ਵਾਸ਼ਿੰਗਟਨ-ਭਾਰਤੀ ਰਾਜਦੂਤ ਤਰਨਜੀਤ ਸੰਧੂ ਨੇ ਆਪਣੀ ਯੋਗਤਾ ਨਾਲ ਭਾਰਤ ਅਤੇ ਅਮਰੀਕਾ ਦੇ ਰਿਸ਼ਤੇ ਨੂੰ ਇਕ ਨਵੀਂ ਉਚਾਈ ’ਤੇ ਪਹੁੰਚਾਇਆ ਹੈ। ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਵਲੋਂ ਭਾਰਤ ਦੇ ਪੈਟਰੋਲੀਅਮ ਅਤੇ ਗੈਸ ਮੰਤਰੀ ਸ੍ਰ. ਹਰਦੀਪ ਸਿੰਘ ਪੁਰੀ ਦੇ ਸਨਮਾਨ ਵਿਚ ਸ਼ਾਨਦਾਰ ਰਾਤਰੀ ਭੋਜ ਦਾ ਆਯੋਜਨ ਕੀਤਾ ਗਿਆ। ਇਸ ਰਾਤਰੀ ਭੋਜ ਵਿਚ ਸਿੱਖਸ ਆਫ ਅਮੈਰਿਕਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ, ਉੱਘੇ ਕਾਰੋਬਾਰੀ ਦਰਸ਼ਨ ਸਿੰਘ ਧਾਲੀਵਾਲ ਅਤੇ ਜਰਨਾਲਿਜ਼ਮ ਦੇ ਖੇਤਰ ਵਿਚ ਉੱਘੇ ਪੱਤਰਕਾਰ ਤੇ ਟੀ.ਵੀ. ਐਂਕਰ ਸੁਖਪਾਲ ਸਿੰਘ ਧਨੋਆ ਵੀ ਸ਼ਾਮਿਲ ਹੋਏ। ਇਸ ਭੋਜ ਵਿਚ ਵ੍ਹਾਈਟ ਹਾਊਸ ਤੋਂ ਲੈ ਕੇ ਸਟੇਟ ਡਿਪਾਰਟਮੈਂਟ ਦੇ ਆਲਾ ਅਫ਼ਸਰਾਂ ਨੇ ਵੀ ਸ਼ਿਰਕਤ ਕੀਤੀ। ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਐਨਰਜੀ ਅਤੇ ਗਰੀਨ ਐਨਰਜੀ ਦੇ ਵਿਸ਼ੇ ’ਤੇ ਉਹ ਭਾਰਤ ਅਤੇ ਅਮਰੀਕਾ ਵਿਚ ਟਰੇਡ ਐਗਰੀਮੈਂਟ ਲਈ ਆਏ ਹਨ।
ਭਾਰਤ-ਅਮਰੀਕਾ ਟਰੇਡ ਐਗਰੀਮੈਂਟ ਲਈ ਆਏ ਹਰਦੀਪ ਪੁਰੀ ਦਾ ਸਵਾਗਤ

Comment here