ਅਪਰਾਧਸਿਆਸਤਖਬਰਾਂਦੁਨੀਆ

ਭਾਰਤ ਅੱਤਵਾਦ ਵਿਰੁੱਧ ਅਹਿਮ ਭੂਮਿਕਾ ਨਿਭਾਏਗਾ – ਅਮਰੀਕੀ ਡਿਪਲੋਮੈਟ

ਵਾਸ਼ਿੰਗਟਨ-ਬੀਤੇ ਦਿਨੀਂ ਸੰਯੁਕਤ ਰਾਜ ਸ਼ਾਂਤੀ ਸੰਸਥਾਨ (ਯੂ.ਐੱਸ.ਆਈ.ਪੀ.) ਦੇ ਉਪ ਪ੍ਰਧਾਨ ਜਾਰਜ ਮੂਸ ਨੇ ਵਾਸ਼ਿੰਗਟਨ ’ਚ 9/11 ਤੋਂ ਬਾਅਦ ਤੋਂ ਬਾਅਦ ਬੀਸ ਸਾਲ : ਅਮਰੀਕੀ ਸ਼ਾਂਤੀ ਨਿਰਮਾਣ ਨੀਤੀ ਦਾ ਵਿਕਾਸ’ ਵਿਸ਼ੇ ’ਤੇ ਆਨਲਾਈਨ ਸੈਸ਼ਨ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਭਾਰਤ, ਅਮਰੀਕਾ ਦਾ ਪ੍ਰਮੁੱਖ ਸਾਂਝੇਦਾਰ ਹੈ ਅਤੇ ਹਮੇਸ਼ਾ ਬਣਿਆ ਰਹੇਗਾ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਅੱਤਵਾਦ ਨਾਲ ਨਜਿੱਠਣ ਦੇ ਭਾਰਤ ਦੇ ਤੌਰ-ਤਰੀਕਿਆਂ ਦਾ ਸਨਮਾਨ ਕਰਦਾ ਹੈ। ਕੀਰ ਪੀਸ ਫਾਉਂਡੇਸ਼ਨ ਨਾਲ ਆਨਲਾਈਨ ਮੀਟਿੰਗ ਦੌਰਾਨ ਮੂਸ ਤੋਂ ਜਦ ਪੁੱਛਿਆ ਗਿਆ ਕਿ ਕੀ ਅਮਰੀਕਾ ਦੀ ਤਰ੍ਹਾਂ ਅੱਤਵਾਦ ਨਾਲ ਪੀੜਤ ਰਿਹਾ ਭਾਰਤ ਵੀ ਇਸ ਸਮੱਸਿਆ ਨਾਲ ਨਜਿੱਠਣ ’ਚ ਅਹਿਮ ਭੂਮਿਕਾ ਅਦਾ ਕਰ ਸਕਦਾ ਹੈ ਤਾਂ ਮੂਸ ਨੇ ‘ਹਾਂ’ ’ਚ ਜਵਾਬ ਦਿੱਤਾ। ਮੂਸ ਨੇ ਕਿਹਾ ਅਸਲ ’ਚ ਅਸੀਂ ਜਾਣਦੇ ਹਾਂ ਕਿ ਜਦ ਹਮਲਿਆਂ ਅਤੇ ਅੱਤਵਾਦ ਦੀ ਆਕਰਾਮਕਤਾ ਦੀ ਗੱਲ ਆਉਂਦੀ ਹੈ ਤਾਂ ਭਾਰਤ ਨੂੰ ਅਮਰੀਕਾ ਤੋਂ ਕਿਤੇ ਜ਼ਿਆਦਾ ਨੁਕਸਾਨ ਹੋਇਆ ਹੈ।

Comment here