ਸਿਆਸਤਖਬਰਾਂਚਲੰਤ ਮਾਮਲੇਦੁਨੀਆ

ਭਾਰਤ-ਚੀਨ ਵਿਵਾਦ ਗੱਲਬਾਤ ਜ਼ਰੀਏ ਹੱਲ ਹੋਣ-ਦਲਾਈਲਾਮਾ

ਜੰਮੂ – ਬੋਧੀ ਧਰਮ ਆਗੂ ਦਲਾਈ ਲਾਮਾ ਲੱਦਾਖ ਦੌਰੇ ਤੇ ਹਨ, ਉਹਨਾਂ ਨੇ ਕਿਹਾ ਹੈ ਕਿ ਦੁਨੀਆ ਦੇ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ਾਂ ਭਾਰਤ ਅਤੇ ਚੀਨ ਨੂੰ ਆਪਣੇ ਵਿਵਾਦਾਂ ਨੂੰ ਗੱਲਬਾਤ ਰਾਹੀਂ ਹੱਲ ਕਰਨਾ ਹੋਵੇਗਾ। ਅੱਜ ਦੇ ਜ਼ਮਾਨੇ ਵਿਚ ਇਸ ਲਈ ਫ਼ੌਜੀ ਤਾਕਤ ਦੀ ਵਰਤੋਂ ਕਰਨਾ ਕੋਈ ਅਰਥ ਨਹੀਂ ਰੱਖਦਾ। ਸ਼ੁੱਕਰਵਾਰ ਸਵੇਰੇ ਲੱਦਾਖ ਲਈ ਰਵਾਨਾ ਹੋਣ ਤੋਂ ਪਹਿਲਾਂ ਜੰਮੂ ‘ਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦਲਾਈਲਾਮਾ ਲਾਮਾ ਨੇ ਕਿਹਾ ਕਿ ਗੁਆਂਢੀ ਦੇਸ਼ਾਂ ‘ਚ ਸ਼ਾਂਤੀ ਦਾ ਹੋਣਾ ਬਹੁਤ ਜ਼ਰੂਰੀ ਹੈ। ਇਸ ਤੋਂ ਪਹਿਲਾਂ ਸ਼ਹਿਰ ਦੇ ਨਰਵਾਲ ਹੋਟਲ ਵਿੱਚ ਜੰਮੂ ਵਿੱਚ ਪੜ੍ਹ ਰਹੇ 150 ਦੇ ਕਰੀਬ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਸਮੇਂ ਦੁਨੀਆਂ ਵਿੱਚ ਸ਼ਾਂਤੀ ਅਤੇ ਭਾਈਚਾਰਕ ਸਾਂਝ ਦੀ ਸਭ ਤੋਂ ਵੱਧ ਲੋੜ ਹੈ। ਉਨ੍ਹਾਂ ਜਾਤੀਵਾਦ ਨੂੰ ਛੋਟੀ ਸੋਚ ਵਾਲੇ ਲੋਕਾਂ ਦੀ ਉਪਜ ਦੱਸਦਿਆਂ ਕਿਹਾ ਕਿ ਸਭ ਬਰਾਬਰ ਹਨ। ਇਸ ਦੌਰਾਨ ਉਨ੍ਹਾਂ ਨੇ ਨਸਲੀ ਵਿਤਕਰੇ ਨੂੰ ਲੈ ਕੇ ਦੱਖਣੀ ਅਫਰੀਕਾ ਵਿੱਚ ਅਹਿੰਸਾ ਦਾ ਸੰਦੇਸ਼ ਫੈਲਾਉਣ ਲਈ ਮਹਾਤਮਾ ਗਾਂਧੀ ਦੀ ਵੀ ਸ਼ਲਾਘਾ ਕੀਤੀ। ਦਲਾਈ ਲਾਮਾ ਨੇ ਕਿਹਾ ਕਿ ਅੱਜ ਚੀਨ ਦੇ ਲੋਕ ਸਮਝ ਗਏ ਹਨ ਕਿ ਤਿੱਬਤੀ ਬੁੱਧ ਧਰਮ ਵਿਗਿਆਨ ‘ਤੇ ਆਧਾਰਿਤ ਧਰਮ ਹੈ। ਕੁਝ ਚੀਨੀ ਕੱਟੜਪੰਥੀ ਉਸ ਨੂੰ ਵੱਖਵਾਦੀ ਮੰਨਦੇ ਹਨ। ਆਮ ਲੋਕ ਸੱਚ ਨੂੰ ਸਮਝਦੇ ਹਨ। ਇਸ ਦੌਰਾਨ ਉਨ੍ਹਾਂ ਨੇ ਲੱਦਾਖੀ ਨੌਜਵਾਨਾਂ ਨੂੰ ਕੁਝ ਮੰਤਰ ਵੀ ਪੜ੍ਹਾਏ। ਇਸ ਦੌਰਾਨ ਉਨ੍ਹਾਂ ਨੌਜਵਾਨਾਂ ਨੂੰ ਇਨ੍ਹਾਂ ਮੰਤਰਾਂ ਦਾ ਜਾਪ ਕਰਨ ਲਈ ਕਿਹਾ ਅਤੇ ਕਿਹਾ ਕਿ ਜੇਕਰ ਉਹ ਇਸ ਮੰਤਰ ਦਾ ਸੌ ਵਾਰ ਜਾਪ ਕਰਨ ਤਾਂ ਇਹ ਉਨ੍ਹਾਂ ਨੂੰ ਸਰੀਰਕ ਅਤੇ ਮਾਨਸਿਕ ਤੌਰ ‘ਤੇ ਮਜ਼ਬੂਤ ​​ਬਣਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਮੈਂ, ਮੇਰਾ ਦੀ ਬਜਾਏ ਅਸੀਂ, ਸਾਡੇ ਸ਼ਬਦਾਂ ਦੀ ਵਰਤੋਂ ਕੀਤੀ ਜਾਵੇ ਤਾਂ ਇਸ ਨਾਲ ਏਕਤਾ ਆਉਂਦੀ ਹੈ। ਇਸ ਦੌਰਾਨ ਉਨ੍ਹਾਂ ਨੇ ਕੋਰੋਨਾ ਤੋਂ ਸੁਚੇਤ ਰਹਿਣ ਦਾ ਸੁਨੇਹਾ ਦਿੱਤਾ। ਕਰੋਨਾ ਨੇ ਸਮਾਜ ਨੂੰ ਬਹੁਤ ਕੁਝ ਸਿਖਾਇਆ ਹੈ। ਇਸ ਤੋਂ ਬਾਅਦ ਦਲਾਈਲਾਮਾ ਨੇ ਜੰਮੂ ਦੇ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ, ਮੁਕੇਸ਼ ਸਿੰਘ, ਜੰਮੂ ਦੇ ਡਿਵੀਜ਼ਨਲ ਕਮਿਸ਼ਨਰ ਰਮੇਸ਼ ਕੁਮਾਰ ਅਤੇ ਰਾਜ ਪ੍ਰਸ਼ਾਸਨ ਦੇ ਕੁਝ ਹੋਰ ਸੀਨੀਅਰ ਅਧਿਕਾਰੀਆਂ ਨੂੰ ਵੀ ਆਸ਼ੀਰਵਾਦ ਦਿੱਤਾ। ਇਸ ਤੋਂ ਬਾਅਦ ਉਹ ਸਵੇਰੇ ਕਰੀਬ 10.15 ਵਜੇ ਜੰਮੂ ਹਵਾਈ ਅੱਡੇ ਤੋਂ ਲੇਹ ਲਈ ਰਵਾਨਾ ਹੋਏ। ਦਲਾਈਲਾਮਾ ਲੱਦਾਖ ਦੀ ਆਪਣੀ ਯਾਤਰਾ ਦੌਰਾਨ ਲਗਭਗ ਇੱਕ ਮਹੀਨੇ ਲਈ ਲੇਹ ਵਿੱਚ ਰਹਿਣਗੇ। ਲੇਹ ਵਿੱਚ ਉਨ੍ਹਾਂ ਦੇ ਸਵਾਗਤ ਲਈ ਤਿਆਰੀਆਂ ਕੀਤੀਆਂ ਗਈਆਂ ਹਨ।

ਦਲਾਈਲਾਮਾ ਲੇਹ ਪਹੁੰਚਣ ਤੋਂ ਬਾਅਦ ਸ਼ਾਮ ਨੂੰ ਕਰੀਬ ਸੌ ਪ੍ਰਮੁੱਖ ਲੋਕਾਂ ਨਾਲ ਮੁਲਾਕਾਤ ਕਰਨਗੇ। ਦੌਰੇ ਦੌਰਾਨ ਦਲਾਈਲਾਮਾ ਦਾ 19 ਅਗਸਤ ਤੱਕ ਲੇਹ ਵਿੱਚ ਹੀ ਰੁਕਣਾ ਹੈ। ਦਲਾਈਲਾਮਾ ਲੇਹ ਦੇ ਚੋਗਲਾਮਸਰ ਵਿਖੇ ਕਰੀਬ ਇੱਕ ਮਹੀਨੇ ਦੇ ਆਪਣੇ ਠਹਿਰਾਅ ਦੌਰਾਨ ਤਿੰਨ ਦਿਨ ਉਪਦੇਸ਼ ਵੀ ਦੇਣਗੇ।

Comment here