ਅਪਰਾਧਸਿਆਸਤਖਬਰਾਂਦੁਨੀਆ

ਭਾਰਤ ਚ ਅਫਗਾਨ ਦੂਤਘਰ ਦਾ ਟਵਿੱਟਰ ਅਕਾਊਂਟ ਹੈਕ

ਨਵੀਂ ਦਿੱਲੀ– ਅਫਗਾਨਿਸਤਾਨ ਵਿੱਚ ਤਾਲਿਬਾਨਾਂ ਵਲੋੰ ਸੱਤਾ ਤੇ ਕਬਜ਼ਾ ਕਰਨ ਤੋਂ ਬਾਅਦ ਸਾਰੇ ਹਾਲਾਤ ਪੂਰੀ ਤਰਾਂ ਬਦਲ ਗਏ ਹਨ। ਸਰਕਾਰੀ ਦਫਤਰਾਂ ਤੇ ਕਬਜ਼ੇ ਕੀਤੇ ਜਾ ਰਹੇ ਹਨ, ਭਾਰਤ ‘ਚ ਅਫਗਾਨ ਦੂਤਘਰ ਦੇ ਟਵਿੱਟਰ ਹੈਂਡਲ ਨੂੰ ਹੈਕ ਕਰ ਲਿਆ ਗਿਆ ਹੈ। ਇਸ ਦੀ ਜਾਣਕਾਰੀ ਅੱਜ ਦੂਤਘਰ ਦੇ ਪ੍ਰੈੱਸ ਸਕੱਤਰ ਅਬੁਦਲਹਕ ਆਜ਼ਾਦ ਨੇ ਦਿੱਤੀ। ਉਨ੍ਹਾਂ ਨੇ ਆਪਣੇ ਟਵਿੱਟਰ ਹੈਂਡਲ ‘ਤੇ ਇਕ ਸਕਰੀਨ ਸ਼ਾਰਟ ਸ਼ੇਅਰ ਕੀਤਾ ਹੈ। ਪ੍ਰੈੱਸ ਸਕੱਤਰ ਨੇ ਦੱਸਿਆ ਭਾਰਤ ‘ਚ ਅਫਗਾਨ ਦੂਤਘਰ ਦੇ ਟਵਿੱਟਰ ਹੈਂਡਲ ਦਾ ਅਕਸੈਸ ਨਹੀਂ ਹੋ ਰਿਹਾ ਇਕ ਮਿੱਤਰ ਨੇ ਇਸ ਟਵੀਟ ਦਾ ਸਕਰੀਨਸ਼ਾਰਟ ਭੇਜਿਆ ਜੋ ਮੈਨੂੰ ਨਹੀਂ ਦਿਖ ਰਿਹਾ। ਮੈਂ ਲਾਗਇਨ ਕਰਨ ਦੀ ਕੋਸ਼ਿਸ਼ ਕੀਤੀ ਪਰ ਅਸਫ਼ਲ ਰਿਹਾ। ਅਜਿਹਾ ਲਗ ਰਿਹਾ ਹੈ ਕਿ ਇਹ ਹੈਕ ਹੋ ਚੁੱਕਾ ਹੈ। ਭਾਰਤ ‘ਚ ਅਫਗਾਨ ਦੂਤਘਰ ਦੇ ਟਵਿੱਟਰ ਅਕਾਊਂਟ ਵੱਲੋਂ ਅਸ਼ਰਫ ਗਨੀ ਦੀ ਤਸਵੀਰ ਨਾਲ ਪੋਸਟ ਕੀਤਾ ਗਿਆ ਹੈ। ਲਿਖਿਆ ਗਿਆ ਹੈ ਕਿ ਸਾਡਾ ਸਿਰ ਸ਼ਰਮ ਨਾਲ ਝੁਕ ਗਿਆ ਹੈ। ਅਸ਼ਰਫ ਗਨੀ ਆਪਣੇ ਚਮਚਿਆਂ ਨਾਲ ਫਰਾਰ ਹੋ ਗਿਆ। ਉਨ੍ਹਾਂ ਨੇ ਸਭ ਬਰਬਾਦ ਕਰ ਦਿੱਤਾ ਹੈ। ਅਸੀਂ ਇਕ ਭਗੋਡ਼ੇ ਪ੍ਰਤੀ ਸਮਰਪਿਤ ਹੋ ਕੇ ਕੰਮ ਕਰਨ ਲਈ ਮਾਫੀ ਮੰਗਦੇ ਹਾਂ। ਉਨ੍ਹਾਂ ਦੀ ਸਰਕਾਰ ਸਾਡੇ ਇਤਿਹਾਸ ‘ਤੇ ਇਕ ਦਾਗ਼ ਹੋਵੇਗੀ। ਇਸ ਟਵੀਟ ‘ਚ ਭਾਰਤੀ ਵਿਦੇਸ਼ ਮੰਤਰਾਲੇ ਨੂੰ ਵੀ ਟੈਗ ਕੀਤਾ ਗਿਆ ਹੈ।

 

Comment here