ਸਿਆਸਤਖਬਰਾਂਚਲੰਤ ਮਾਮਲੇਦੁਨੀਆ

ਭਾਰਤ-ਇੰਡੋਨੇਸ਼ੀਆ ਨੇ ਅੱਤਵਾਦ ਵਿਰੁੱਧ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ

ਬਾਲੀ-ਦੁਨੀਆ ਦੇ ਸਭ ਤੋਂ ਵੱਡੇ ਮੁਸਲਿਮ ਆਬਾਦੀ ਵਾਲੇ ਦੇਸ਼ ਇੰਡੋਨੇਸ਼ੀਆ ਨੇ ਅੱਤਵਾਦ ਦੇ ਵਿੱਤ ਪੋਸ਼ਣ ਦਾ ਮੁਕਾਬਲਾ ਕਰਨ ਲਈ ਸ਼ਨੀਵਾਰ ਨੂੰ ਜੀ-20 ਦੀ ਬੈਠਕ ਦੌਰਾਨ ਬਾਲੀ ਵਿੱਚ ਇੱਕ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ, ਜਿਸ ਵਿੱਚ ਭਾਰਤ ਦੀ ਸੁਰ ਗੂੰਜਦੀ ਹੈ। ਇਸ ਸਮਝੌਤੇ ਰਾਹੀਂ ਦੋਵੇਂ ਦੇਸ਼ ਅੱਤਵਾਦ ਦੇ ਵਿੱਤ ਪੋਸ਼ਣ ਅਤੇ ਭੁਗਤਾਨ ਪ੍ਰਣਾਲੀ ਸਮੇਤ ਕਈ ਮੁੱਦਿਆਂ ‘ਤੇ ਇਕ-ਦੂਜੇ ਨਾਲ ਸਹਿਯੋਗ ਕਰਨ ਲਈ ਸਹਿਮਤ ਹੋਏ।
ਇਸ ਸਬੰਧ ਵਿੱਚ ਭਾਰਤ ਦਾ ਕੇਂਦਰੀ ਬੈਂਕ” ਆਰਬੀਆਈ ਨੇ ਇੱਕ ਪ੍ਰੈਸ ਬਿਆਨ ਵਿੱਚ ਕਿਹਾ, “ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਅਤੇ ਬੈਂਕ ਇੰਡੋਨੇਸ਼ੀਆ (ਬੀਆਈ) ਨੇ 16 ਜੁਲਾਈ, 2022 ਨੂੰ ਇੰਡੋਨੇਸ਼ੀਆ ਦੇ ਬਾਲੀ ਵਿੱਚ ਜੀ -20 ਦੇ ਵਿੱਤ ਮੰਤਰੀਆਂ ਅਤੇ ਕੇਂਦਰੀ ਬੈਂਕ ਦੇ ਗਵਰਨਰਾਂ ਦੀ ਮੀਟਿੰਗ ਦੌਰਾਨ ਆਪਸੀ ਸਹਿਯੋਗ ਨੂੰ ਬਿਹਤਰ ਬਣਾਉਣ ਲਈ ਇੱਕ ਸਮਝੌਤੇ ‘ਤੇ ਹਸਤਾਖਰ ਕੀਤੇ। ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਅਤੇ ਬੀਆਈ ਗਵਰਨਰ ਪੈਰੀ ਵਾਰਜੀਓ ਦੀ ਮੌਜੂਦਗੀ ਵਿੱਚ ਆਰਬੀਆਈ ਦੇ ਡਿਪਟੀ ਗਵਰਨਰ ਮਾਈਕਲ ਦੇਵਵਰਤ ਪਾਤਰਾ ਅਤੇ ਬੀਆਈ ਦੇ ਡਿਪਟੀ ਗਵਰਨਰ ਡੋਡੀ ਬੁਡੀ ਵਾਲਿਓ ਨੇ ਇਸ ਸਮਝੌਤੇ ‘ਤੇ ਹਸਤਾਖਰ ਕੀਤੇ।
ਇਸ ਸਹਿਮਤੀ ਪੱਤਰ ਵਿੱਚ ਆਰ ਬੀ ਆਈ ਅਤੇ ਬੀਆਈ ਦੋਹਾਂ ਕੇਂਦਰੀ ਬੈਂਕਾਂ ਦਰਮਿਆਨ ਆਤੰਕੀ ਵਿੱਤ ਪੋਸ਼ਣ ਦਾ ਮੁਕਾਬਲਾ ਕਰਨ ਅਤੇ ਕੇਂਦਰੀ ਬੈਂਕਿੰਗ ਦੇ ਖੇਤਰ ਵਿੱਚ ਸੂਚਨਾ ਦੇ ਅਦਾਨ-ਪ੍ਰਦਾਨ ਅਤੇ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਸਬੰਧਾਂ ਨੂੰ ਗਹਿਰਾ ਕਰਨ ਦੀ ਕਲਪਨਾ ਕੀਤੀ ਗਈ ਹੈ, ਜਿਸ ਵਿੱਚ ਭੁਗਤਾਨ ਪ੍ਰਣਾਲੀਆਂ ਲਈ ਰੈਗੂਲੇਟਰੀ ਅਤੇ ਨਿਗਰਾਨ ਫਰੇਮਵਰਕ, ਭੁਗਤਾਨ ਸੇਵਾਵਾਂ ਵਿੱਚ ਡਿਜੀਟਲ ਇਨੋਵੇਸ਼ਨ ਅਤੇ ਐਂਟੀ ਮਨੀ ਲਾਂਡਰਿੰਗ ਸ਼ਾਮਲ ਹਨ। ਬਿਆਨ ਮੁਤਾਬਕ ਸਮਝੌਤੇ ਨੂੰ ਨੀਤੀਗਤ ਗੱਲਬਾਤ, ਤਕਨੀਕੀ ਸਹਿਯੋਗ, ਸੂਚਨਾ ਦੇ ਆਦਾਨ-ਪ੍ਰਦਾਨ ਅਤੇ ਸਾਂਝੀ ਕਾਰਵਾਈ ਰਾਹੀਂ ਲਾਗੂ ਕੀਤਾ ਜਾਵੇਗਾ। ਇਹ ਸਹਿਮਤੀ ਪੱਤਰ ਆਪਸੀ ਸਮਝ ਨੂੰ ਪ੍ਰੋਤਸਾਹਨ ਦੇਣ, ਕੁਸ਼ਲ ਭੁਗਤਾਨ ਪ੍ਰਣਾਲੀਆਂ ਵਿਕਸਤ ਕਰਨ ਅਤੇ ਸਰਹੱਦ ਪਾਰ ਭੁਗਤਾਨ ਕਨੈਕਟੀਵਿਟੀ ਹਾਸਲ ਕਰਨ ਲਈ ਇੱਕ ਵਧੀਆ ਨੀਂਹ ਪ੍ਰਦਾਨ ਕਰੇਗਾ।

Comment here