ਸਿਆਸਤਖਬਰਾਂਚਲੰਤ ਮਾਮਲੇ

ਭਾਰਤੀ ਵਿਸ਼ਵ ਬੈਂਕ ਨੇ ਵਧਾਇਆ ਵਿਕਾਸ ਅਨੁਮਾਨ, ਮਹਿੰਗਾਈ ਦਰ 7.1 ਫੀਸਦੀ ਰਹੇਗੀ

ਨਵੀਂ ਦਿੱਲੀ-ਵਿਸ਼ਵ ਬੈਂਕ ਨੇ ਮੌਜੂਦਾ ਵਿੱਤੀ ਸਾਲ ਯਾਨੀ 2022-23 ’ਚ ਭਾਰਤੀ ਅਰਥਵਿਵਸਥਾ ਦੀ ਵਿਕਾਸ ਦਰ ਦਾ ਅਨੁਮਾਨ ਵਧਾ ਕੇ 6.9 ਫੀਸਦੀ ਕਰ ਦਿੱਤਾ ਹੈ। ਅਕਤੂਬਰ ਮਹੀਨੇ ਵਿੱਚ ਉਨ੍ਹਾਂ ਨੇ ਜੀਡੀਪੀ ਵਿਕਾਸ ਦਰ ਦਾ ਅਨੁਮਾਨ 7.5 ਫੀਸਦੀ ਤੋਂ ਘਟਾ ਕੇ 6.5 ਫੀਸਦੀ ਕਰ ਦਿੱਤਾ ਸੀ। ਹੁਣ ਇਸ ਨੂੰ ਵਧਾ ਕੇ 6.9 ਫੀਸਦੀ ਕਰ ਦਿੱਤਾ ਗਿਆ ਹੈ। ਰਿਪੋਰਟ ਮੁਤਾਬਕ ਚਾਲੂ ਵਿੱਤੀ ਸਾਲ ’ਚ ਔਸਤ ਮਹਿੰਗਾਈ ਦਰ 7.1 ਫੀਸਦੀ ਰਹੇਗੀ। ਸਰਕਾਰ ਨੇ ਵਿੱਤੀ ਘਾਟੇ ਨੂੰ ਜੀਡੀਪੀ ਦਾ 6.4 ਫੀਸਦੀ ਰੱਖਣ ਦਾ ਟੀਚਾ ਰੱਖਿਆ ਹੈ। ਵਿਸ਼ਵ ਬੈਂਕ ਦਾ ਮੰਨਣਾ ਹੈ ਕਿ ਇਸ ਨੂੰ ਪੂਰਾ ਕਰ ਲਿਆ ਜਾਵੇਗਾ।
ਅਗਲੇ ਵਿੱਤੀ ਸਾਲ ਲਈ ਵਿਕਾਸ ਅਨੁਮਾਨ ਵਿੱਚ ਕਟੌਤੀ
ਇਸ ਰਿਪੋਰਟ ’ਚ ਕਿਹਾ ਗਿਆ ਹੈ ਕਿ ਅਮਰੀਕਾ, ਯੂਰਪ ਅਤੇ ਚੀਨ ’ਚ ਜੋ ਵੀ ਹੋਇਆ ਹੈ, ਉਸ ਦਾ ਅਸਰ ਭਾਰਤੀ ਅਰਥਵਿਵਸਥਾ ’ਤੇ ਨਜ਼ਰ ਆ ਰਿਹਾ ਹੈ। ਹਾਲਾਂਕਿ, ਇਸ ਨੇ ਸਪੱਸ਼ਟ ਕੀਤਾ ਹੈ ਕਿ ਭਾਰਤੀ ਅਰਥਵਿਵਸਥਾ ’ਤੇ ਵਿਸ਼ਵਵਿਆਪੀ ਆਰਥਿਕਤਾ ਦਾ ਪ੍ਰਭਾਵ ਸੀਮਤ ਹੈ। ਵਿਸ਼ਵ ਬੈਂਕ ਨੇ ਵਿੱਤੀ ਸਾਲ 2023-24 ਲਈ ਵਿਕਾਸ ਦਰ ਦਾ ਅਨੁਮਾਨ ਘਟਾ ਦਿੱਤਾ ਹੈ। ਉਨ੍ਹਾਂ ਮੁਤਾਬਕ ਅਗਲੇ ਵਿੱਤੀ ਸਾਲ ’ਚ ਭਾਰਤ ਦੀ ਵਿਕਾਸ ਦਰ 6.6 ਫੀਸਦੀ ਰਹੇਗੀ। ਪਹਿਲਾਂ ਇਹ ਅਨੁਮਾਨ 7 ਫੀਸਦੀ ਦਾ ਸੀ। ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ ’ਚ ਭਾਰਤ ਦੀ ਵਿਕਾਸ ਦਰ 6.3 ਫੀਸਦੀ ਰਹੀ। ਸਰਕਾਰ ਦਾ ਅੰਦਾਜ਼ਾ ਹੈ ਕਿ ਮੌਜੂਦਾ ਵਿੱਤੀ ਸਾਲ ’ਚ ਭਾਰਤ ਦੀ ਅਰਥਵਿਵਸਥਾ ਦੀ ਵਿਕਾਸ ਦਰ 6.8 ਫੀਸਦੀ ਤੋਂ 7 ਫੀਸਦੀ ਦੇ ਵਿਚਕਾਰ ਰਹਿ ਸਕਦੀ ਹੈ। ਔਸਤ ਮਹਿੰਗਾਈ ਦਰ 7.1 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਗਿਆ ਹੈ। ਅਕਤੂਬਰ ਮਹੀਨੇ ’ਚ ਪ੍ਰਚੂਨ ਮਹਿੰਗਾਈ ਦਰ 6.77 ਫੀਸਦੀ ’ਤੇ ਆ ਗਈ ਸੀ।
ਵਿਕਾਸ ਦਰ ਬਾਰੇ ਸਾਰੀਆਂ ਏਜੰਸੀਆਂ ਦਾ ਕੀ ਕਹਿਣਾ ਹੈ?
ਭਾਰਤੀ ਅਰਥਵਿਵਸਥਾ ਸਬੰਧੀ ਵੱਖ-ਵੱਖ ਏਜੰਸੀਆਂ ਦੀ ਗੱਲ ਕਰੀਏ ਤਾਂ ਨਵੰਬਰ ਦੇ ਅੰਤ ’ਚ ਐਸਐਂਡਪੀ ਗਲੋਬਲ ਰੇਟਿੰਗਜ਼ ਨੇ ਭਾਰਤ ਦੀ ਆਰਥਿਕ ਵਿਕਾਸ ਦਰ ਦਾ ਅਨੁਮਾਨ ਘਟਾ ਕੇ ਸੱਤ ਫੀਸਦੀ ਕਰ ਦਿੱਤਾ ਹੈ। ਇਸ ਦਾ ਅਨੁਮਾਨ ਹੈ ਕਿ 2022-23 ਵਿੱਚ 7.3 ਫੀਸਦੀ ਅਤੇ 2023-24 ਵਿੱਚ 6.5 ਫੀਸਦੀ ਦੀ ਵਿਕਾਸ ਦਰ ਰਹੇਗੀ। ਇਸ ਤੋਂ ਇਲਾਵਾ, ਆਈਐਮਐਫ ਨੇ ਚਾਲੂ ਵਿੱਤੀ ਸਾਲ ਲਈ 6.8 ਪ੍ਰਤੀਸ਼ਤ, ਐਸ.ਐਂਡ.ਪੀ. ਦਾ ਅਨੁਮਾਨ 7.3 ਪ੍ਰਤੀਸ਼ਤ, ਮੂਡੀਜ਼ ਦਾ ਅਨੁਮਾਨ 7 ਪ੍ਰਤੀਸ਼ਤ, ਫਿਚ 7 ਪ੍ਰਤੀਸ਼ਤ, ਮੋਰਗਨ ਸਟੈਨਲੇ 7 ਪ੍ਰਤੀਸ਼ਤ, ਗੋਲਡਮੈਨ ਸਾਕਸ 7.1 ਪ੍ਰਤੀਸ਼ਤ, ਸਿਟੀ ਬੈਂਕ 6.7 ਪ੍ਰਤੀਸ਼ਤ, ਯੂਐਨਸੀਟੀਏਡੀ 14 5.7 ਪ੍ਰਤੀਸ਼ਤ ਅਤੇ ਰਿਜ਼ਰਵ ਬੈਂਕ ਦਾ 7 ਫ਼ੀਸਦੀ ਦਾ ਅਨੁਮਾਨ ਹੈ।

Comment here