ਸਿਆਸਤਖਬਰਾਂਚਲੰਤ ਮਾਮਲੇ

ਭਾਰਤੀ ਹਵਾਈ ਸੈਨਾ ਚੀਨ ਸਰਹੱਦ ਨੇੜੇ ਲੜਾਕੂ ਜਹਾਜ਼ਾਂ ਦਾ ਕਰੇਗੀ ਅਭਿਆਸ

ਅਰੁਣਾਚਲ ਪ੍ਰਦੇਸ਼-ਭਾਰਤ ਤੇ ਚੀਨ ਦਾ ਸਰਹੱਦੀ ਵਿਵਾਦ ਅਜੇ ਖਤਮ ਨਹੀਂ ਹੋਇਆ ਹੈ। ਹੁਣ ਤਵਾਂਗ ਸੈਕਟਰ ’ਚ ਭਾਰਤੀ ਤੇ ਚੀਨੀ ਸੈਨਿਕਾਂ ਵਿਚਕਾਰ ਭਾਰਤੀ ਹਵਾਈ ਸੈਨਾ ਵੀਰਵਾਰ ਤੋਂ ਉੱਤਰ-ਪੂਰਬ ਵਿੱਚ ਚੀਨ ਦੀ ਸਰਹੱਦ ਨੇੜੇ 2 ਦਿਨਾ (15 ਅਤੇ 16 ਦਸੰਬਰ) ਅਭਿਆਸ ਕਰੇਗੀ, ਜਿਸ ਵਿੱਚ ਇਸ ਦੇ ਲਗਭਗ ਸਾਰੇ ਫਰੰਟਲਾਈਨ ਲੜਾਕੂ ਜਹਾਜ਼ ਵੀ ਸ਼ਾਮਲ ਹੋਣਗੇ। ਸੂਤਰਾਂ ਮੁਤਾਬਕ ਅਭਿਆਸ ਦਾ ਮਕਸਦ ਪੂਰਬੀ ਸੈਕਟਰ ’ਚ ਇਸ ਦੇ ਸੰਚਾਲਨ ਅਤੇ ਸਮਰੱਥਾ ਦੀ ਪਰਖ ਕਰਨਾ ਹੈ। ਹਾਲਾਂਕਿ, ਅਭਿਆਸ ਦੀ ਯੋਜਨਾ ਭਾਰਤੀ ਅਤੇ ਚੀਨੀ ਫੌਜਾਂ ਦੇ ਆਹਮੋ-ਸਾਹਮਣੇ ਆਉਣ ਤੋਂ ਬਹੁਤ ਪਹਿਲਾਂ ਬਣਾਈ ਗਈ ਸੀ, ਇਸ ਲਈ ਇਸ ਅਭਿਆਸ ਦਾ ਤਾਜ਼ਾ ਝੜਪ ਨਾਲ ਕੋਈ ਸੰਬੰਧ ਨਹੀਂ ਹੈ।
ਹਵਾਈ ਸੈਨਾ ਦਾ ਇਹ ਅਭਿਆਸ ਤੇਜ਼ਪੁਰ, ਚਬੂਆ, ਜੋਰਹਾਟ ਅਤੇ ਹਾਸ਼ਿਮਾਰਾ ਏਅਰਬੇਸ ’ਤੇ ਹੋਵੇਗਾ। ਇਹ ਅਭਿਆਸ ਹਵਾਈ ਸੈਨਾ ਦੀ ਪੂਰਬੀ ਕਮਾਂਡ ਵੱਲੋਂ ਕੀਤਾ ਜਾਵੇਗਾ। ਉੱਤਰ-ਪੂਰਬ ਨਾਲ ਲੱਗਦੀਆਂ ਚੀਨ, ਬੰਗਲਾਦੇਸ਼ ਅਤੇ ਮਿਆਂਮਾਰ ਦੀਆਂ ਸਰਹੱਦਾਂ ਦੀ ਪੂਰਬੀ ਕਮਾਂਡ ਦੁਆਰਾ ਨਿਗਰਾਨੀ ਕੀਤੀ ਜਾਂਦੀ ਹੈ।
ਸੂਤਰਾਂ ਮੁਤਾਬਕ ਭਾਰਤੀ ਹਵਾਈ ਸੈਨਾ ਦੇ ਸੁਖੋਈ-30 ਐੱਮਕੇਆਈ ਅਤੇ ਰਾਫੇਲ ਜੈੱਟ ਸਮੇਤ ਫਰੰਟਲਾਈਨ ਲੜਾਕੂ ਜਹਾਜ਼ ਅਭਿਆਸ ਦਾ ਹਿੱਸਾ ਹੋਣਗੇ। ਸਾਰੇ ਫਰੰਟਲਾਈਨ ਏਅਰ ਬੇਸ ਅਤੇ ਉੱਤਰ ਪੂਰਬ ਵਿੱਚ ਕੁਝ ਪ੍ਰਮੁੱਖ ਐਡਵਾਂਸਡ ਲੈਂਡਿੰਗ ਗਰਾਊਂਡ (ਏਐੱਲਜੀ) ਅਭਿਆਸ ’ਚ ਸ਼ਾਮਲ ਹੋਣਗੇ।

Comment here