ਅਪਰਾਧਖਬਰਾਂਚਲੰਤ ਮਾਮਲੇ

ਭਾਰਤੀ ਮੂਲ ਦੀ ਅਗਵਾ ਹੋਈ 8 ਸਾਲਾ ਬੱਚੀ ਘਰ ਪਰਤੀ

ਜੋਹਾਨਸਬਰਗ-ਇਥੋਂ ਦੀ ਪੁਲੀਸ ਜਾਣਕਾਰੀ ਅਨੁਸਾਰ ਦੱਖਣੀ ਅਫਰੀਕਾ ਦੇ ਕੇਪਟਾਊਨ ਸ਼ਹਿਰ ਵਿੱਚ ਅਗਵਾ ਕੀਤੀ ਗਈ ਭਾਰਤੀ ਮੂਲ ਦੀ 8 ਸਾਲਾ ਬੱਚੀ ਸੁਰੱਖਿਅਤ ਆਪਣੇ ਪਰਿਵਾਰ ਕੋਲ ਵਾਪਸ ਆ ਗਈ ਹੈ। ਰਾਈਲੈਂਡਜ਼ ਪ੍ਰਾਇਮਰੀ ਸਕੂਲ ਦੀ ਵਿਦਿਆਰਥਣ ਅਬੀਰਾ ਡੇਖਤਾ ਨੂੰ 4 ਨਵੰਬਰ ਦੀ ਸਵੇਰ ਨੂੰ ਕੁਝ ਅਣਪਛਾਤੇ ਵਿਅਕਤੀਆਂ ਨੇ ਉਸ ਦੀ ਸਕੂਲ ਬੱਸ ਤੋਂ ਉਸ ਸਮੇਂ ਅਗਵਾ ਕਰ ਲਿਆ ਜਦੋਂ ਉਹ ਕਿਸੇ ਹੋਰ ਵਿਦਿਆਰਥੀ ਦੀ ਉਡੀਕ ਕਰ ਰਹੀ ਸੀ। ਉਸ ਦੇ ਮਾਤਾ-ਪਿਤਾ ਕੁਝ ਸਾਲ ਪਹਿਲਾਂ ਭਾਰਤ ਤੋਂ ਕੇਪਟਾਊਨ ਆ ਕੇ ਵਸੇ ਹਨ। ਉਸਦੇ ਪਿਤਾ ਦੀ ਸ਼ਹਿਰ ਵਿੱਚ ਮੋਬਾਈਲ ਫੋਨ ਦੀ ਦੁਕਾਨ ਹੈ। ਦੱਖਣੀ ਅਫ਼ਰੀਕਾ ਦੀ ਪੁਲਸ ਸੇਵਾ ਨੇ ਡੇਖਤਾ ਦੀ ਸੁਰੱਖਿਅਤ ਉਸਦੇ ਪਰਿਵਾਰ ਕੋਲ ਵਾਪਸੀ ਦੀ ਪੁਸ਼ਟੀ ਕੀਤੀ ਹੈ।

Comment here