ਸਿਆਸਤਖਬਰਾਂਚਲੰਤ ਮਾਮਲੇਦੁਨੀਆ

ਭਾਰਤ ਅਮਰੀਕਾ ਦੀ ਰੀਸ ਨਾ ਕਰੇ-ਚੀਨ

ਬੀਜਿੰਗ-ਅਮਰੀਕੀ ਸੰਸਦ ਦੀ ਸਪੀਕਰ ਨੈਨਸੀ ਪੇਲੋਸੀ ਦੇ ਤਾਇਵਾਨ ਦੌਰੇ ਤੋਂ ਪਰੇਸ਼ਾਨ ਚੀਨ ਹੁਣ ਭਾਰਤ ਨੂੰ ਧਮਕੀਆਂ ਦੇਣ ‘ਤੇ ਉਤਰ ਆਇਆ ਹੈ। ਡ੍ਰੈਗਨ ਭਾਰਤੀ ਸੰਸਦ ਮੈਂਬਰਾਂ ਦੇ ਵਫਦ ਨੂੰ ਤਾਈਵਾਨ ਭੇਜਣ ਦੀ ਸਲਾਹ ‘ਤੇ ਗੁੱਸੇ ‘ਚ ਹੈ ਅਤੇ ਭਾਰਤ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਅਮਰੀਕਾ ਦੇ ਨਕਸ਼ੇ-ਕਦਮਾਂ ‘ਤੇ ਚੱਲਣ ਦੀ ਕੋਸ਼ਿਸ਼ ਨਾ ਕਰੇ। ਨਵੀਂ ਦਿੱਲੀ ਸਥਿਤ ਚੀਨੀ ਦੂਤਘਰ ਨੇ ਕਾਂਗਰਸ ਨੇਤਾ ਅਤੇ ਸੰਸਦ ਮੈਂਬਰ ਮਨੀਸ਼ ਤਿਵਾੜੀ ਵੱਲੋਂ ਭਾਰਤੀ ਸੰਸਦ ਮੈਂਬਰਾਂ ਦਾ ਵਫਦ ਤਾਈਵਾਨ ਭੇਜਣ ਦੀ ਸਲਾਹ ‘ਤੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਭਾਰਤ ਨੂੰ ‘ਇਕ ਚੀਨ ਨੀਤੀ’ ‘ਤੇ ਕਾਇਮ ਰਹਿਣਾ ਚਾਹੀਦਾ ਹੈ ਅਤੇ ਤਾਈਵਾਨ ਤੋਂ ਦੂਰੀ ਬਣਾ ਲੈਣੀ ਚਾਹੀਦੀ ਹੈ। ਚੀਨ ਦੇ ਦੂਤਘਰ ਨੇ ਕਿਹਾ ਕਿ ਵਨ ਚਾਈਨਾ ਨੀਤੀ ਕੌਮਾਂਤਰੀ ਭਾਈਚਾਰੇ ਲਈ ਸਾਂਝੀ ਸਹਿਮਤੀ ਦਾ ਸਿਧਾਂਤ ਹੈ। ਭਾਰਤ ਵੀ ਇਸ ਵਿੱਚ ਆਉਂਦਾ ਹੈ ਅਤੇ ਇਹ ਚੀਨ ਦੇ ਦੂਜੇ ਦੇਸ਼ਾਂ ਨਾਲ ਸਬੰਧ ਵਿਕਸਿਤ ਕਰਨ ਦਾ ਮੂਲ ਆਧਾਰ ਹੈ। ਚੀਨ ਨੇ ਇਹ ਬਿਆਨ ਅਜਿਹੇ ਸਮੇਂ ਜਾਰੀ ਕੀਤਾ ਹੈ ਜਦੋਂ ਅਮਰੀਕੀ ਸੰਸਦ ਦੀ ਸਪੀਕਰ ਨੈਨਸੀ ਪੇਲੋਸੀ ਨੇ ਅਜਗਰ ਦੇ ਖਤਰੇ ਨੂੰ ਟਾਲਦਿਆਂ ਤਾਈਵਾਨ ਦਾ ਦੌਰਾ ਕੀਤਾ ਹੈ। ਇਸ ਕਾਰਨ ਚੀਨ ਬੁਰੀ ਤਰ੍ਹਾਂ ਗੁੱਸੇ ‘ਚ ਆ ਗਿਆ ਹੈ ਅਤੇ ਉਹ ਤਾਈਵਾਨ ਸਟ੍ਰੇਟ ‘ਚ ਲਾਈਵ ਫਾਇਰ ਡ੍ਰਿਲਸ ਕਰ ਰਿਹਾ ਹੈ। ਚੀਨੀ ਦੂਤਘਰ ਦੇ ਬੁਲਾਰੇ ਵੈਂਗ ਸ਼ਿਆਓਜਿਆਨ ਨੇ ਬੁੱਧਵਾਰ ਨੂੰ ਆਪਣੇ ਬਿਆਨ ‘ਚ ਕਿਹਾ, ‘ਭਾਰਤ ਪਹਿਲੇ ਦੇਸ਼ਾਂ ‘ਚ ਸ਼ਾਮਲ ਹੈ, ਜਿਨ੍ਹਾਂ ਨੇ ਮੰਨਿਆ ਕਿ ਸਿਰਫ ਇਕ ਚੀਨ ਹੈ।’
ਚੀਨੀ ਪੱਖ ਇਕ ਚੀਨ ਨੀਤੀ ਦੇ ਸਿਧਾਂਤ ‘ਤੇ ਆਧਾਰਿਤ ਸਬੰਧਾਂ ਨੂੰ ਵਿਕਸਤ ਕਰਨ ਦਾ ਇੱਛੁਕ ਹੈ। ਇਸ ਤੋਂ ਪਹਿਲਾਂ ਕਾਂਗਰਸ ਨੇਤਾ ਮਨੀਸ਼ ਤਿਵਾੜੀ ਨੇ ਭਾਜਪਾ ਸਰਕਾਰ ਨੂੰ ਭਾਰਤੀ ਸੰਸਦ ਮੈਂਬਰਾਂ ਦੀ ਟੀਮ ਤਾਈਵਾਨ ਭੇਜਣ ‘ਤੇ ਵਿਚਾਰ ਕਰਨ ਦੀ ਸਲਾਹ ਦਿੱਤੀ ਸੀ। ਮਨੀਸ਼ ਤਿਵਾੜੀ ਨੇ ਕਿਹਾ ਕਿ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਪੇਲੋਸੀ ਵਾਂਗ ਇਸ ਵਫ਼ਦ ਦੀ ਅਗਵਾਈ ਕਰਨੀ ਚਾਹੀਦੀ ਹੈ। ਵਨ ਚਾਈਨਾ ਨੀਤੀ ਸਿਰਫ ਚੀਨ ਦੇ ਲੋਕ ਗਣਰਾਜ ਨੂੰ ਮਾਨਤਾ ਦਿੰਦੀ ਹੈ ਜੋ ਸਾਲ 1949 ਵਿੱਚ ਹੋਂਦ ਵਿੱਚ ਆਈ ਸੀ। ਇਸ ਸਮੇਂ ਦੌਰਾਨ, ਖੱਬੇਪੱਖੀਆਂ ਨੇ ਘਰੇਲੂ ਯੁੱਧ ਵਿੱਚ ਚੀਨ ਵਿੱਚ ਰਾਸ਼ਟਰਵਾਦੀਆਂ ਨੂੰ ਹਰਾਇਆ। ਇਹ ਰਾਸ਼ਟਰਵਾਦੀ ਤਾਈਵਾਨ ਭੱਜ ਗਏ ਸਨ। ਚੀਨ ਨੇ ਕਦੇ ਤਾਈਵਾਨ ਨੂੰ ਮਾਨਤਾ ਨਹੀਂ ਦਿੱਤੀ। ਦੂਜੇ ਦੇਸ਼ਾਂ ਵਾਂਗ ਭਾਰਤ ਵੀ 1949 ਤੋਂ ਵਨ ਚਾਈਨਾ ਨੀਤੀ ਨੂੰ ਮਾਨਤਾ ਦੇਣ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ। ਭਾਰਤ ਦੇ ਤਾਇਵਾਨ ਨਾਲ ਕੋਈ ਕੂਟਨੀਤਕ ਸਬੰਧ ਨਹੀਂ ਹਨ। ਨਵੀਂ ਦਿੱਲੀ ਵਿੱਚ ਇੰਡੀਆ-ਤਾਈਪੇ ਐਸੋਸੀਏਸ਼ਨ ਇੱਕ ਕੂਟਨੀਤਕ ਦੀ ਅਗਵਾਈ ਵਿੱਚ ਇੱਕ ਦੂਤਾਵਾਸ ਵਜੋਂ ਕੰਮ ਕਰਦੀ ਹੈ। ਲੱਦਾਖ ‘ਚ ਚੀਨ ਦੀ ਨਾਪਾਕ ਹਰਕਤ ਤੋਂ ਬਾਅਦ ਹਰ ਪਾਸਿਓਂ ਮੰਗ ਹੋ ਰਹੀ ਹੈ ਕਿ ਉਸ ਨੂੰ ਤਾਇਵਾਨ ਨਾਲ ਸਬੰਧ ਵਧਾਉਣੇ ਚਾਹੀਦੇ ਹਨ। ਭਾਰਤ ਸਰਕਾਰ ਨੇ ਅਜੇ ਤੱਕ ਇਸ ‘ਤੇ ਕੋਈ ਕਦਮ ਨਹੀਂ ਚੁੱਕਿਆ ਹੈ।

Comment here