ਸਿਆਸਤਖਬਰਾਂਦੁਨੀਆ

ਭਾਰਤੀ ਮੂਲ ਦੀ ਅਨੀਤਾ ਆਨੰਦ ਕੈਨੇਡਾ ਦੀ ਰੱਖਿਆ ਮੰਤਰੀ ਬਣੀ

ਟੋਰਾਂਟੋ-ਪੰਜਾਬਣ ਮਾਂ ਤੇ ਤਮਿਲ ਪਿਤਾ ਦੀ ਧੀ ਅਨੀਤਾ ਆਨੰਦ ਨੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਕੈਨੇਡਾ ਦੀ ਟਰੂਡੋ ਸਰਕਾਰ ਵੱਲੋਂ ਅੱਜ ਆਪਣੇ ਨਵੇਂ ਮੰਤਰੀਆਂ ਨੂੰ ਸਹੁੰ ਚੁਕਾਈ ਗਈ, ਜਿਸ ਨਾਲ ਕੈਨੇਡਾ ਦੀ ਕੈਬਨਿਟ ਵਿੱਚ ਭਾਰਤ ਦੀ ਅਨੀਤਾ ਆਨੰਦ ਨੇ ਦੇਸ਼ ਦੀ ਦੂਜੀ ਮਹਿਲਾ ਰੱਖਿਆ ਹੋਣ ਦਾ ਮਾਣ ਹਾਸਲ ਕਰਕੇ ਇਤਿਹਾਸ ਰਚਿਆ ਹੈ। ਕੈਨੇਡਾ ਦੇ ਨਵੇਂ ਮੰਤਰੀ ਮੰਤਡਲ ਵਿੱਚ 6 ਔਰਤ ਮੰਤਰੀ ਹਨ, ਜਿਨ੍ਹਾਂ ਵਿਚੋਂ ਦੋ ਭਾਰਤੀ ਮੂਲ ਦੀਆਂ ਕੈਨੇਡੀਅਨ ਹਨ। ਅਨੀਤਾ ਤੋਂ ਪਹਿਲਾਂ ਕੈਨੇਡਾ ਦੀ ਇਕੋ-ਇਕ ਮਹਿਲਾ ਰੱਖਿਆ ਮੰਤਰੀ ਸਾਬਕਾ ਪ੍ਰਧਾਨ ਮੰਤਰੀ ਕਿਮ ਕੈਂਪਬੇਲ ਸੀ।ਅਨੀਤਾ ਆਨੰਦ ਦੇ ਨਾਲ ਹੀ ਜੋਬਰਪਟਨ ਤੋਂ ਸੰਸਦ ਮੈਂਬਰ ਕਮਲ ਖਹਿਰਾ ਨੇ ਵੀ ਸੀਨੀਅਰ ਨਾਗਰਿਕਾਂ ਦੀ ਮੰਤਰੀ ਵੱਜੋਂ ਸਹੁੰ ਚੁੱਕੀ ਹੈ, ਜਿਸ ਨਾਲ ਟਰੂਡੋ ਕੈਬਨਿਟ ਵਿੱਚ ਭਾਰਤੀ ਮੂਲ ਦੀਆਂ ਕੈਨੇਡੀਆਈ ਔਰਤਾਂ ਦੀ ਗਿਣਤੀ 3 ਹੋ ਗਈ ਹੈ। ਨਵੇਂ ਮੰਤਰੀ ਮੰਡਲ ਵਿੱਚ ਫੇਰਬਦਲ ਤਹਿਤ ਹਰਜੀਤ ਸਿੰਘ ਸੱਜਣ ਨੂੰ ਕੌਮਾਂਤਰੀ ਮਾਮਲਿਆਂ ਦਾ ਮੰਤਰੀ ਬਣਾਇਆ ਗਿਆ ਹੈ, ਜੋ ਅਨੀਤਾ ਆਨੰਦ ਤੋਂ ਪਹਿਲਾਂ ਰੱਖਿਆ ਮੰਤਰੀ ਸਨ। ਅਨੀਤਾ ਆਨੰਦ ਭਾਵੇਂ ਖੁਦ ਕੈਨੇਡਾ ਦੀ ਜੰਮਪਲ ਹੈ ਪਰ ਉਸਦੀ ਦੀ ਮਾਂ ਪੰਜਾਬ ਦੀ ਵਾਸੀ ਅਤੇ ਅਨੀਤਾ ਦਾ ਪਿਤਾ ਤਮਿਲਨਾਡੂ ਦਾ ਬਾਸ਼ਿੰਦਾ ਹੈ। 1967 ਵਿੱਚ ਜਨਮੀ ਅਨੀਤਾ ਦੇ ਮਾਤਾ-ਪਿਤਾ ਡਾਕਟਰੀ ਕਿੱਤੇ ਨਾਲ ਸਬੰਧਤ ਹਨ। ਉਸ ਨੂੰ ਟਰੂਡੋ ਵੱਲੋਂ 2019 ਵਿੱਚ ਜਨਤਕ ਸੇਵਾ ਅਤੇ ਖਰੀਦ ਮੰਤਰੀ ਵੱਜੋਂ ਚੁਣਿਆ ਗਿਆ ਸੀ।

Comment here