ਸਿਆਸਤਖਬਰਾਂਦੁਨੀਆ

ਭਾਰਤ ਆਟੋ ਸੈਕਟਰ ਦਾ ਬਣੇਗਾ ‘ਕਿੰਗ’

ਨਵੀਂ ਦਿੱਲੀ-ਭਾਰਤ ’ਚ ਲਗਾਤਾਰ ਨਿਰਮਾਣ ਇਕਾਈਆਂ ਦਾ ਵਿਸਤਾਰ ਦੇਖਣ ਨੂੰ ਮਿਲਿਆ ਹੈ। ਨਵੀਆਂ-ਨਵੀਆਂ ਇਕਾਈਆਂ ਅਤੇ ਨਿਵੇਸ਼ ਦੇਖਣ ਨੂੰ ਮਿਲ ਰਿਹਾ ਹੈ। ਚੀਨ ਅਤੇ ਅਮਰੀਕਾ (ਯੂ. ਐੱਸ.) ਤੋਂ ਬਾਅਦ ਭਾਰਤ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਆਟੋ ਇੰਡਸਟਰੀ ਹੈ। ਅਜਿਹੀ ਕੋਈ ਕੰਪਨੀ ਜੋ ਭਾਰਤ ’ਚ ਮੌਜੂਦ ਨਾ ਹੋਵੇ, ਜੋ ਨਹੀਂ ਹੈ ਉਹ ਵੀ ਭਾਰਤ ’ਚ ਆਉਣ ਨੂੰ ਕਾਹਲੀ ਹੈ। ਇਸ ’ਚ ਇਕ ਨਵਾਂ ਨਾਂ ਜੁੜ ਗਿਆ ਹੈ ਅਤੇ ਉਹ ਹੈ ਟੈਸਲਾ ਦਾ, ਜਿਸ ਦੀ ਭਾਰਤ ਸਰਕਾਰ ਨਾਲ ਗੱਲਬਾਤ ਚੱਲ ਰਹੀ ਹੈ। ਅਜਿਹੇ ’ਚ ਸਵਾਲ ਇਹ ਹੈ ਕਿ ਕੀ ਆਟੋ ਸੈਕਟਰ ਖਾਸ ਕਰ ਕੇ ਈ. ਵੀ. ਸੈਗਮੈਂਟ ’ਚ ਭਾਰਤ ਅਮਰੀਕਾ ਅਤੇ ਚੀਨ ਨੂੰ ਪਿੱਛੇ ਛੱਡ ਸਕਦਾ ਹੈ। ਸਵਾਲ ਵੱਡਾ ਇਸ ਲਈ ਵੀ ਹੈ ਕਿਉਂਕਿ ਮੌਜੂਦਾ ਸਮੇਂ ’ਚ ਹਾਲੇ ਸੈਮੀਕੰਡਕਟਰ ਦੀ ਕਮੀ ਪੂਰੀ ਨਹੀਂ ਹੋ ਰਹੀ ਹੈ। ਨਿਰਮਾਣ ਸਮਰੱਥਾ ਨੂੰ ਪੂਰਾ ਕਰਨ ’ਚ ਵੱਡੀ ਤੋਂ ਵੱਡੀ ਕੰਪਨੀ ਪਿੱਛੇ ਹੈ। ਉੱਥੇ ਹੀ ਦੂਜੇ ਪਾਸੇ ਯੁੂਰਪ, ਬ੍ਰਿਟੇਨ ਅਤੇ ਅਮਰੀਕਾ ’ਚ ਮੰਦੀ ਦੇ ਸੰਘਣੇ ਬੱਦਲ ਛਾਏ ਹੋਏ ਹਨ। ਨੌਕਰੀਆਂ ਜਾ ਰਹੀਆਂ ਹਨ, ਜਿਸ ਕਾਰਣ ਮੰਗ ਘੱਟ ਹੋਣ ਦੇ ਆਸਾਰ ਵਧ ਗਏ ਹਨ। ਅਜਿਹੇ ’ਚ ਇਸ ਇੰਡਸਟਰੀ ਦੇ ਸਾਹਮਣੇ ਕਾਫੀ ਚੁਣੌਤੀਆਂ ਹਨ। ਉਂਝ ਮਾਰੂਤੀ ਸੁਜ਼ੂਕੀ ਦੇ ਚੇਅਰਮੈਨ ਨੇ ਹਾਲ ਹੀ ’ਚ ਕਿਹਾ ਕਿ ਭਾਰਤ ਦੀ ਆਟੋ ਇੰਡਸਟਰੀ ਸਾਲ 2030 ਤੋਂ ਪਹਿਲਾਂ ਦੁਨੀਆ ਦੀ ਸਭ ਤੋਂ ਵੱਡੀ ਆਟੋ ਇੰਡਸਟਰੀ ਬਣ ਸਕਦੀ ਹੈ। ਹਾਲ ਹੀ ਦੇ ਸਾਲਾਂ ’ਚ ਭਾਰਤ ਵਾਹਨ ਨਿਰਮਾਤਾਵਾਂ ਲਈ ਮੇਨ ਮਾਰਕੀਟ ਵਜੋਂ ਉੱਭਰਿਆ ਹੈ। ਭਾਰਤ ’ਚ ਲਗਾਤਾਰ ਨਿਰਮਾਣ ਇਕਾਈਆਂ ਦਾ ਵਿਸਤਾਰ ਦੇਖਣ ਨੂੰ ਮਿਲਿਆ ਹੈ। ਨਵੀਆਂ-ਨਵੀਆਂ ਇਕਾਈਆਂ ਅਤੇ ਨਿਵੇਸ਼ ਦੇਖਣ ਨੂੰ ਮਿਲ ਰਿਹਾ ਹੈ। ਹੁਣ ਤਾਂ ਟੈਸਲਾ ਦੀ ਵੀ ਗੱਲ ਚੱਲ ਰਹੀ ਹੈ ਜੋ ਕਿ ਕਾਫੀ ਹਾਂਪੱਖੀ ਮੋੜ ’ਤੇ ਹੈ। ਅਜਿਹੇ ’ਚ ਦੇਸ਼ ਆਉਣ ਵਾਲੇ ਸਾਲਾਂ ’ਚ ਅਮਰੀਕਾ ਅਤੇ ਚੀਨ ਵਰਗੀ ਵੱਡੀ ਮਾਰਕੀਟ ਨੂੰ ਪਿੱਛੇ ਛੱਡ ਸਕਦਾ ਹੈ। ਇਸ ਗੱਲ ਦੀ ਭਵਿੱਖਬਾਣੀ ਮਾਰੂਤੀ ਸੁਜ਼ੂਕੀ ਇੰਡੀਆ ਦੇ ਚੇਅਰਮੈਨ ਆਰ. ਸੀ. ਭਾਰਗਵ ਨੇ ਵੀ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤ ਅਗਲੇ 5 ਸਾਲਾਂ ਦੇ ਅੰਦਰ ਅਮਰੀਕਾ ਅਤੇ ਚੀਨ ਦੋਹਾਂ ਨੂੰ ਪਛਾੜਦੇ ਹੋਏ ਦੁਨੀਆ ਦੀ ਨੰਬਰ ਵਨ ਕਾਰ ਮਾਰਕੀਟ ਬਣ ਜਾਏਗਾ।
ਅਗਲੇ 5 ਸਾਲਾਂ ’ਚ ਹੋ ਸਕਦਾ ਹੈ 70,000 ਕਰੋੜ ਰੁਪਏ ਦਾ ਨਿਵੇਸ਼
ਅਗਲੇ ਪੰਜ ਸਾਲਾਂ ’ਚ ਆਟੋ ਮੈਨੂਫੈਕਚਰਿੰਗ ’ਚ 70,000 ਕਰੋੜ ਤੋਂ ਵੱਧ ਦਾ ਨਿਵੇਸ਼ ਹੋ ਸਕਦਾ ਹੈ। ਮਾਰੂਤੀ ਸੁਜ਼ੂਕੀ ਖੁਦ 18,000 ਕਰੋੜ ਰੁਪਏ ਦਾ ਨਿਵੇਸ਼ ਕਰਨ ਜਾ ਰਹੀ ਹੈ। ਉਹ ਹਰਿਆਣਾ ਦੇ ਸੋਨੀਪਤ ’ਚ ਪ੍ਰੋਡਕਸ਼ਨ ਯੂਨਿਟ ਦਾ ਨਿਰਮਾਣ ਕਰੇਗੀ। ਇਹ ਕੰਪਨੀ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਉਤਪਾਦਨ ਇਕਾਈ ਹੋਣ ਦਾ ਅਨੁਮਾਨ ਹੈ। ਮਾਰੂਤੀ ਸੁਜ਼ੂਕੀ ਤੋਂ ਇਲਾਵਾ ਦੂਜੇ ਕਾਰ ਨਿਰਮਾਤਾ ਵੀ ਆਪਣੇ ਉਤਪਾਦਨ ਨੂੰ ਵਧਾਉਣ ਲਈ ਨਿਵੇਸ਼ ਕਰਨ ਦਾ ਮਨ ਬਣਾ ਚੁੱਕੇ ਹਨ। ਹੁੰਡਈ ਦੇਸ਼ ’ਚ 20,000 ਕਰੋੜ ਰੁਪਏ ਦਾ ਨਿਵੇਸ਼ ਕਰ ਕੇ ਉਤਪਾਦਨ ਇਕਾਈ ਬਣਾਉਣ ਦਾ ਐਲਾਨ ਕਰ ਚੁੱਕੀ ਹੈ ਤਾਂ ਕਿ ਉਤਪਾਦਨ ਵਧਾ ਕੇ ਐਕਸਪੋਰਟ ਨੂੰ ਵਧਾਇਆ ਜਾ ਸਕੇ। ਉੱਥੇ ਹੀ ਦੂਜੇ ਪਾਸੇ ਐੱਮ. ਜੀ. ਮੋਟਰਸ ਵੀ ਦੇਸ਼ ’ਚ 5,000 ਕਰੋੜ ਰੁਪਏ ਦਾ ਨਿਵੇਸ਼ ਕਰ ਸਕਦੀ ਹੈ। ਦੁਨੀਆ ਦੀ ਸਭ ਤੋਂ ਵੱਡੀ ਈ. ਵੀ. ਕੰਪਨੀ ਭਾਰਤ ’ਚ ਐਂਟਰੀ ਕਰਨ ਲਈ ਤਿਆਰ ਹੈ। ਜੇ ਸਰਕਾਰ ਦੀ ਡੀਲ ਹੁੰਦੀ ਹੈ ਤਾਂ ਅਨੁਮਾਨ ਮੁਤਾਬਕ ਟੈਸਲਾ ਵੀ ਭਾਰਤ ’ਚ 30 ਤੋਂ 35 ਹਜ਼ਾਰਕਰੋੜ ਰੁਪਏ ਦਾ ਨਿਵੇਸ਼ ਕਰ ਸਕਦੀ ਹੈ।
ਚੀਨ ਨੂੰ ਕਿਵੇਂ ਛੱਡ ਸਕਦਾ ਹੈ ਪਿੱਛੇ
ਮੌਜੂਦਾ ਸਮੇਂ ’ਚ ਚੀਨ ਦੁਨੀਆ ਦੀ ਸਭ ਤੋਂ ਵੱਡੀ ਕਾਰ ਮਾਰਕੀਟ ਹੈ। ਇੱਥੇ ਸਭ ਤੋਂ ਵੱਧ ਕਾਰਾਂ ਦੀ ਵਿਕਰੀ ਹੁੰਦੀ ਹੈ। ਅਜਿਹੇ ’ਚ ਭਾਰਤ ਲਈ ਚੀਨ ਨੂੰ ਪਿੱਛੇ ਛੱਡਣਾ ਮੁਸ਼ਕਲ ਤਾਂ ਹੈ ਪਰ ਅਸੰਭਵ ਨਹੀਂ। ਅੰਕੜਿਆਂ ’ਤੇ ਗੱਲ ਕਰੀਏ ਤਾਂ ਸਾਲ 2022 ਵਿਚ ਭਾਰਤ ’ਚ ਸਾਰੀਆਂ ਸ਼੍ਰੇਣੀਆਂ ਦੇ ਵਾਹਨਾਂ ਦੀ ਵਿਕਰੀ 20.75 ਮਿਲੀਅਨ ਇਕਾਈਆਂ ਸ। ਚੀਨ ਨੇ ਇਸ ਸਾਲ ’ਚ 26.86 ਮਿਲੀਅਨ ਆਟੋਮੋਬਾਇਲ ਵੇਚੇ ਹਨ। ਕਈ ਉਪਾਅ ਨੂੰ ਕਰਨ ਦੇ ਨਾਲ ਭਾਰਤ ਚੀਨ ਨੂੰ ਪਿੱਛੇ ਛੱਡ ਸਕਦਾ ਹੈ।

Comment here