ਅਪਰਾਧਸਿਆਸਤਖਬਰਾਂ

ਭਾਰਤੀ ਸਰਹੱਦ ’ਤੇ ਚੀਨ ਦੀ ਘੁਸਪੈਠ ਨਿਰਾਸ਼ਾਜਨਕ-ਕ੍ਰਿਸ਼ਨਮੂਰਤੀ

ਵਾਸ਼ਿੰਗਟਨ-ਭਾਰਤ ਖਿਲਾਫ਼ ਚੀਨ ਦੇ ਤਾਜ਼ਾ ਹਮਲੇ ਦੀ ਭਾਰਤੀ-ਅਮਰੀਕੀ ਕਾਂਗਰਸ ਮੈਂਬਰ ਰਾਜਾ ਕ੍ਰਿਸ਼ਨਮੂਰਤੀ ਨੇ ਆਲੋਚਨਾ ਕੀਤੀ ਅਤੇ ਅਮਰੀਕਾ ਦੇ ਭਾਰਤ ਨਾਲ ਕੰਮ ਕਰਨਾ ਜਾਰੀ ਰੱਖਣ ਦੀ ਲੋੜ ’ਤੇ ਜ਼ੋਰ ਦਿੱਤਾ। ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਹਾਲ ਹੀ ਵਿੱਚ ਸੰਸਦ ਵਿੱਚ ਇੱਕ ਬਿਆਨ ਵਿੱਚ ਕਿਹਾ ਸੀ ਕਿ ਚੀਨੀ ਸੈਨਿਕਾਂ ਨੇ 9 ਦਸੰਬਰ ਨੂੰ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਸੈਕਟਰ ਦੇ ਯਾਂਗਸੀ ਸੈਕਟਰ ਵਿੱਚ ਅਸਲ ਕੰਟਰੋਲ ਰੇਖਾ (ਐਲਏਸੀ) ’ਤੇ ਸਥਿਤੀ ਨੂੰ ਇਕਤਰਫਾ ਬਦਲਣ ਦੀ ਕੋਸ਼ਿਸ਼ ਕੀਤੀ, ਪਰ ਭਾਰਤੀ ਫ਼ੌਜ ਨੇ ਆਪਣੇ ਦ੍ਰਿੜ ਅਤੇ ਦਲੇਰ ਜਵਾਬ ਨਾਲ ਉਨ੍ਹਾਂ ਨੂੰ ਪਿੱਛੇ ਹਟਣ ਲਈ ਮਜਬੂਰ ਕਰ ਦਿੱਤਾ।
ਇੱਕ ਬਿਆਨ ਵਿੱਚ ਕ੍ਰਿਸ਼ਨਾਮੂਰਤੀ ਨੇ ਕਿਹਾ ਕਿ “ਮੈਂ ਚੀਨੀ ਕਮਿਊਨਿਸਟ ਪਾਰਟੀ ਵੱਲੋਂ ਆਪਣੇ ਹਥਿਆਰਬੰਦ ਬਲਾਂ ਰਾਹੀਂ ਭਾਰਤੀ ਸਰਹੱਦ ਦੀ ਉਲੰਘਣਾ ਕਰਕੇ ਹਮਲਿਆਂ ਦੇ ਹਾਲ ਹੀ ਵਿੱਚ ਪ੍ਰਦਰਸ਼ਨ ਬਾਰੇ ਜਾਣ ਕੇ ਨਿਰਾਸ਼ ਹਾਂ।” ਉਹਨਾਂ ਨੇ ਕਿਹਾ ਕਿ ਮੈਨੂੰ ਇਸ ਗੱਲ ਦੀ ਤਸੱਲੀ ਹੈ ਕਿ ਇਸ ਝੜਪ ਵਿੱਚ ਭਾਰਤੀ ਸੁਰੱਖਿਆ ਬਲਾਂ ਨੂੰ ਕੋਈ ਗੰਭੀਰ ਨੁਕਸਾਨ ਨਹੀਂ ਹੋਇਆ।

Comment here