ਸਿਹਤ-ਖਬਰਾਂਖਬਰਾਂ

ਭਾਰਤ ’ਚ ਓਮੀਕ੍ਰੋਨ ਦੇ ਹੁਣ ਤੱਕ 200 ਮਾਮਲੇ ਦਰਜ

ਨਵੀਂ ਦਿੱਲੀ-ਵਿਸ਼ਵ ਵਿੱਚ ਮਹਾਂਮਾਰੀ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ, ਉੱਥੇ ਭਾਰਤ ’ਚ ਵੀ ਓਮੀਕ੍ਰੋਨ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਕੇਂਦਰੀ ਸਿਹਤ ਮੰਤਰਾਲਾ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ’ਚ ਹੁਣ ਤੱਕ ਓਮੀਕ੍ਰੋਨ ਦੇ ਕੁੱਲ 200 ਮਾਮਲੇ ਸਾਹਮਣੇ ਆਏ ਹਨ। ਇਹ ਮਾਮਲੇ ਦੇਸ਼ ਦੇ 12 ਸੂਬਿਆਂ ਤੋਂ ਸਾਹਮਣੇ ਆਏ ਹਨ। ਇਨ੍ਹਾਂ ਮਾਮਲਿਆਂ ਦੇ ਜ਼ਿਆਦਾਤਰ ਮਾਮਲੇ ਮਹਾਰਾਸ਼ਟਰ ਅਤੇ ਦਿੱਲੀ ਤੋਂ ਹਨ। ਹਾਲਾਂਕਿ ਨਵੇਂ ਵੇਰੀਐਂਟ ਨਾਲ ਸੰਕ੍ਰਮਿਤ 77 ਮਰੀਜ਼ ਹੁਣ ਤੱਕ ਠੀਕ ਹੋ ਚੁਕੇ ਹਨ। ਓਮੀਕ੍ਰੋਨ ਨੂੰ ਲੈ ਕੇ ਤੀਜੀ ਲਹਿਰ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਅਗਲੇ ਸਾਲ ਤੋਂ ਓਮੀਕ੍ਰੋਨ ਮਾਮਲਿਆਂ ’ਚ ਉਛਾਲ ਦਿੱਸ ਸਕਦਾ ਹੈ। ਇਸ ਵਿਚ ਸਰਕਾਰ ਟੀਕੇ ਦੇ ਅਸਰ ਨੂੰ ਜਾਂਚਣ ’ਚ ਜੁਟੀ ਹੈ।
ਕੁੱਲ 200 ਮਾਮਲਿਆਂ ’ਚੋਂ ਮਹਾਰਾਸ਼ਟਰ ’ਚ 54, ਦਿੱਲੀ ’ਚ 54, ਤੇਲੰਗਾਨਾ ’ਚ 20, ਕਰਨਾਟਕ ’ਚ 19, ਰਾਜਸਥਾਨ ’ਚ 18, ਕੇਰਲ ’ਚ 15, ਗੁਜਰਾਤ ’ਚ 14 ਮਾਮਲੇ ਸਾਹਮਣੇ ਆਏ ਹਨ। ਉੱਥੇ ਹੀ ਉੱਤਰ ਪ੍ਰਦੇਸ਼ ’ਚ 2, ਆਂਧਰਾ ਪ੍ਰਦੇਸ਼ ’ਚ 1, ਚੰਡੀਗੜ੍ਹ ’ਚ 1, ਤਾਮਿਲਨਾਡੂ ’ਚ 1 ਅਤੇ ਪੱਛਮੀ ਬੰਗਾਲ ’ਚ 1 ਮਾਮਲਾ ਸਾਹਮਣੇ ਆਏ ਹਨ। ਉੱਥੇ ਹੀ ਦੇਸ਼ ਭਰ ’ਚ ਪਿਛਲੇ 24 ਘੰਟਿਆਂ ’ਚ 5326 ਨਵੇਂ ਕੋਰੋਨਾ ਮਾਮਲੇ ਦਰਜ ਕੀਤੇ ਗਏ ਹਨ, ਜੋ ਪਿਛਲੇ 581 ਦਿਨਾਂ ’ਚ ਸਭ ਤੋਂ ਘੱਟ ਹਨ। ਕੋਰੋਨਾ ਤੋਂ ਠੀਕ ਹੋਣ ਵਾਲਿਆਂ ਦੀ ਗੱਲ ਕਰੀਏ ਤਾਂ ਇਸ ਦੌਰਾਨ 8,043 ਲੋਕਾਂ ਕੋਰੋਨਾ ਤੋਂ ਠੀਕ ਹੋਏ ਹਨ। ਜਿਸ ਤੋਂ ਬਾਅਦ ਕੋਰੋਨਾ ਤੋਂ ਠੀਕ ਹੋਣ ਵਾਲਿਆਂ ਦੀ ਕੁੱਲ ਗਿਣਤੀ 3,41,95,060 ਪਹੁੰਚ ਗਈ।

Comment here