ਨਵੀਂ ਦਿੱਲੀ-ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਕਿਹਾ ਕਿ ਭਾਰਤ ਅਤੇ ਇਟਲੀ ਦੇ ਕੋਲ ਸੈਰ-ਸਪਾਟਾ, ਡਿਜ਼ਾਈਨ, ਡਿਜੀਟਲ ਵਰਲਡ, ਸੇਵਾਵਾਂ, ਵਸਤੂਆਂ ਅਤੇ ਸਿੱਖਿਆ ਵਰਗੇ ਖੇਤਰਾਂ ਵਿੱਚ ਸਹਿਯੋਗ ਦੇ ਵਧੀਆ ਮੌਕੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਮੌਕਿਆਂ ਦਾ ਲਾਭ ਉਠਾ ਕੇ ਆਰਥਿਕ ਵਿਕਾਸ ਨੂੰ ਹੁਲਾਰਾ ਦਿੱਤਾ ਜਾ ਸਕਦਾ ਹੈ। ਗੋਇਲ ਨੇ ਕਿਹਾ ਕਿ ਭਾਰਤ ਦਾ ਵਿਸ਼ਾਲ ਬਾਜ਼ਾਰ ਅਤੇ ਪ੍ਰਤਿਭਾਸ਼ਾਲੀ ਕਰਮਚਾਰੀਆਂ ਦੀ ਉਪਲਬਧਤਾ ਅਤੇ ਅਪਾਰ ਮੌਕੇ ਦੋਵਾਂ ਦੇਸ਼ਾਂ ਦਰਮਿਆਨ ਵਪਾਰਕ ਸਬੰਧਾਂ ਨੂੰ ਹੋਰ ਮਜ਼ਬੂਤ ਕਰ ਸਕਦੇ ਹਨ। ਗੋਇਲ ਨੇ ਇਟਲੀ ਦੇ ਵਿਦੇਸ਼ ਮੰਤਰੀ ਲੁਈਗੀ ਡੀ ਮਾਈਓ ਦੇ ਨਾਲ ਇੰਡੀਆ ਇਟਲੀ ਬਿਜ਼ਨਸ ਡਾਇਲਾਗ ਵਿੱਚ ਕਿਹਾ, “ਭਾਰਤ ਕੋਲ ਦੁਨੀਆ ਦੇ ਕਿਸੇ ਵੀ ਦੇਸ਼ ਨਾਲੋਂ ਸਭ ਤੋਂ ਵੱਧ ਵਪਾਰਕ ਮੌਕੇ ਹਨ। ਅੱਜ ਅਸੀਂ 3,000 ਬਿਲੀਅਨ ਡਾਲਰ ਦੀ ਅਰਥਵਿਵਸਥਾ ਤੋਂ 10 ਸਾਲਾਂ ਵਿੱਚ 10,000 ਬਿਲੀਅਨ ਡਾਲਰ ਅਤੇ 20 ਸਾਲਾਂ ਵਿੱਚ $30,000 ਬਿਲੀਅਨ ਦੀ ਅਰਥਵਿਵਸਥਾ ਵੱਲ ਵਧ ਰਹੇ ਹਾਂ। ਇਟਲੀ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਬਹੁਤ ਸਾਰੀਆਂ ਇਟਾਲੀਅਨ ਕੰਪਨੀਆਂ ਆਪਣੀ ਲੰਬੀ ਮਿਆਦ ਦੀ ਰਣਨੀਤੀ ਵਿੱਚ ਭਾਰਤ ਨੂੰ ਇੱਕ ਪ੍ਰਮੁੱਖ ਦੇਸ਼ ਮੰਨਦੀਆਂ ਹਨ, ਜਿਸਦਾ ਬਾਜ਼ਾਰ ਵਿਸ਼ਵ ਪੱਧਰ ‘ਤੇ ਵਿਕਾਸ ਨੂੰ ਅੱਗੇ ਵਧਾਏਗਾ। ਉਨ੍ਹਾਂ ਦੱਸਿਆ ਕਿ 600 ਤੋਂ ਵੱਧ ਇਟਾਲੀਅਨ ਕੰਪਨੀਆਂ ਨੇ ਭਾਰਤ ਵਿੱਚ ਆਪਣੀ ਮੌਜੂਦਗੀ ਸਥਾਪਿਤ ਕੀਤੀ ਹੈ ਅਤੇ ਉਨ੍ਹਾਂ ਨੇ 50,000 ਤੋਂ ਵੱਧ ਸਥਾਨਕ ਕਰਮਚਾਰੀਆਂ ਨੂੰ ਰੁਜ਼ਗਾਰ ਦਿੱਤਾ ਹੈ।
Comment here