ਸਿਹਤ-ਖਬਰਾਂਖਬਰਾਂ

ਭਾਰਤ ’ਚ ਕੋਰੋਨਾ ਮਹਾਂਮਾਰੀ ਕਾਰਨ ਲੋਕਾਂ ਦੀ ਉਮਰ ਦੋ ਸਾਲ ਘਟੀ

ਦਿੱਲੀ-ਇੰਟਰਨੈਸ਼ਨਲ ਇੰਸਟੀਚਿਟ ਫਾਰ ਪਾਪੁਲੇਸ਼ਨ ਸਟੱਡੀਜ਼ ਦੇ ਇੱਕ ਅਧਿਐਨ ਦੇ ਅਨੁਸਾਰ, ਕੋਰੋਨਾ ਕਾਰਨ ਭਾਰਤ ਵਿੱਚ ਲੋਕਾਂ ਦਾ ਜੀਵਨ ਕਾਲ ਜਾਂ ਉਮਰ ਲਗਭਗ ਦੋ ਸਾਲ ਘੱਟ ਗਈ ਹੈ। ਖੋਜ ਨੇ ਕਿਹਾ ਹੈ ਕਿ ਜਨਮ ਦੇ ਸਮੇਂ ਤੋਂ ਪੁਰਸ਼ਾਂ ਦਾ ਜੀਵਨ ਕਾਲ 2019 ਵਿੱਚ 69.5 ਸਾਲ ਦੀ ਔਸਤ ਤੋਂ ਘਟ ਕੇ 2020 ਵਿੱਚ 67.5 ਸਾਲ ਹੋ ਗਿਆ ਹੈ। ਦੂਜੇ ਪਾਸੇ ਔਰਤਾਂ ਦੀ ਉਮਰ 2019 ਵਿੱਚ 72 ਸਾਲ ਤੋਂ ਘਟ ਕੇ 2020 ਵਿੱਚ 69.8 ਸਾਲ ਰਹਿ ਗਈ ਹੈ।
ਨਵੇਂ ਅਧਿਐਨ ਨੇ ਮਨੁੱਖ ਦੇ ਜੀਵਨ ਕਾਲ ਦੀ ਅਸਮਾਨਤਾ ਦੀ ਮਿਆਦ ’ਤੇ ਵੀ ਧਿਆਨ ਦਿੱਤਾ ਗਿਆ। ਇਹ ਪਾਇਆ ਗਿਆ ਕਿ ਕੋਰੋਨਾ ਨਾਲ ਜ਼ਿਆਦਾਤਰ ਮੌਤਾਂ 35 ਤੋਂ 69 ਸਾਲ ਦੀ ਉਮਰ ਦੇ ਲੋਕਾਂ ਦੀਆਂ ਹੋਈਆਂ ਹਨ। ਰਿਪੋਰਟ ’ਚ ਕਿਹਾ ਗਿਆ ਹੈ ਕਿ 2020 ’ਚ ਆਮ ਸਾਲ ਦੇ ਮੁਕਾਬਲੇ 35-79 ਸਾਲ ਦੇ ਵਰਗ ’ਚ ਜ਼ਿਆਦਾ ਮੌਤਾਂ ਹੋਈਆਂ ਹਨ। ਇਹ ਭਾਰਤ ਵਿੱਚ ਜੀਵਨ ਸੰਭਾਵਨਾ ਵਿੱਚ ਗਿਰਾਵਟ ਦਾ ਇੱਕ ਮੁੱਖ ਕਾਰਨ ਰਿਹਾ ਹੈ। ਆਈ. ਆਈ. ਪੀ. ਐਸ. ਦੇ ਸਹਾਇਕ ਪ੍ਰੋਫੈਸਰ ਸੂਰਿਆਕਾਂਤ ਯਾਦਵ ਨੇ ਕਿਹਾ ਕਿ ਇਹ ਅਧਿਐਨ ਬੀਐਮਸੀ ਪਬਲਿਕ ਹੈਲਥ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਜਨਮ ਦੇ ਸਮੇਂ ਜੀਵਨ ਦੀ ਸੰਭਾਵਨਾ ਦਾ ਮਤਲਬ ਹੈ ਕਿ ਜੇ ਨਵਜੰਮੇ ਬੱਚੇ ਦੇ ਜੀਵਨ ਦੀ ਸੰਭਾਵਨਾ ਔਸਤਨ ਹੋ ਸਕਦੀ ਹੈ, ਜੇਕਰ ਇਸਦੇ ਆਲੇ-ਦੁਆਲੇ ਦੇ ਹਾਲਾਤ ਇਸਦੇ ਭਵਿੱਖ ਵਿੱਚ ਸਥਿਰ ਰਹਿੰਦੇ ਹਨ।

Comment here