਮੁਤਾਬਕ, ਡਾਕਟਰਾਂ ਦਾ ਮੰਨਣਾ ਹੈ ਕਿ ਮੌਸਮ ਬਦਲਣ ਦੌਰਾਨ ਖੰਘ ਅਤੇ ਜ਼ੁਕਾਮ ਹੋਣਾ ਆਮ ਹੈ, ਇਸ ਲਈ ਸ਼ੁਰੂ ’ਚ ਅਜਿਹਾ ਲੱਗ ਰਿਹਾ ਹੈ ਕਿ ਇਹ ਸਾਧਾਰਣ ਫਲੂ ਹੈ ਪਰ ਜਦੋਂ ਪਰਿਵਾਰ ਦੇ ਹੋਰ ਮੈਂਬਰਾਂ ’ਚ ਇਸੇ ਤਰ੍ਹਾਂ ਦੇ ਲੱਛਣ ਪਾਏ ਜਾਣ ਤਾਂ ਸਾਨੂੰ ਸਾਵਧਾਨ ਰਹਿਣ ਦੀ ਲੋੜ ਹੈ।
ਇਸ ਤੋਂ ਇਲਾਵਾ ਠੀਕ ਹੋਣ ਤੋਂ ਬਾਅਦ ਬਹੁਤ ਸਾਰੇ ਮਰੀਜ਼ਾਂ ’ਚ ਕੁਝ ਲੱਛਣ ਬਣੇ ਹੋਏ ਹਨ ਅਤੇ ਉਨ੍ਹਾਂ ਨੂੰ ਸਵਾਦ ਅਤੇ ਸੁੰਘਣ ਦੀ ਸਮਰੱਥਾ ’ਚ ਕਮੀ ਦਾ ਅਨੁਭਵ ਹੋ ਰਿਹਾ ਹੈ। ਇਹ ਆਮਤੌਰ ’ਤੇ ਫਲੂ ਦੀ ਸ਼ੁਰੂਆਤ ਦੇ ਲਗਭਗ ਅੱਠਵੇਂ ਜਾਂ ਨੌਵੇਂ ਦਿਨ ਹੁੰਦਾ ਹੈ।

Comment here