ਨਵੀਂ ਦਿੱਲੀ-ਭਾਰਤੀ ਸਿਹਤ ਮੰਤਰਾਲੇ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ’ਚ ਦੇਸ਼ ਵਿਚ ਕੋਰੋਨਾ ਦੇ 21,880 ਨਵੇਂ ਮਾਮਲੇ ਸਾਹਮਣੇ ਆਏ ਹਨ। ਉੱਥੇ ਹੀ ਇਸ ਦੌਰਾਨ 60 ਲੋਕਾਂ ਦੀ ਮੌਤ ਵੀ ਹੋਈ ਹੈ। ਜ਼ਿਕਰਯੋਗ ਹੈ ਕਿ 21 ਜੁਲਾਈ ਨੂੰ ਦੇਸ਼ ਭਰ ਵਿਚ 21,566 ਸੰਕ੍ਰਮਿਤ ਮਰੀਜ਼ ਮਿਲੇ ਸਨ।
ਡੇਢ ਲੱਖ ਦੇ ਕਰੀਬ ਹੋਏ ਐਕਟਿਵ ਕੇਸ
ਮੰਤਰਾਲੇ ਨੇ ਕਿਹਾ ਕਿ ਪਿਛਲੇ 24 ਘੰਟਿਆਂ ਵਿਚ 21,219 ਮਰੀਜ਼ ਸੰਕ੍ਰਮਣ ਤੋਂ ਠੀਕ ਹੋਏ ਹਨ। ਹੁਣ ਦੇਸ਼ ਵਿਚ ਕੋਰੋਨਾ ਦੇ ਐਕਟਿਵ ਕੇਸ ਵਧ ਕੇ 1 ਲੱਖ 49 ਹਜ਼ਾਰ 482 ਹੋ ਗਏ ਹਨ। ਹੁਣ ਤਕ ਕੁੱਲ 4 ਕਰੋੜ 31 ਲੱਖ 71 ਹਜ਼ਾਰ 653 ਕੋਰੋਨਾ ਤੋਂ ਰਿਕਵਰ ਹੋ ਚੁੱਕੇ ਹਨ। ਰਿਪੋਰਟ ਮੁਤਾਬਿਕ ਦੇਸ਼ ’ਚ ਹੁਣ ਤਕ ਕੋਰੋਨਾ ਮਹਾਮਾਰੀ ਦੇ 4 ਕਰੋੜ 38 ਲੱਖ 47 ਹਜ਼ਾਰ 065 ਮਾਮਲੇ ਸਾਹਮਣੇ ਆ ਚੁੱਕੇ ਹਨ, ਜਦੋਂਕਿ ਕੁੱਲ 5 ਲੱਖ 25 ਹਜਜ਼ਾਰ 930 ਲੋਕਾਂ ਦੀ ਮੌਤ ਹੋ ਚੁੱਕੀ ਹੈ।
201.31 ਕਰੋੜ ਤੋਂ ਪਾਰ ਹੋਇਆ ਵੈਕਸੀਨੇਸ਼ਨ ਦਾ ਅੰਕੜਾ
ਦੇਸ਼ ਭਰ ਵਿੱਚ ਕੋਰੋਨਾ ਵੈਕਸੀਨ ਦੀਆਂ 201.31 ਕਰੋੜ ਤੋਂ ਵੱਧ ਖੁਰਾਕਾਂ ਦਿੱਤੀਆਂ ਗਈਆਂ ਹਨ। ਲਗਭਗ 102 ਕਰੋੜ ਲੋਕਾਂ ਨੂੰ ਪਹਿਲੀ ਡੋਜ਼ ਲਗਾਈ ਜਾ ਚੁੱਕੀ ਹੈ। ਨਾਲ ਹੀ 92.83 ਕਰੋੜ ਤੋਂ ਵੱਧ ਵੈਕਸੀਨੇਸ਼ਨ ਦੀ ਦੂਜੀ ਡੋਜ਼ ਦਿੱਤੀ ਜਾ ਚੁੱਕੀ ਹੈ।
Comment here