ਅਪਰਾਧਖਬਰਾਂਪ੍ਰਵਾਸੀ ਮਸਲੇ

ਭਾਰਤੀ ਵਿਦਿਆਰਥਣ ਕਤਲਕਾਂਡ ਦੇ ਦੋਸ਼ੀ ਨੂੰ ਹੋਈ 22 ਸਾਲ ਦੀ ਸਜ਼ਾ

ਸਿਡਨੀ-ਬੀਤੇ ਮਹੀਨੇ ਦੋਸ਼ੀ ਤਾਰਿਕਜੋਤ ਸਿੰਘ ਨੂੰ ਭਾਰਤੀ ਵਿਦਿਆਰਥਣ ਜੈਸਮੀਨ ਕੌਰ ਦੇ ਕਤਲ ਮਾਮਲੇ ਵਿਚ ਉਮਰਕੈਦ ਦੀ ਸਜ਼ਾ ਸੁਣਾਈ ਗਈ ਸੀ। ਹੁਣ ਅਦਾਲਤ ਨੇ ਦੱਖਣੀ ਆਸਟ੍ਰੇਲੀਆ ਦੇ ਫਲਿੰਡਰ ਰੇਂਜ ਵਿੱਚ ਆਪਣੀ ਸਾਬਕਾ ਪ੍ਰੇਮਿਕਾ ਜੈਸਮੀਨ ਕੌਰ ਨੂੰ ਅਗਵਾ ਕਰਨ ਅਤੇ ਜ਼ਿੰਦਾ ਦਫ਼ਨਾਉਣ ਦੇ ਦੋਸ਼ ਵਿੱਚ ਤਾਰਿਕਜੋਤ ਸਿੰਘ ਨੂੰ 22 ਸਾਲ ਅਤੇ 10 ਮਹੀਨਿਆਂ ਦੀ ਗੈਰ-ਪੈਰੋਲ ਮਿਆਦ ਦੇ ਨਾਲ ਜੇਲ੍ਹ ਦੀ ਸਜ਼ਾ ਸੁਣਾਈ ਹੈ। ਇਹ ਸਜ਼ਾ ਪੂਰੀ ਹੋਣ ਮਗਰੋਂ ਤਾਰਿਜੋਤ ਨੂੰ ਦੇਸ਼ ਨਿਕਾਲਾ ਦਿੱਤਾ ਜਾ ਸਕਦਾ ਹੈ। ਜੈਸਮੀਨ ਦੀ ਲਾਸ਼ ਬਾਅਦ ਵਿੱਚ ਫਲਿੰਡਰ ਰੇਂਜ ਵਿੱਚ ਇੱਕ ਖੋਖਲੀ ਕਬਰ ਵਿੱਚ ਕੇਬਲ ਟਾਈ ਅਤੇ ਗੈਫਰ ਟੇਪ ਨਾਲ ਬੰਨ੍ਹੀ ਪਾਈ ਗਈ ਸੀ।
ਨਰਸਿੰਗ ਦੀ ਵਿਦਿਆਰਥਣ ਜੈਸਮੀਨ ਕੌਰ ਭਾਰਤ ਤੋਂ ਪੰਜਾਬ ਦੇ ਪਿੰਡ ਨਰੈਣਗੜ੍ਹ ਨਾਲ ਸਬੰਧਤ ਸੀ। ਜੈਸਮੀਨ ਕੌਰ ਨੂੰ ਮਾਰਚ 2021 ਵਿੱਚ ਤਾਰਿਕਜੋਤ ਸਿੰਘ ਨੇ ਪਿੱਛਾ ਕਰਦਿਆਂ ਅਗਵਾ ਕਰਕੇ ਮਾਰ ਦਿੱਤਾ ਸੀ। ਫਿਰ ਉਸਨੂੰ 400 ਕਿਲੋਮੀਟਰ ਤੋਂ ਵੱਧ ਦੂਰ ਇੱਕ ਖੋਖਲੀ ਕਬਰ ਵਿੱਚ ਜ਼ਿੰਦਾ ਦਫ਼ਨਾਇਆ ਗਿਆ ਸੀ, ਜਿੱਥੋਂ ਉਸਨੂੰ ਆਖਰੀ ਵਾਰ ਐਡੀਲੇਡ ਵਿੱਚ ਕੰਮ ਤੋਂ ਪਰਤਦੇ ਦੇਖਿਆ ਗਿਆ ਸੀ। ਸਿੰਘ ਨੇ ਪਹਿਲਾਂ ਕਤਲ ਤੋਂ ਇਨਕਾਰ ਕੀਤਾ ਸੀ ਪਰ ਬਾਅਦ ਆਪਣਾ ਅਪਰਾਧ ਸਵੀਕਾਰ ਕਰ ਲਿਆ।
ਮੰਗਲਵਾਰ ਨੂੰ ਸਿੰਘ ਨੂੰ ਲਾਜ਼ਮੀ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਉਹ 22 ਸਾਲ ਅਤੇ 10 ਮਹੀਨਿਆਂ ਬਾਅਦ ਪੈਰੋਲ ਲਈ ਯੋਗ ਹੋਵੇਗਾ। ਦੱਖਣੀ ਆਸਟ੍ਰੇਲੀਆ ਵਿੱਚ ਕਤਲ ਲਈ ਘੱਟੋ-ਘੱਟ ਗੈਰ-ਪੈਰੋਲ ਦੀ ਮਿਆਦ 20 ਸਾਲ ਹੈ।
ਜਸਟਿਸ ਐਡਮ ਕਿੰਬਰ ਨੇ ਮੰਗਲਵਾਰ ਨੂੰ ਸਜ਼ਾ ਸੁਣਾਉਣ ਦੌਰਾਨ ਇਸ ਕਤਲ ਨੂੰ ਅਤਿਅੰਤ ਭਿਆਨਕ ਦੱਸਿਆ। ਜਸਟਿਸ ਨੇ ਕਿਹਾ ਕਿ ਸਿੰਘ ਨੇ ਜੈਸਮੀਨ ਕੌਰ ਦੁਆਰਾ ਉਸ ਦੇ ਪ੍ਰਸਤਾਵ ਨੁੂੰ ਠੁਕਰਾਉਣ ਮਗਰੋਂ ਸਜ਼ਾ ਦੇਣ ਦੀ ਇੱਛਾ ਨਾਲ ਬੇਰਹਿਮੀ ਨਾਲ ਕਤਲ ਕੀਤਾ ਸੀ। ਉਸ ਨੇ ਕਿਹਾ ਕਿ “ਮੈਨੂੰ ਇਹ ਬਿਆਨ ਕਰਨ ਲਈ ਸ਼ਬਦ ਨਹੀਂ ਲੱਭ ਰਹੇ ਕਿ ਜਦੋਂ ਤੁਸੀਂ ਉਸ ਨੂੰ ਕਬਰ ਵਿੱਚ ਰੱਖਿਆ ਅਤੇ ਦਫ਼ਨਾਇਆ ਤਾਂ ਕੌਰ ਨੂੰ ਕਿਵੇਂ ਮਹਿਸੂਸ ਹੋਇਆ ਹੋਵੇਗਾ। “ਮੈਂ ਉਸ ਦਹਿਸ਼ਤ ਦਾ ਵਰਣਨ ਨਹੀਂ ਕਰ ਸਕਦਾ ਜੋ ਕੌਰ ਨੇ ਅਨੁਭਵ ਕੀਤੀ ਹੋਵੇਗੀ ਜਦੋਂ ਉਸਨੂੰ ਅਹਿਸਾਸ ਹੋਇਆ ਕਿ ਤੁਸੀਂ ਉਸਨੂੰ ਜ਼ਿੰਦਾ ਦਫ਼ਨਾ ਰਹੇ ਹੋ।” ਜੁਲਾਈ ਵਿੱਚ ਸਜ਼ਾ ਸੁਣਾਉਣ ਦੌਰਾਨ ਅਦਾਲਤ ਨੇ ਸੁਣਿਆ ਕਿ ਸਿੰਘ ਨੇ ਕੁਝ ਘੰਟੇ ਪਹਿਲਾਂ ਬਨਿੰਗਸ ਤੋਂ ਦਸਤਾਨੇ, ਕੇਬਲ ਟਾਈ ਅਤੇ ਇੱਕ ਬੇਲਚਾ ਖਰੀਦਣ ਤੋਂ ਬਾਅਦ ਕੌਰ ਨੂੰ ਉਸਦੇ ਕੰਮ ਵਾਲੀ ਥਾਂ ਤੋਂ ਅਗਵਾ ਕਰ ਲਿਆ ਸੀ।

Comment here