ਸਿਆਸਤਖਬਰਾਂ

ਭਾਰਤ ’ਚ ਔਰਤਾਂ ਨੂੰ ਮਜ਼ਬੂਤ ਬਣਾਉਣ ਲਈ ਬਣ ਰਹੀਆਂ ਯੋਜਨਾਵਾਂ-ਮੋਦੀ

ਵਡੋਦਰਾ-ਪੀਐੱਮ ਮੋਦੀ ਨੇ ਵਡੋਦਰਾ ਵਿੱਚ 21,000 ਕਰੋੜ ਰੁਪਏ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ। ਇਸ ਵਿੱਚ ਲਗਭਗ 16,332 ਕਰੋੜ ਰੁਪਏ ਦੇ 18 ਰੇਲਵੇ ਪ੍ਰੋਜੈਕਟ ਵੀ ਸ਼ਾਮਲ ਹਨ, ਜਿਨ੍ਹਾਂ ਦੇ ਤਹਿਤ ਨਵੀਆਂ ਰੇਲਗੱਡੀਆਂ ਨੂੰ ਹਰੀ ਝੰਡੀ ਦਿਖਾਉਣ, ਨਵੇਂ ਮਾਲ ਕਾਰੀਡੋਰ, ਰੇਲਵੇ ਸਟੇਸ਼ਨਾਂ ਦਾ ਪੁਨਰ ਵਿਕਾਸ ਅਤੇ ਗੇਜ ਬਦਲਣ ਆਦਿ ਵਰਗੇ ਕੰਮ ਸ਼ਾਮਲ ਹਨ। ਉਹ ਖੁੱਲ੍ਹੀ ਜੀਪ ਵਿੱਚ ਬੈਠ ਕੇ ਮੀਟਿੰਗ ਵਾਲੀ ਥਾਂ ਪਹੁੰਚੇ।
ਪੀਐਮ ਮੋਦੀ ਨੇ ਵਡੋਦਰਾ ਵਿੱਚ ਗੁਜਰਾਤ ਗੌਰਵ ਅਭਿਆਨ ਰੈਲੀ ਨੂੰ ਵੀ ਸੰਬੋਧਨ ਕੀਤਾ। ਰੇਲਵੇ ਪ੍ਰੋਜੈਕਟਾਂ ਤੋਂ ਇਲਾਵਾ, ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ 1.41 ਲੱਖ ਘਰਾਂ ਦਾ ਭੂਮੀ ਪੂਜਨ ਅਤੇ ਈ-ਸਮਰਪਣ ਵੀ ਕੀਤਾ। ਮਾਵਾਂ ਅਤੇ ਬੱਚੇ ਦੀ ਸਿਹਤ ਨੂੰ ਬਿਹਤਰ ਬਣਾਉਣ ‘ਤੇ ਧਿਆਨ ਦੇਣ ਲਈ ‘ਮੁਖਮੰਤਰੀ ਮਾਤ੍ਰਸ਼ਕਤੀ ਯੋਜਨਾ’ ਦੀ ਸ਼ੁਰੂਆਤ ਕੀਤੀ। ਇਸ ਦੇ ਨਾਲ ਹੀ ਪੋਸ਼ਣ ਸੁਧਾ ਯੋਜਨਾ ਦੀ ਸ਼ੁਰੂਆਤ ਕੀਤੀ। ਪ੍ਰਧਾਨ ਮੰਤਰੀ ਨੇ ਡਭੋਈ ਦੇ ਕੁੰਡੇਲਾ ਪਿੰਡ ਵਿੱਚ ਗੁਜਰਾਤ ਕੇਂਦਰੀ ਯੂਨੀਵਰਸਿਟੀ ਦਾ ਨੀਂਹ ਪੱਥਰ ਵੀ ਰੱਖਿਆ।
ਪੀਐਮ ਮੋਦੀ ਨੇ ਕਿਹਾ, ‘ਇਨ੍ਹਾਂ ਵਿੱਚੋਂ ਜ਼ਿਆਦਾਤਰ ਪ੍ਰੋਜੈਕਟ ਸਾਡੀਆਂ ਭੈਣਾਂ ਅਤੇ ਧੀਆਂ ਦੇ ਸਿਹਤ, ਪੋਸ਼ਣ ਅਤੇ ਸਸ਼ਕਤੀਕਰਨ ਨਾਲ ਵੀ ਸਬੰਧਤ ਹਨ। ਅੱਜ ਲੱਖਾਂ ਮਾਵਾਂ ਭੈਣਾਂ ਵੀ ਸਾਨੂੰ ਆਸ਼ੀਰਵਾਦ ਦੇਣ ਆਈਆਂ ਹਨ। 21ਵੀਂ ਸਦੀ ਦੇ ਭਾਰਤ ਦੇ ਤੇਜ਼ ਵਿਕਾਸ ਲਈ ਔਰਤਾਂ ਦਾ ਤੇਜ਼ ਵਿਕਾਸ, ਉਨ੍ਹਾਂ ਦਾ ਸਸ਼ਕਤੀਕਰਨ ਵੀ ਓਨਾ ਹੀ ਮਹੱਤਵਪੂਰਨ ਹੈ। ਅੱਜ ਭਾਰਤ ਔਰਤਾਂ ਦੀਆਂ ਲੋੜਾਂ ਅਤੇ ਇੱਛਾਵਾਂ ਨੂੰ ਧਿਆਨ ਵਿੱਚ ਰੱਖ ਕੇ ਯੋਜਨਾਵਾਂ ਬਣਾ ਰਿਹਾ ਹੈ, ਫੈਸਲੇ ਲੈ ਰਿਹਾ ਹੈ।
ਮੋਦੀ ਨੇ ਕਿਹਾ ਮੈਨੂੰ ਖੁਸ਼ੀ ਹੈ ਕਿ ਅੱਜ ਸੱਭਿਆਚਾਰ ਦੇ ਸ਼ਹਿਰ ਵਡੋਦਰਾ ਤੋਂ ਲਗਭਗ 21000 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦੇ ਨੀਂਹ ਪੱਥਰ ਦਾ ਉਦਘਾਟਨ ਕੀਤਾ ਗਿਆ ਹੈ। ਇਹ ਪ੍ਰਾਜੈਕਟ ਗੁਜਰਾਤ ਦੇ ਵਿਕਾਸ ਤੋਂ ਭਾਰਤ ਦੇ ਵਿਕਾਸ ਦੀ ਵਚਨਬੱਧਤਾ ਨੂੰ ਮਜ਼ਬੂਤ ਕਰ ਰਹੇ ਹਨ।

Comment here