ਸਿਆਸਤਖਬਰਾਂ

ਭਾਰਤ ’ਚ ਔਰਤਾਂ ਦਾ ਹੋ ਰਿਹੈ ਅਪਮਾਨ : ਰਾਹੁਲ ਗਾਂਧੀ

ਨਵੀਂ ਦਿੱਲੀ-ਕੇਂਦਰ ਸਰਕਾਰ ’ਤੇ ਨਿਸ਼ਾਨਾ ਵਿੰਨਦਿਆਂ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਦੇਸ਼ ’ਚ ਔਰਤਾਂ ਦਾ ਅਪਮਾਨ ਹੋ ਰਿਹਾ ਹੈ ਅਤੇ ਸਮਾਜਿਕ ਸਦਭਾਵਨਾ ਦੀ ਬੁਨਿਆਦ ਕਮਜ਼ੋਰ ਪੈ ਰਹੀ ਹੈ, ਇਸ ਲਈ ਸਾਰਿਆਂ ਨੂੰ ਮਿਲ ਕੇ ਇਸ ਵਿਰੁੱਧ ਆਵਾਜ਼ ਚੁਕਣੀ ਹੋਵੇਗੀ। ਰਾਹੁਲ ਨੇ ਕਿਹਾ ਕਿ ਸਾਲ ਬਦਲਣ ਨਾਲ ਕੁਝ ਨਹੀਂ ਹੁੰਦਾ ਹੈ, ਤਬਦੀਲੀ ਲਈ ਹਾਲਾਤ ਬਦਲਣੇ ਜ਼ਰੂਰੀ ਹਨ।  ਉਨ੍ਹਾਂ ਦਾ ਕਹਿਣਾ ਹੈ ਕਿ ਤਬਦੀਲੀ ਉਦੋਂ ਆਏਗੀ, ਜਦੋਂ ਸਰਕਾਰ ਆਪਣੀਆਂ ਨੀਤੀਆਂ ਅਤੇ ਆਪਣੀ ਸੋਚ ’ਚ ਤਬਦੀਲੀ ਲਿਆਏਗੀ। ਉਨ੍ਹਾਂ ਕਿਹਾ, ‘‘ਔਰਤਾਂ ਦਾ ਅਪਮਾਨ ਅਤੇ ਫਿਰਕੂ ਨਫ਼ਰਤ ਉਦੋਂ ਬੰਦ ਹੋਣਗੇ, ਜਦੋਂ ਅਸੀਂ ਸਾਰੇ ਇਕ ਆਵਾਜ਼ ’ਚ ਇਸ ਵਿਰੁੱਧ ਖੜ੍ਹੇ ਹੋਵਾਂਗੇ। ਸਾਲ ਬਦਲਿਆ ਹੈ, ਹਾਲ ਵੀ ਬਦਲੋ, ਹੁਣ ਬੋਲਣਾ ਹੋਵੇਗਾ।’’

Comment here