ਮੁੱਛਾਂ ਤੇ ਦਾੜ੍ਹੀ ਬਾਰੇ ਕੀਤੀ ਸੀ ਇਤਰਾਜ਼ਯੋਗ ਟਿੱਪਣੀ
ਚੰਡੀਗੜ-ਮਸ਼ਹੂਰ ਕਮੇਡੀ ਕਲਾਕਾਰ ਭਾਰਤੀ ਸਿੰਘ ਨੇ ਸਿੱਖ ਭਾਈਚਾਰੇ ਦੀ ਨਰਾਜ਼ਗੀ ਸਹੇੜ ਲਈ ਹੈ। ਭਾਰਤੀ ਸਿੰਘ ਵੱਲੋਂ ਬੀਤੇ ਦਿਨੀ ਇਕ ਸ਼ੋਅ ਦੌਰਾਨ ਉਸ ਵੇਲੇ ਕੀਤਾ ਗਿਆ ਜਦੋਂ ਉਸ ਨੇ ਮੁੱਛਾਂ ਤੇ ਦਾੜ੍ਹੀ ਨੂੰ ਲੈ ਕੇ ਗਲਤ ਟਿੱਪਣੀਆਂ ਕੀਤੀਆਂ। ਸ਼ੋਸ਼ਲ ਮੀਡੀਆ ‘ਤੇ ਕਲਿੱਪ ਵਾਇਰਲ ਹੁੰਦਿਆਂ ਹੀ ਸਿੱਖ ਭਾਈਚਾਰੇ ਚ ਸਖਤ ਰੋਸ ਪੱਸਰ ਗਿਆ। ਸਿੱਖ ਸਟੂਡੈਂਟਸ ਫੈਡਰੇਸ਼ਨ ਗਰੇਵਾਲ ਦੇ ਆਗੂਆਂ ਵੱਲੋ ਫਇਰੋਜ਼ਪੁਰ ਜਿਲਾ ਪੁਲਿਸ ਮੁਖੀ ਨੂੰ ਸ਼ਿਕਾਇਤ ਪੱਤਰ ਦੇ ਕੇ ਭਾਰਤੀ ਸਿੰਘ ਦੇ ਖਿਲਾਫ਼ ਪਰਚਾ ਦਰਜ ਕਰਨ ਦੀ ਮੰਗ ਕੀਤੀ ਹੈ। ਫੈਡਰੇਸ਼ਨ ਆਗੂਆਂ ਨੇ ਮੰਗ ਕੀਤੀ ਕਿ ਭਾਰਤੀ ਸਿੰਘ ਵੱਲੋ ਸਿੱਖੀ ਸਰੂਪ ਦੇ ਕੀਤੇ ਅਪਮਾਨ ਨੂੰ ਵੇਖਦਿਆਂ ਸਿੱਖ ਭਾਵਨਾਵਾਂ ਨੂੰ ਭੜਕਾਉਣ ਦਾ ਮੁਕਦਮਾ ਦਰਜ ਕਰਕੇ ਇਸ ਨੂੰ ਤਰੁੰਤ ਗਿਰਫਤਾਰ ਕੀਤਾ ਜਾਵੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦਿਲਬਾਗ ਸਿੰਘ ਨੇ ਕਿਹਾ ਕਿ ਆਜੀਹੇ ਸਿਰਫਿਰੇ ਲੋਕ ਜਾਣ ਬੁੱਝ ਕੇ ਸਿੱਖ ਕੌਮ ਦੇ ਕਿਰਦਾਰ ਨੂੰ ਨੀਵਾਂ ਵਿਖਾਉਣ ਲਈ ਮਜਾਕ ਉਡਾਉਣ ਦੀ ਕੋਸ਼ਿਸ਼ ਕਰਦੇ ਹਨ, ਜਦਕਿ ਇਸ ਦੇਸ਼ ਨੂੰ ਅਜਾਦ ਕਰਵਾਉਣ ਅਤੇ ਹੁਣ ਤਕ ਦੇਸ਼ ਦੀਆਂ ਸਰਹੱਦਾਂ ਨੂੰ ਮਜਬੂਤ ਰੱਖਣ ਲਈ ਸਿੱਖ ਨੌਜਵਾਨ ਸ਼ਹੀਦੀਆਂ ਦੇ ਜਾਮ ਪੀ ਰਹੇ ਹਨ, ਉਨਾਂ ਕਿਹਾ ਕਿ ਇਹ ਭਾਰਤੀ ਨਾਮ ਦੀ ਕਲਾਕਾਰ ਪੰਜਾਬ ਦੇ ਅੰਮ੍ਰਿਤਸਰ ਸਾਹਿਬ ਦੀ ਜੰਮਪਲ ਹੋਣ ਕਰਕੇ ਸਾਰੇ ਇਤਿਹਾਸ ਦੀ ਜਾਣੂ ਹੋਣ ਦੇ ਬਾਵਜੂਦ ਵੀ ਜਾਣਬੁੱਝ ਕੇ ਆਜੀਹੀ ਘਟੀਆ ਸ਼ਬਦਾਵਲੀ ਦੀ ਵਰਤੋਂ ਕਰ ਰਹੀ ਹੈ ਜੋ ਬਰਦਾਸ਼ਤ ਦੇ ਕਾਬਲ ਨਹੀ।
ਇਸ ਦੌਰਾਨ ਇਹ ਵੀ ਖਬਰ ਆ ਰਹੀ ਹੈ ਕਿ ਭਾਰਤੀ ਸਿੰਘ ਨੇ ਹੁਣ ਵਾਇਰਲ ਹੋਈ ਪੁਰਾਣੀ ਇਕ ਸ਼ੋਅ ਵਾਲੀ ਵੀਡੀਓ ਬਾਰੇ ਮਾਫੀ ਵੀ ਮੰਗੀ ਹੈ, ਕਿਹਾ ਹੈ ਕਿ ਉਹ ਕਿਸੇ ਵੀ ਭਾਈਚਾਰੇ ਖਿਲਾਫ ਕਦੇ ਵੀ ਕੁਝ ਗਲਤ ਨਹੀੰ ਕਹਿੰਦੀ। ਇਕ ਸਕਰਿਪਟਡ ਸ਼ੋਅ ਦੀ ਕਲਿਪ ਨਾਲ ਵਿਵਾਦ ਖੜਾ ਕੀਤਾ ਜਾ ਰਿਹਾ ਹੈ।
Comment here