ਖਬਰਾਂ

ਭਾਰਤੀ ਫ਼ੌਜ ਨੇ ਲੱਦਾਖ ’ਚ 15 ਹਜ਼ਾਰ ਫੁੱਟ ਦੀ ਉੱਚਾਈ ’ਤੇ ਲਹਿਰਾਇਆ ਤਿਰੰਗਾ

ਲੱਦਾਖ-ਤਿਰੰਗਾ ਸਾਡੀ ਸ਼ਾਨ ਹੈ। ਇੰਨੇ ਉੱਚਾਈ ’ਤੇ ਲਹਿਰਾਉਂਦੇ ਤਿਰੰਗੇ ਨੂੰ ਵੇਖ ਕੇ ਹਰ ਦੇਸ਼ ਵਾਸੀ ਦਾ ਸੀਨਾ ਮਾਣ ਨਾਲ ਚੌੜਾ ਹੋ ਗਿਆ ਹੈ। ਸੋਸ਼ਲ ਮੀਡੀਆ ’ਤੇ ਵੀ ਲੋਕ ਜੈ ਹਿੰਦ, ਭਾਰਤ ਮਾਤਾ ਦੀ ਜੈ ਦੇ ਨਾਲ ਵੀਡੀਓ ਸ਼ੇਅਰ ਕਰ ਹਹੇ ਹਨ। ਭਾਰਤੀ ਫ਼ੌਜ ਦੇ ਜਵਾਨਾਂ ਵਲੋਂ ਤਿਰੰਗਾ ਲਹਿਰਾਉਣ ਦੇ ਨਾਲ ਹੀ ਸਲਾਮੀ ਵੀ ਦਿੱਤੀ ਗਈ। ਇਸ ਦੇ ਨਾਲ ਹੀ ਰਾਸ਼ਟਰੀ ਗੀਤ ਵੀ ਵਜਾਇਆ ਗਿਆ। ਲੱਦਾਖ ਦੀ ਹੇਨਲੇ ਘਾਟੀ ’ਚ ਸਰਹੱਦ ਵਿਵਾਦ ਦਰਮਿਆਨ ਭਾਰਤੀ ਫ਼ੌਜ ਨੇ ਨਵਾਂ ਰਿਕਾਰਡ ਕਾਇਮ ਕੀਤਾ ਹੈ। ਫ਼ੌਜ ਨੇ 15,000 ਫੁੱਟ ਦੀ ਉੱਚਾਈ ’ਤੇ 76 ਫੁੱਟ ਲੰਬਾ ਤਿਰੰਗਾ ਲਹਿਰਾ ਕੇ ਦੇਸ਼ ਦੇ ਦੁਸ਼ਮਣਾਂ ਨੂੰ ਸਖ਼ਤ ਸੰਦੇਸ਼ ਦਿੱਤਾ ਹੈ।

Comment here